
ਸਿੱਕਮ ਸਿਹਤ ਵਿਭਾਗ ਨੇ ਨਿਪਾਹ ਵਾਇਰਸ ਨੂੰ ਲੈ ਕੇ ਸੁਚੇਤ ਰਹਿਣ ਲਈ ਰਾਜ ਦੇ ਲੋਕਾਂ ਲਈ ਜ਼ਰੂਰੀ ਐਡਵਾਇਜ਼ਰੀ ਜਾਰੀ ਕੀਤੀ ਹੈ.....
ਗੰਗਟੋਕ, 26 ਮਈ (ਏਜੰਸੀ) : ਸਿੱਕਮ ਸਿਹਤ ਵਿਭਾਗ ਨੇ ਨਿਪਾਹ ਵਾਇਰਸ ਨੂੰ ਲੈ ਕੇ ਸੁਚੇਤ ਰਹਿਣ ਲਈ ਰਾਜ ਦੇ ਲੋਕਾਂ ਲਈ ਜ਼ਰੂਰੀ ਐਡਵਾਇਜ਼ਰੀ ਜਾਰੀ ਕੀਤੀ ਹੈ| ਕੇਰਲ ਵਿਚ ਨਿਪਾਹ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਕੱਲ ਜਾਰੀ ਸਿਹਤ ਐਡਵਾਇਜਰੀ ਵਿਚ ਕਿਹਾ ਗਿਆ ਕਿ ਸਿੱਕਮ ਵਿਚ ਨਿਪਾਹ ਵਾਇਰਸ ਦੀ ਸੰਭਾਵਨਾ ਬਹੁਤ ਘੱਟ ਹੈ, ਫਿਰ ਵੀ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ|
Nipah Virusਐਡਵਾਇਜ਼ਰੀ ਵਿਚ ਕਿਹਾ ਗਿਆ ਕਿ ਬੁਖਾਰ, ਸਿਰ ਦਰਦ, ਉਲਟੀ ਅਤੇ ਬੇਹੋਸ਼ੀ ਇਸ ਵਾਇਰਸ ਦੇ ਲੱਛਣ ਹਨ| ਕੁੱਝ ਮਾਮਲੇ ਵਿਚ ਮਿਰਗੀ ਵੀ ਇਸਦਾ ਲੱਛਣ ਹੋ ਸਕਦਾ ਹੈ| ਇਹ ਲੱਛਣ 10-12 ਦਿਨਾਂ ਤੱਕ ਰਹਿਣ ਦੇ ਬਾਅਦ ਲੋਕ ਬੇਹੋਸ਼ ਹੋ ਸਕਦੇ ਹਨ ਅਤੇ ਦਿਮਾਗੀ ਬੁਖਾਰ ਨਾਲ ਮੌਤ ਵੀ ਹੋ ਸਕਦੀ ਹੈ| ਲੋਕਾਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਪੰਛੀਆਂ, ਚਮਗਿੱਦੜਾਂ ਅਤੇ ਜਾਨਵਰਾਂ ਦੁਆਰਾ ਕੱਟੇ ਗਏ ਫਲਾਂ ਅਤੇ ਸਬਜ਼ੀਆਂ ਨੂੰ ਨਾ ਖਾਣ, ਬਿਮਾਰ ਵਿਅਕਤੀਆਂ ਨੂੰ ਮਿਲਣ ਦੇ ਬਾਅਦ ਚੰਗੀ ਤਰ੍ਹਾਂ ਨਾਲ ਹੱਥ ਧੋ ਲਵੋ ਅਤੇ ਕੇਰਲ ਜਿਵੇਂ ਪ੍ਰਭਾਵਿਤ ਖੇਤਰਾਂ ਵਿਚ ਯਾਤਰਾ ਦੇ ਬਾਅਦ ਆਏ ਬੁਖਾਰ ਨੂੰ ਲੈ ਕੇ ਸੁਚੇਤ ਰਹੋ ਅਤੇ ਉਸ ਉੱਤੇ ਧਿਆਨ ਦਿਓ|