ਬਿਹਾਰ ਦੇ ਇਸ ਪਿੰਡ 'ਚ ਹੁੰਦੀ ਹੈ ਚਮਗਿੱਦੜਾਂ ਦੀ ਪੂਜਾ, ਨਿਪਾਹ ਨੂੰ ਲੈ ਕੇ ਲੋਕ ਹੈਰਾਨ
Published : May 27, 2018, 3:26 pm IST
Updated : May 27, 2018, 3:26 pm IST
SHARE ARTICLE
Bats in vaishali on tree
Bats in vaishali on tree

ਭਾਰਤ ਦੇ ਕੇਰਲ ਸੂਬੇ ਵਿਚ 'ਨਿਪਾਹ ਵਾਇਰਸ' ਦੇ ਲਈ ਲੋਕ ਜਿੱਥੇ ਚਮਗਿੱਦੜਾਂ ਨੂੰ ਦੋਸ਼ੀ ਠਹਿਰਾ ਰਹੇ ਹਨ, ਉਥੇ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ...

ਵੈਸ਼ਾਲੀ (ਬਿਹਾਰ) : ਭਾਰਤ ਦੇ ਕੇਰਲ ਸੂਬੇ ਵਿਚ 'ਨਿਪਾਹ ਵਾਇਰਸ' ਦੇ ਲਈ ਲੋਕ ਜਿੱਥੇ ਚਮਗਿੱਦੜਾਂ ਨੂੰ ਦੋਸ਼ੀ ਠਹਿਰਾ ਰਹੇ ਹਨ, ਉਥੇ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿਚ ਇਕ ਅਜਿਹਾ ਵੀ ਪਿੰਡ ਹੈ, ਜਿੱਥੇ ਅੱਜ ਵੀ ਚਮਗਿੱਦੜਾਂ ਨੂੰ ਪਿੰਡ ਦਾ ਰੱਖਿਅਕ ਮੰਨ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਪਰ ਕੇਰਲ ਵਿਚ ਫੈਲੇ ਨਿਪਾਹ ਵਾਇਰਸ ਤੋਂ ਇੱਥੋਂ ਦੇ ਲੋਕ ਪਰੇਸ਼ਾਨ ਹਨ। ਕੇਰਲ ਤੋਂ ਆਈਆਂ ਖ਼ਬਰਾਂ ਤੋਂ ਬਾਅਦ ਇਸ ਪਿੰਡ ਦੇ ਲੋਕਾਂ ਨੂੰ ਵੀ ਨਿਪਾਹ ਵਾਇਰਸ ਦਾ ਡਰ ਸਤਾ ਰਿਹਾ ਹੈ। 

Bats in VaishaliBats in Vaishali

ਇਧਰ ਸਰਕਾਰ ਨੇ ਵੀ ਇਸ ਵਾਇਰਸ ਨੂੰ ਲੈ ਕੇ ਲੋਕਾਂ ਨੂੰ ਕਈ ਚੀਜ਼ਾਂ ਤੋਂ ਬਚਣ ਦੀ ਸਲਾਹ ਦਿਤੀ ਹੈ। ਬਿਹਾਰ ਸਰਕਾਰ ਅਤੇ ਕੇਂਦਰ ਸਰਕਾਰ ਨੇ ਅਡਵਾਇਜ਼ਰੀ ਜਾਰੀ ਕਰਕੇ ਲੋਕਾਂ ਨੂੰ ਚਮਗਿੱਦੜਾਂ ਅਤੇ ਸੂਰਾਂ ਨੂੰ ਨਿਪਾਹ ਦਾ ਸੂਤਰ ਮੰਨਦੇ ਹੋਏ ਉਨ੍ਹਾਂ ਤੋਂ ਦੂਰ ਰਹਿਣ ਦੀ ਸਲਾਹ ਦਿਤੀ ਹੈ ਅਤੇ ਅਜਿਹੇ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ, ਜਿੱਥੇ ਇਹ ਜ਼ਿਆਦਾ ਮਾਤਰਾ ਵਿਚ ਪਾਏ ਜਾਂਦੇ ਹਨ। ਦੂਜੇ ਪਾਸੇ ਵੈਸ਼ਾਲੀ ਦੇ ਰਾਜਾਪਾਕਰ ਖੇਤਰ ਦੇ ਸਰਸਈ ਪਿੰਡ ਵਿਚ ਲੋਕ ਇਸ ਥਣਧਾਰੀ ਜੀਵ ਚਮਗਿੱਦੜ ਨੂੰ ਨਾ ਸਿਰਫ਼ ਪਿੰਡ ਦਾ ਰੱਖਿਅਕ, ਬਲਕਿ ਤਰੱਕੀ ਦਾ ਪ੍ਰਤੀਕ ਮੰਨ ਕੇ ਪੂਜਾ ਕਰਦੇ ਹਨ।

vaishali people are worship of batsvaishali people are worship of bats

ਇਸ ਪਿੰਡ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਵਿਚ ਕਰੀਬ 50 ਹਜ਼ਾਰ ਤੋਂ ਜ਼ਿਆਦਾ ਚਮਗਿੱਦੜਾਂ ਦਾ ਬਸੇਰਾ ਹੈ। ਪਿੰਡ ਵਾਲਿਆਂ ਦਾ ਤਾਂ ਦਾਅਵਾ ਹੈ ਕਿ ਇਨ੍ਹਾਂ ਚਮਗਿੱਦੜਾਂ ਵਿਚ ਕਈਆਂ ਦਾ ਵਜ਼ਨ ਪੰਜ-ਪੰਜ ਕਿਲੋਗ੍ਰਾਮ ਤਕ ਹੈ। ਸਰਸਈ ਦੇ ਸਰਪੰਚ ਅਤੇ ਬਿਹਾਰ ਸਰਪੰਚ ਸੰਘ ਦੇ ਪ੍ਰਧਾਨ ਅਮੋਦ ਕੁਮਾਰ ਨਿਰਾਲਾ ਨੇ ਕਿਹਾ ਕਿ ਇਸ ਪਿੰਡ ਦੇ ਆਸਪਾਸ ਦੇ ਖੇਤਰਾਂ ਵਿਚ ਕੁੱਝ ਦਹਾਕੇ ਪਹਿਲਾਂ ਪਲੇਗ ਅਤੇ ਹੈਜ਼ਾ ਵਰਗੀ ਬਿਮਾਰੀ ਮਹਾਂਮਾਰੀ ਦੀ ਰੂਪ ਲੈ ਲਿਆ ਸੀ ਪਰ ਇਸ ਪਿੰਡ ਵਿਚ ਇਹ ਬਿਮਾਰੀ ਨਹੀਂ ਪਹੁੰਚ ਸਕੀ ਸੀ। ਉਦੋਂ ਇਹ ਮੰਨਿਆ ਗਿਆ ਸੀ ਕਿ ਇਨ੍ਹਾਂ ਚਮਗਿੱਦੜਾਂ ਦੇ ਰਹਿਣ ਕਰਕੇ ਹੀ ਇਸ ਪਿੰਡ ਵਿਚ ਬਿਮਾਰੀਆਂ ਨਹੀਂ ਪਹੁੰਚ ਸਕੀਆਂ। ਇਸ ਤੋਂ ਬਾਅਦ ਇਹ ਚਮਗਿੱਦੜ ਲੋਕਾਂ ਲਈ ਭਾਗਸ਼ਾਲੀ ਹੋ ਗਏ। 

Nipah Virus Nipah Virus

ਨਿਰਾਲਾ ਦਾ ਕਹਿਣਾ ਹੈ ਕਿ ਇਨ੍ਹਾਂ ਚਮਗਿੱਦੜਾਂ ਨੂੰ ਮਾਰਨਾ ਜਾਂ ਨੁਕਸਾਨ ਪਹੁੰਚਾਉਣਾ ਪਿੰਡ ਦੇ ਲੋਕਾਂ ਲਈ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹੈ। ਸਾਡੇ ਲੋਕਾਂ ਦੇ ਵੱਡੇ ਵਡੇਰੇ ਕਿਹਾ ਕਰਦੇ ਸਨ ਕਿ ਇਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਪਿੰਡ ਦੇ ਲਈ ਸ਼ੁਭ ਨਹੀਂ ਹੋਵੇਗਾ। ਪਿੰਡ ਦੇ ਲੋਕ ਵੀ ਇਨ੍ਹਾਂ ਦੀ ਸਹੂਲਤ ਦਾ ਧਿਆਨ ਰੱਖਦੇ ਸਨ। ਨਿਰਾਲਾ ਦਾ ਦਾਅਵਾ ਹੈ ਕਿ ਇਹ ਚਮਗਿੱਦੜ ਇੱਥੇ 15ਵੀਂ ਸ਼ਤਾਬਦੀ ਵਿਚ ਤਿਰਹੁਤ ਦੇ ਇਕ ਰਾਜਾ ਸ਼ਿਵ ਸਿੰਘ ਦੁਆਰਾ ਬਣਾਏ ਤਲਾਬ ਦੇ ਆਸਪਾਸ ਦੇ ਪਿੱਪਲ ਸਮੇਤ ਹੋਰ ਦਰੱਖਤਾਂ 'ਤੇ ਰਹਿੰਦੇ ਹਨ। 

BatsBats

ਉਨ੍ਹਾਂ ਦਸਿਆ ਕਿ ਪਿੰਡ ਵਾਲੇ ਚਮਗਿੱਦੜਾਂ ਦੇ ਲਈ ਤਲਾਬ ਸੁੱਕਣ ਦੀ ਸਥਿਤੀ ਨਾ ਸਿਰਫ਼ ਉਸ ਵਿਚ ਪਾਣੀ ਦਾ ਪ੍ਰਬੰਧ ਕਰਦੇ ਹਨ, ਬਲਕਿ ਆਸਪਾਸ ਦੇ ਫ਼ਲਦਾਰ ਦਰੱਖਤਾਂ ਤੋਂ ਫ਼ਲ ਤੋੜ ਕੇ ਉਨ੍ਹਾਂ ਦੇ ਖਾਣ ਦਾ ਵੀ ਪ੍ਰਬੰਧ ਕਰਦੇ ਹਨ। ਇਸ ਦੌਰਾਨ ਮੀਡੀਆ ਦੇ ਜ਼ਰੀਏ ਮਿਲੀ ਜਾਣਕਾਰੀ ਤੋਂ ਬਾਅਦ ਸਰਪੰਚ ਅਮੋਦ ਨਿਰਾਲਾ ਘੁੰਮ ਘੁੰਮ ਕੇ ਪਿੰਡ ਵਿਚ ਬਸਤੀਆਂ ਵਿਚ ਲੋਕਾਂ ਨੂੰ ਨਿਪਾਹ ਦੀ ਜਾਣਕਾਰੀ ਦੇ ਰਹੇ ਹਨ। ਲੋਕਾਂ ਨੂੰ ਬੱਚਿਆਂ 'ਤੇ ਧਿਆਨ ਦੇਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਨੇ ਜ਼ਮੀਨ 'ਤੇ ਡਿਗੇ ਫ਼ਲ ਨਾ ਖਾਣ ਦੀ ਸਲਾਹ ਦਿਤੀ ਹੈ। 

vaishali people are worship of batsvaishali people are worship of bats

ਉਹ ਲੋਕਾਂ ਨੂੰ ਤਾੜੀ ਪੀਣ ਤੋਂ ਵੀ ਮਨ੍ਹਾਂ ਕਰ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਚਮਗਿੱਦੜ ਸੈਂਕੜੇ ਸਾਲਾਂ ਤੋਂ ਇਸ ਪਿੰਡ ਵਿਚ ਦਰੱਖਤਾਂ 'ਤੇ ਰਹਿੰਦੇ ਹਨ। ਮਾਨਤਾ ਹੈ ਕਿ ਇਨ੍ਹਾਂ ਚਮਗਿੱਦੜਾਂ ਦੀ ਵਜ੍ਹਾ ਨਾਲ ਹੀ ਇਸ ਪਿੰਡ ਵਿਚ ਕਦੇ ਕੋਈ ਬਿਮਾਰੀ ਨਹੀਂ ਫੈਲੀ। ਪਿੰਡ ਵਾਸੀ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਿਚ ਕਿਸੇ ਅਣਜਾਣ ਦੇ ਦਾਖ਼ਲੇ ਤੋਂ ਬਾਅਦ ਇਹ ਚਮਗਿੱਦੜ ਪਿੰਡ ਵਾਲਿਆਂ ਨੂੰ ਸੁਚੇਤ ਵੀ ਕਰਦੇ ਹਨ। 

Bats Vaishali BiharBats Vaishali Bihar

ਇੰਦਰਜੀਤ ਦਾ ਕਹਿਣਾ ਹੈ ਕਿ ਕਿਸੇ ਅਣਜਾਣ ਵਿਅਕਤੀ ਦੇ ਆਉਣ ਤੋਂ ਬਾਅਦ ਇਹ ਚਮਗਿੱਦੜ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਹਨ, ਜਦਕਿ ਪਿੰਡ ਦੇ ਲੋਕਾਂ ਦੇ ਦਰੱਖਤ ਕੋਲ ਜਾਣ 'ਤੇ ਉਹ ਸ਼ਾਂਤ ਰਹਿੰਦੇ ਹਨ। ਫਿਲਹਾਲ ਲੋਕ ਇਹ ਸਮਝ ਨਹੀਂ ਪਾ ਰਹੇ ਹਨ ਕਿ ਜੋ ਚਮਗਿੱਦੜ ਉਨ੍ਹਾਂ ਦੀ ਆਸਥਾ ਦਾ ਪ੍ਰਤੀਕ ਹਨ, ਅੱਜ ਉਹੀ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਕਿਵੇਂ ਹੋ ਸਕਦੇ ਹਨ? (ਏਜੰਸੀ)

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement