
ਸੋਲਰ ਪਲਾਂਟ ਤੋਂ ਪੈਦਾ ਕੀਤੀ ਜਾਵੇਗੀ 150 ਮੈਗਾਵਾਟ ਸੌਰ ਊਰਜਾ
ਝਾਰਖੰਡ- ਆਉਣ ਵਾਲੇ ਸਮੇਂ ਵਿਚ ਸੋਲਰ ਪਲਾਂਟ ਊਰਜਾ ਦੇ ਵੱਡੇ ਸਰੋਤ ਹੋਣਗੇ। ਇਸ ਨੂੰ ਦੇਖਦੇ ਹੋਏ ਭਾਰਤ ਵਿਚ ਵੀ ਦੇਸ਼ ਦਾ ਸਭ ਤੋਂ ਵੱਡਾ ਸੋਲਰ ਪਲਾਂਟ ਝਾਰਖੰਡ ਵਿਚ ਲੱਗਣ ਜਾ ਰਿਹਾ ਹੈ। ਰਾਂਚੀ ਦੇ ਗੋਤਲਸੂਦ ਅਤੇ ਧੁਰਵਾ ਡੈਮ 'ਤੇ ਬਣਾਏ ਜਾਣ ਵਾਲੇ ਇਸ ਸੋਲਰ ਪਲਾਂਟ ਵਿਚ ਕੁੱਲ 150 ਮੈਗਾਵਾਟ ਸੌਰ ਊਰਜਾ ਪੈਦਾ ਕੀਤੀ ਜਾਵੇਗੀ। ਇਹ ਪਲਾਂਟ ਪਾਣੀ 'ਤੇ ਤੈਰਦਾ ਹੋਵੇਗਾ ਕਿਉਂਕਿ ਇਹ ਡੈਮ ਦੇ ਪਾਣੀ 'ਤੇ ਬਣਾਇਆ ਜਾਵੇਗਾ।
India's first floating solar plant to be built in Jharkhand
ਇਸ ਤਰ੍ਹਾਂ ਦੇ ਦੋ ਕਾਰਖਾਨਿਆਂ ਨੂੰ ਸਥਾਪਤ ਕਰਨ ਲਈ ਹਾਲ ਹੀ ਵਿਚ ਵਿਸ਼ਵ ਬੈਂਕ ਨੇ ਨਿਵੇਸ਼ ਕਰਨ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਜਲ ਸੰਸਾਧਨ ਵਿਭਾਗ ਅਤੇ ਵਣ ਵਿਭਾਗ ਤੋਂ ਐਨਓਸੀ ਮਿਲ ਗਈ ਹੈ। ਜੁਲਾਈ 2020 ਤੋਂ ਸੌਰ ਊਰਜਾ ਦੀ ਪੈਦਾਵਾਰ ਸ਼ੁਰੂ ਹੋ ਜਾਵੇਗੀ। ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ, ਝਾਰਖੰਡ ਬਿਜਲੀ ਸਪਲਾਈ ਨਿਗਮ ਅਤੇ ਵਿਸ਼ਵ ਬੈਂਕ ਦੇ ਅਫ਼ਸਰਾਂ ਨੇ ਪਿਛਲੇ ਦਿਨੀਂ ਦੋਨਾਂ ਡੈਮਾਂ ਦੀ ਸਾਂਝੇ ਤੌਰ 'ਤੇ ਜ਼ਮੀਨੀ ਜਾਂਚ ਕੀਤੀ ਸੀ।
Jharkhand
ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ ਵਲੋਂ ਗੇਤਲਸੂਦ ਡੈਮ ਦੇ ਖੇਤਰ ਵਿਚ 100 ਅਤੇ ਧੁਰਵਾ ਡੈਮ ਦੇ ਖੇਤਰ ਵਿਚ 50 ਮੈਗਾਵਾਟ ਸੌਰ ਊਰਜਾ ਪੈਦਾ ਕਰਨ ਲਈ ਕਾਰਖ਼ਾਨਾ ਲਗਾਇਆ ਜਾਵੇਗਾ। ਅਗਲੇ ਦੋ ਤਿੰਨ ਮਹੀਨਿਆਂ ਚ ਦੋਵੇਂ ਪ੍ਰੋਜੈਕਟਾਂ 'ਤੇ ਕੰਮ ਸ਼ੁਰੂ ਕਰਨ ਦਾ ਟੀਚਾ ਰੱਖਿਆ ਗਿਆ ਹੈ ਤੇ ਇਨ੍ਹਾਂ ਤੋਂ ਸਿਕਿਦਿਰੀ ਅਤੇ ਹਟਿਆ ਗ੍ਰਿੱਡ ਨੂੰ ਬਿਜਲੀ ਸਪਲਾਈ ਦਿੱਤੀ ਜਾਵੇਗੀ। ਜਿਸ ਦਾ ਸਿੱਧਾ ਲਾਭ ਖਪਤਕਾਰਾਂ ਤਕ ਪੁੱਜੇਗਾ।
Solar Plant
ਦੋਨਾਂ ਪ੍ਰੋਜੈਕਟਾਂ ਨੂੰ ਸਥਾਪਤ ਕਰਨ ਚ 600 ਕਰੋੜ ਰੁਪਏ ਦਾ ਨਿਵੇਸ਼ ਵਿਸ਼ਵ ਬੈਂਕ ਕਰੇਗਾ। ਇਸ ਨਾਲ ਲਗਭਗ 1000 ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ। ਸੌਰ ਊਰਜਾ ਨਾਲ ਜ਼ਿਆਦਾ ਤੋਂ ਜ਼ਿਆਦਾ ਸਾਢੇ 3 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਮਿਲੇਗੀ। ਦੱਸ ਦਈਏ ਕਿ ਇਸ ਤਰ੍ਹਾਂ ਪਾਣੀ 'ਤੇ ਤੈਰਨ ਵਾਲੇ ਸੋਲਰ ਪਲਾਂਟ ਵਿਸ਼ਵ ਦੇ ਹੋਰਨਾਂ ਦੇਸ਼ਾਂ ਵਿਚ ਵੀ ਲੱਗੇ ਹੋਏ ਹਨ।