ਪਤਨੀ ਨੂੰ ਪਸੰਦ ਨਹੀਂ ਸੀ ਕਾਲਾ ਪਤੀ, ਜ਼ਿੰਦਾ ਸਾੜਿਆ
Published : Apr 17, 2019, 3:59 pm IST
Updated : Apr 17, 2019, 4:13 pm IST
SHARE ARTICLE
UP: Woman sets afire husband for his ‘Dark Complexion’
UP: Woman sets afire husband for his ‘Dark Complexion’

ਦੋ ਸਾਲ ਪਹਿਲਾਂ ਹੋਇਆ ਸੀ ਵਿਆਹ ; 5 ਮਹੀਨੇ ਦੀ ਇਕ ਬੇਟੀ ਵੀ ਹੈ

ਬਰੇਲੀ : ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ 'ਚ ਦਿਲ-ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੇ ਇਕ ਪਤਨੀ ਨੇ ਆਪਣੇ ਪਤੀ ਨੂੰ ਸਿਰਫ਼ ਇਸ ਲਈ ਜ਼ਿੰਦਾ ਸਾੜ ਦਿੱਤਾ ਕਿਉਂਕਿ ਉਸ ਦਾ ਰੰਗ ਕਾਲਾ ਸੀ ਅਤੇ ਉਹ ਆਪਣੇ ਪਤੀ ਨੂੰ ਪਸੰਦ ਨਹੀਂ ਕਰਦੀ ਸੀ। ਘਟਨਾ ਤੋਂ ਬਾਅਦ ਪਤੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

UP: Woman sets afire husband for his ‘Dark Complexion’UP: Woman sets afire husband for his ‘Dark Complexion’

ਘਟਨਾ ਬਰੇਲੀ ਦੇ ਖੁਰਦ ਫ਼ਤਿਹਗੜ੍ਹ ਥਾਣਾ ਖੇਤਰ ਦੀ ਹੈ। ਜਿੱਥੇ 22 ਸਾਲਾ ਵਿਆਹੁਤਾ ਨੇ ਆਪਣੇ ਪਤੀ 'ਤੇ ਪਟਰੌਲ ਛਿੜਕ ਕੇ ਜ਼ਿੰਦਾ ਸਾੜ ਦਿੱਤਾ। ਔਰਤ ਦੀ ਪਛਾਣ ਪ੍ਰੇਮਸ਼੍ਰੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਸਤਵੀਰ ਸਿੰਘ ਦਾ ਵਿਆਹ ਦੋ ਸਾਲ ਪਹਿਲਾਂ ਪ੍ਰੇਮਸ਼੍ਰੀ ਨਾਂ ਦੀ ਔਰਤ ਨਾਲ ਹੋਇਆ ਸੀ। ਦੋਹਾਂ ਦੀ 5 ਮਹੀਨੇ ਦੀ ਇਕ ਬੇਟੀ ਵੀ ਹੈ। ਸਤਵੀਰ ਦਾ ਕਾਲਾ ਰੰਗ ਹੋਣ ਕਾਰਨ ਪ੍ਰੇਮਸ਼੍ਰੀ ਉਸ ਨੂੰ ਨਾਪਸੰਦ ਕਰਦੀ ਸੀ।

DeathDeath

ਖੁਰਦ ਫ਼ਤਿਹਗੜ੍ਹ ਦੇ ਐਸ.ਐਚ.ਓ. ਸਹਿਦੇਵ ਸਿੰਘ ਨੇ ਦਸਿਆ ਕਿ ਬੀਤੀ ਸੋਮਵਾਰ ਦੀ ਸਵੇਰ ਲਗਭਗ 5:30 ਵਜੇ ਸਤਵੀਰ ਸਿੰਘ ਆਪਣੇ ਘਰ 'ਚ ਸੁੱਤਾ ਪਿਆ ਸੀ। ਉਸ ਸਮੇਂ ਪ੍ਰੇਮਸ਼੍ਰੀ ਨੇ ਉਸ ਦੇ ਉੱਪਰ ਪਟਰੌਲ ਛਿੜ ਕੇ ਅੱਗ ਲੱਗਾ ਦਿੱਤੀ। ਇਸ ਦੌਰਾਨ ਪ੍ਰੇਮਸ਼੍ਰੀ ਦੇ ਪੈਰ ਵੀ ਸੜ ਗਏ। ਰੌਲਾ ਸੁਣ ਕੇ ਆਸਪਾਸ ਦੇ ਲੋਕਾਂ ਨੇ ਸਤਵੀਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿਥੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਨੇ ਪ੍ਰੇਮਸ਼੍ਰੀ ਵਿਰੁੱਧ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement