ਮੱਧ ਪ੍ਰਦੇਸ਼ : ਗਊ ਮਾਸ ਦੇ ਸ਼ੱਕ 'ਚ ਸ੍ਰੀਰਾਮ ਸੈਨਾ ਵਲੋਂ ਮੁਸਲਿਮ ਮੁੰਡਿਆਂ ਦੀ ਕੁੱਟਮਾਰ
Published : May 25, 2019, 12:03 pm IST
Updated : May 25, 2019, 5:04 pm IST
SHARE ARTICLE
Sri Ram Sena activists beat Muslim boys for having suspected beef
Sri Ram Sena activists beat Muslim boys for having suspected beef

ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਿਹੈ ਵਾਇਰਲ

ਸਿਵਨੀ: ਮੱਧ ਪ੍ਰਦੇਸ਼ ਦੇ ਸਿਵਨੀ ਵਿਚ ਗਊ ਰੱਖਿਆ ਦੇ ਨਾਂ ’ਤੇ ਗਊ ਰੱਖਿਆ ਕਰਨ ਵਾਲਿਆਂ ਦੀ ਗੁੰਡਾਗਰਦੀ ਦੀ ਕਥਿਤ ਵੀਡੀਉ ਸਾਹਮਣੇ ਆਈ ਹੈ। ਇਸ ਵੀਡੀਉ ਵਿਚ ਗਊ ਰੱਖਿਆ ਵਾਲੇ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਬੰਨ ਕੇ ਬੇਰਿਹਮੀ ਨਾਲ ਕੁੱਟਦੇ ਨਜ਼ਰ ਆ ਰਹੇ ਹਨ। ਇਹ ਵੀਡੀਉ ਡੂੰਡਾ ਸਿਵਨੀ ਇਲਾਕੇ ਦੀ ਹੈ। ਦੋ ਦਿਨ ਪਹਿਲਾਂ ਕਥਿਤ ਗਊ ਰੱਖਿਆ ਵਾਲਿਆਂ ਨੇ ਇਕ ਆਟੋ ਵਿਚ ਸ਼ੱਕੀ ਮਾਸ ਮਿਲਣ ਦੀ ਸੂਚਨਾ ’ਤੇ ਤਿੰਨ ਲੋਕਾਂ ਨੂੰ ਫੜਿਆ ਸੀ।

ਇਸ ਵਾਰ ਅਰੋਪੀਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇਣ ਦੀ ਬਜਾਏ ਖੁਦ ਹੀ ਗੁੰਡਾਗਰਦੀ ਦਿਖਾਉਂਦੇ ਹੋਏ ਆਟੋ ਵਿਚ ਬੈਠੀ ਇਕ ਔਰਤ ਅਤੇ ਦੋ ਨੌਜਵਾਨਾਂ ਨੂੰ ਬੰਨ ਕੇ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਬੇਰਿਹਮੀ ਦੀ ਹੱਦ ਉਸ ਵਕਤ ਹੋ ਗਈ ਜਦੋਂ ਔਰਤ ਨੂੰ ਉਸੀ ਨੌਜਵਾਨ ਤੋਂ ਕੁਟਵਾਇਆ ਗਿਆ ਜਿਸ ਨੂੰ ਉਹ ਆਪ ਕੁੱਟ ਰਹੇ ਸਨ ਅਤੇ ਤਿੰਨਾਂ ਨੂੰ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਲਈ ਮਜਬੂਰ ਕੀਤਾ ਗਿਆ।

Sri Ram Sena activists beat Muslim boys for having suspected beefSri Ram Sena activists beat Muslim boys for having suspected beef

ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇਣੀ ਜ਼ਰੂਰੀ ਨਾ ਸਮਝੀ। ਇਲਾਕੇ ਦੇ ਐਸਪੀ ਲਲਿਤ ਸ਼ਾਕਿਆਵਾਰ ਦਾ ਕਹਿਣਾ ਹੈ ਕਿ ਵੀਡੀਉ 4 ਦਿਨ ਪੁਰਾਣੀ ਹੈ। ਇਸ ਮਾਮਲੇ ਵਿਚ 4 ਲੋਕਾਂ ਦੀ ਗ੍ਰਿਫ਼ਤਾਰੀ ਹੋ ਗਈ ਹੈ ਜਿਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਵੀਡੀਉ ਵਿਚ ਜਿਸ ਵਿਅਕਤੀ ਨੇ ਗਲ ਵਿਚ ਗਮਸ਼ਾ ਪਾਏ ਹੋਏ ਜਿਸ ਵਿਅਕਤੀ ਦੀ ਕੁੱਟ ਮਾਰ ਹੋ ਰਹੀ ਹੈ ਉਸ ਦਾ ਨਾਮ ਦਿਲੀਪ ਮਾਲਵੀਆ ਹੈ ਅਤੇ ਉਸ ’ਤੇ ਪਹਿਲਾਂ ਵੀ ਅਜਿਹੇ ਅਰੋਪ ਲੱਗੇ ਹੋਏ ਹਨ। ਵੀਡੀਉ ਜਨਤਕ ਹੋਣ ਤੋਂ ਬਾਅਦ ਦਿਲੀਪ ਦੀ ਭੈਣ ਨੇ ਐਫਆਈਆਰ ਦਰਜ ਕਰਵਾਈ ਹੈ।

ਕੁਲ 4 ਲੋਕਾਂ ਨੂੰ ਕੁਟਿਆ ਗਿਆ ਹੈ ਜਿਸ ਵਿਚ ਗਉ ਮਾਸ ਦੇ ਅਰੋਪ ਵਿਚ ਇਕ ਅਰੋਪੀ ਹਿੰਦੂ ਹੈ ਤੇ ਬਾਕੀ ਤਿੰਨ ਮੁਸਲਮਾਨ ਹਨ। ਇਸ ਮਾਮਲੇ ਵਿਚ ਐਡੀਸ਼ਨਲ ਐਸਪੀ ਗੋਪਾਲ ਖੰਡੇਲ ਨੇ ਕਿਹਾ ਕਿ 22 ਮਈ ਨੂੰ ਡੂਡਾ ਸਿਵਨੀ ਥਾਣਾ ਇੰਚਾਰਜ ਨੂੰ ਸੂਚਨਾ ਮਿਲੀ ਸੀ ਕਿ ਦਿਲੀਪ ਮਾਲਵੀਆ ਅਤੇ ਹੋਰ ਲੋਕ ਪਸ਼ੂ ਮਾਸ ਲੈ ਜਾ ਰਹੇ ਹਨ। ਇਸ ’ਤੇ ਥਾਣਾ ਇੰਚਾਰਜ ਨੇ ਅਪਣੇ ਸਟਾਫ ਨਾਲ ਉਹਨਾਂ ਨੂੰ ਘੇਰਾ ਪਾ ਕੇ ਫੜ ਲਿਆ ਅਤੇ ਉਹਨਾਂ ਵਿਰੁਧ ਕਾਰਵਾਈ ਕੀਤੀ ਗਈ ਸੀ। ਇਸ ਤੋਂ ਬਾਅਦ ਅਗਲੇ ਦਿਨ ਇਕ ਵੀਡੀਉ ਜਨਤਕ ਹੋਈ ਸੀ ਜਿਸ ਵਿਚ ਜੋ ਅਰੋਪੀ ਫੜੇ ਗਏ ਸਨ ਉਹਨਾਂ ਵਿਰੁਧ ਮਾਰ ਕੁੱਟ ਕੀਤੀ ਜਾ ਰਹੀ ਸੀ।

Sri Ram Sena activists beat Muslim boys for having suspected beefSri Ram Sena activists beat Muslim boys for having suspected beef

ਇਸ ਘਟਨਾ ਦੀ ਜਾਣਕਾਰੀ ਮਿਲਣ ’ਤੇ ਅਰੋਪੀਆਂ ਦੀ ਪਹਿਚਾਣ ਕਰਕੇ ਉਹਨਾਂ ਵਿਰੁਧ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੁਣ ਸਾਰੇ ਅਰੋਪੀਆਂ ਦੀ ਪਛਾਣ ਕਰਕੇ ਉਹਨਾਂ ਵਿਰੁਧ ਕਾਰਵਾਈ ਕੀਤੀ ਜਾ ਰਹੀ ਹੈ। ਇਸ ਵਿਚ ਮਾਰ ਕੁੱਟ ਦੀ ਧਾਰਾ 323, 294, 506, 341 ਅਤੇ 147 ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਮਾਸ ਦੀ ਜਾਂਚ ਲਈ ਫਾਰੇਂਸਿਕ ਲੈਬ ਹੈਦਰਾਬਾਦ ਭੇਜਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਸਿਵਨੀ ਵਿਚ ਮੁਸਲਿਮ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲਾ ਸ੍ਰੀਰਾਮ ਸੈਨਾ ਦਾ ਪ੍ਰਧਾਨ ਸ਼ੁਭਮ ਬਘੇਲ ਹੈ ਅਤੇ ਇਕ ਮਹੀਨਾ ਪਹਿਲਾ ਉਸਨੇ ਆਪਣੇ ਫੇਸਬੁੱਕ ਅਕਾਊਂਟ ਤੇ ਆਪਣੀ ਇਕ ਫੋਟੋ ਭਾਜਪਾ ਦੀ ਉਮੀਦਵਾਰ ਪ੍ਰਗਿਆ ਠਾਕੁਰ ਨਾਲ ਅਪਲੋਡ ਕੀਤੀ।

ਉਧਰ ਏਆਈ ਐਮਆਈਐਮ ਦੇ ਮੁਖੀ ਅਸਦੂਦੀਨ ਓਵੈਸੀ ਨੇ ਇਸ ਘਟਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦਿਆਂ ਲਿਖਿਆ ''ਮੋਦੀ ਦੇ ਨਿਊ ਇੰਡੀਆ ਵਿਚ ਸਵਾਗਤ ਜਿੱਥੇ ਮੁਸਲਿਮਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ''।



 

ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫ਼ਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਵੀ ਮੀਰ ਤਕੀ ਮੀਰ ਦੀ ਕਵਿਤਾ ਦਾ ਜ਼ਿਕਰ ਕਰਦੇ ਹੋਏ ਟਵੀਟ ਕੀਤਾ ਟਵੀਟ ਵਿਚ ਲਿਖਿਆ ਹੋਇਆ ਸੀ ਕਿ '' ਇਹ ਤਾਂ ਅਜੇ ਪਿਆਰ ਦੀ ਸ਼ੁਰੂਆਤ ਹੈ ਅੱਗੇ ਦੇਖੋ ਹੋਰ ਕੀ ਹੁੰਦਾ ਹੈ।''



 

Location: India, Madhya Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement