
7 ਔਰਤਾਂ ਦੇ ਨਹੁੰ ਕੱਟਵਾਏ ; ਪੁਲਿਸ ਨੇ 6 ਲੋਕਾਂ ਨੂੰ ਹਿਰਾਸਤ ਵਿਚ ਲਿਆ
ਜਮਸ਼ੇਦਪੁਰ : ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ਵਿਚ 9 ਲੋਕਾਂ ਦੇ ਜ਼ਬਰਦਸਤੀ ਸਿਰ ਮੁੰਡਵਾਉਣ ਅਤੇ 7 ਔਰਤਾਂ ਦੇ ਨਹੁੰ ਕੱਟਣ ਦੇ ਮਾਮਲੇ 'ਚ ਪੁਲਿਸ ਨੇ 6 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਇਨ੍ਹਾਂ ਲੋਕਾਂ ਨੇ ਇਕ ਪਿੰਡ ਵਾਸੀ ਦੀ ਮੌਤ ਤੋਂ ਬਾਅਦ ਖੁਦ ਇਹ ਰਸਮ ਅਦਾ ਕਰਨ ਤੋਂ ਮਨ੍ਹਾ ਕਰ ਦਿਤਾ ਸੀ ਤਾਂ ਉਨ੍ਹਾਂ ਨਾਲ ਅਜਿਹੀ ਜ਼ਬਰਦਸਤੀ ਕੀਤੀ ਗਈ।
Black Magic
ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਹਾਲਾਂਕਿ ਇਕ ਪੀੜਤ ਨੇ ਦਾਅਵਾ ਕੀਤਾ ਕਿ ਦੋਸ਼ੀਆਂ ਨੇ ਉਨ੍ਹਾਂ 'ਤੇ ਕਾਲਾ ਜਾਦੂ ਕਰਨ ਦਾ ਦੋਸ਼ ਲੱਗਾ ਕੇ ਇਹ ਸਭ ਕੀਤਾ। ਪੁਲਿਸ ਨੂੰ ਛੋਟਾ ਕ੍ਰਿਸ਼ਨਪੁਰ ਪਿੰਡ ਵਿਚ 23 ਮਈ ਨੂੰ ਇਸ ਘਟਨਾ ਦੇ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਐਤਵਾਰ ਨੂੰ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
Head Shaved
ਪੁਲਿਸ ਸੁਪਰਡੈਂਟ ਚੰਦਨ ਕੁਮਾਰ ਸਿਨਹਾ ਨੇ ਦਸਿਆ ਕਿ ਹਾਲ ਹੀ ਵਿਚ ਇਕ ਪੰਡ ਵਾਸੀ ਦੀ ਮੌਤ ਹੋ ਗਈ ਸੀ ਅਤੇ ਹੋਰ ਪਿੰਡ ਵਾਸੀਆਂ ਨੇ ਹਿੰਦੂ ਰਵਾਇਤਾਂ ਅਨੁਸਾਰ ਅਪਣੇ ਸਿਰ ਮੁੰਡਵਾ ਲਏ ਪਰ 12 ਪਰਵਾਰਾਂ ਦੇ 16 ਪੁਰਸ਼ਾਂ ਅਤੇ ਔਰਤਾਂ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿਤਾ। ਸਿਨਹਾ ਨੇ ਦਸਿਆ ਕਿ ਇਹ ਲੋਕ 'ਗੁਰੂ ਮਾਂ' ਦੀ ਪੂਜਾ ਕਰਦੇ ਹਨ ਅਤੇ ਹਿੰਦੂ ਰਵਾਇਤਾਂ ਦੀ ਪਾਲਣਾ ਨਹੀਂ ਕਰਦੇ ਅਤੇ ਨਾ ਹੀ ਮੰਦਰਾਂ ਵਿਚ ਜਾਂਦੇ ਹਨ।
Nails Cut
ਚੰਦਨ ਕੁਮਾਰ ਅਨੁਸਾਰ ਪੀੜਤਾਂ ਦੇ ਮਨ੍ਹਾ ਕਰਨ 'ਤੇ ਪਿੰਡ ਵਾਲਿਆਂ ਨੇ ਜ਼ਬਰਦਸਤੀ 9 ਪੁਰਸ਼ਾਂ ਦੇ ਸਿਰ ਮੁੰਡਵਾ ਦਿਤੇ ਅਤੇ ਔਰਤਾਂ ਦੇ ਨਹੁੰ ਕੱਟਵਾ ਦਿਤੇ। ਹਾਲਾਂਕਿ ਪੀੜਤ ਸੁਸ਼ੀਲਾ ਮਹਿਤੋ ਅਨੁਸਾਰ ਪਿੰਡ ਵਾਲਿਆਂ ਨੇ ਉਨ੍ਹਾਂ 'ਤੇ ਕਾਲਾ ਜਾਦੂ ਕਰਨ ਦਾ ਦੋਸ਼ ਲੱਗਾ ਕੇ ਉਨ੍ਹਾਂ ਨਾਲ ਅਜਿਹਾ ਕੀਤਾ।