
ਜੰਮੂ-ਕਸ਼ਮੀਰ ਵਿਚ ਅੱਜ ਸਵੇਰੇ ਸੀਆਰਪੀਐਫ ਜਵਾਨਾਂ ਦਾ ਵਾਹਨ ਹਾਦਸਾਗ੍ਰਸਤ ਹੋ ਜਾਣ ਕਾਰਨ ਉਸ ਵਿਚ ਸਵਾਰ 19 ਜਵਾਨ ਜ਼ਖ਼ਮੀ ਹੋ ਗਏ।
ਸ੍ਰੀਨਗਰ : ਜੰਮੂ-ਕਸ਼ਮੀਰ ਵਿਚ ਅੱਜ ਸਵੇਰੇ ਸੀਆਰਪੀਐਫ ਜਵਾਨਾਂ ਦਾ ਵਾਹਨ ਹਾਦਸਾਗ੍ਰਸਤ ਹੋ ਜਾਣ ਕਾਰਨ ਉਸ ਵਿਚ ਸਵਾਰ 19 ਜਵਾਨ ਜ਼ਖ਼ਮੀ ਹੋ ਗਏ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਅਰਧ ਸੈਨਿਕ ਬਲ ਦੇ ਬੇਮਿਨਾ ਮੁੱਖ ਦਫ਼ਤਰ ਦੇ ਕੋਲ ਜਵਾਨਾਂ ਦੇ ਵਾਹਨ ਦਾ ਡਰਾਈਵਰ ਅਪਣਾ ਕਾਬੂ ਖੋ ਬੈਠਿਆ, ਜਿਸ ਕਾਰਨ ਵਾਹਨ ਪਲਟ ਗਿਆ।
injured jawan
ਉਨ੍ਹਾਂ ਦਸਿਆ ਕਿ ਵਾਹਨ ਵਿਚ 21 ਜਵਾਨ ਸਵਾਰ ਸਨ। ਇਹ ਸੀਆਰਪੀਐਫ ਦੇ ਕਾਫ਼ਲੇ ਵਿਚ ਸ਼ਾਮਲ ਤਿੰਨ ਵਾਹਨਾਂ ਵਿਚੋਂ ਇਕ ਸੀ। ਅਧਿਕਾਰੀ ਨੇ ਦਸਿਆ ਕਿ ਸੀਆਰਪੀਐਫ ਦੇ 19 ਜਵਾਨ ਜ਼਼ਖਮੀ ਹੋ ਗਏ ਹਨ। ਜ਼ਖ਼ਮੀ ਜਵਾਨਾਂ ਨੂੰ ਨੇੜੇ ਦੇ ਜੇਵੀਸੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ 7 ਜਵਾਨਾਂ ਨੂੰ ਇੱਥੇ ਫ਼ੌਜ ਦੇ ਬੇਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
army in jammu kashmir
ਇਕ ਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸ ਦੀ ਰੀੜ੍ਹ ਦੀ ਹੱਡੀ ਵਿਚ ਸੱਟ ਵੱਜੀ ਹੈ ਅਤੇ ਉਸ ਨੂੰ ਵਿਸ਼ੇਸ਼ ਇਲਾਜ ਲਈ ਨਵੀਂ ਦਿੱਲੀ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘਟਨਾ ਸਵੇਰੇ ਕਰੀਬ ਪੰਜ ਵਜੇ ਵਾਪਰੀ। ਅਧਿਕਾਰੀ ਨੇ ਦਸਿਆ ਕਿ ਅੱਗੇ ਦੀ ਜਾਣਕਾਰੀ ਲਈ ਇੰਤਜ਼ਾਰ ਕੀਤਾ ਜਾ ਰਿਹਾ ਹੈ। ਏਜੰਸੀ