ਸੀਨੀਅਰ ਵਿਦਿਆਰਥੀਆਂ ਵੱਲੋਂ ਜਾਤੀ ਨੂੰ ਲੈ ਕੇ ਪਰੇਸ਼ਾਨ ਕਰਨ ‘ਤੇ ਮੈਡੀਕਲ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ
Published : May 27, 2019, 3:45 pm IST
Updated : May 27, 2019, 3:45 pm IST
SHARE ARTICLE
Dr Payal Tadvi
Dr Payal Tadvi

ਮੈਡੀਕਲ ਵਿਦਿਆਰਥਣ ਪਾਇਲ ਨੇ ਕਥਿਤ ਤੌਰ ‘ਤੇ ਅਪਣੇ ਤਿੰਨ ਸੀਨੀਅਰ ਵਿਦਿਆਰਥੀਆਂ ਵੱਲੋਂ ਜਾਤੀ ਦੇ ਅਧਾਰ ‘ਤੇ ਟਿੱਪਣੀ ਕੀਤੇ ਜਾਣ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ।

ਮੁੰਬਈ: ਸਥਾਨਕ ਨਾਇਰ ਹਸਪਤਾਲ ਦੀ ਮੈਡੀਕਲ ਵਿਦਿਆਰਥਣ ਪਾਇਲ ਨੇ ਕਥਿਤ ਤੌਰ ‘ਤੇ ਅਪਣੇ ਤਿੰਨ ਸੀਨੀਅਰ ਵਿਦਿਆਰਥੀਆਂ ਵੱਲੋਂ ਵਾਰ ਵਾਰ ਜਾਤੀ ਦੇ ਅਧਾਰ ‘ਤੇ ਟਿੱਪਣੀ ਕੀਤੇ ਜਾਣ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੇ ਪਰਿਵਾਰ ਨੇ ਇਲਜ਼ਾਮ ਲਗਾਏ ਹਨ ਕਿ ਪਾਇਲ ਨੇ ਹਸਪਤਾਲ ਦੇ ਪ੍ਰਸ਼ਾਸਨ ਨੂੰ  ਇਸ ਪਰੇਸ਼ਾਨੀ ਸਬੰਧੀ ਕਈ ਵਾਰ ਦੱਸਿਆ ਸੀ ਪਰ ਕੋਈ ਕਦਮ ਨਹੀਂ ਚੁੱਕਿਆ ਗਿਆ। ਪਾਇਲ ਤੜਵੀ ਨੇ ਸਾਲ 2018 ਵਿਚ ਮੁੰਬਈ ਦੇ ਨਾਇਰ ਹਸਪਤਾਲ ਵਿਚ ਦਾਖਲਾ ਲਿਆ ਸੀ ਅਤੇ ਇਸੇ ਹਸਪਤਾਲ ਵਿਚ ਬਤੌਰ ਰੈਜ਼ੀਡੇਂਟ ਡਾਕਟਰ ਤੈਨਾਤ ਸੀ।

Suicide Suicide

ਦਾਖਲਾ ਰਾਖਵੇਂ ਕੋਟੇ ਦੇ ਅਧਾਰ ‘ਤੇ ਹੋਣ ਕਾਰਨ ਉਸਦੇ ਤਿੰਨ ਸੀਨੀਅਰ ਜਾਤ ਦੇ ਅਧਾਰ ‘ਤੇ ਟਿੱਪਣੀ ਕਰਕੇ ਉਸ ਨੂੰ ਪਰੇਸ਼ਾਨ ਕਰਦੇ ਸਨ ਅਤੇ ਵਾਰ ਵਾਰ ਇਸ ਦਾ ਜ਼ਿਕਰ ਕਰਦੇ ਸਨ। ਇਹ ਸਿਲਸਿਲਾ ਕਈ ਮਹੀਨਿਆਂ ਤੱਕ ਚੱਲਿਆ। ਵਿਦਿਆਰਥਣ ਨੇ ਇਸ ਦੀ ਸ਼ਿਕਾਇਤ ਹੌਸਟਲ ਦੇ ਅਧਿਕਾਰੀਆਂ ਕੋਲ ਵੀ ਕੀਤੀ ਸੀ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ। 22 ਮਈ ਨੂੰ ਕਥਿਤ ਤੌਰ ‘ਤੇ ਇਸੇ ਪਰੇਸ਼ਾਨੀ ਤੋਂ ਤੰਗ ਆ ਕੇ ਲੜਕੀ ਨੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਕਥਿਤ ਦੋਸ਼ੀ 22 ਮਈ ਤੋਂ ਹੀ ਫਰਾਰ ਹਨ।

Dr. PayalDr. Payal

ਮ੍ਰਿਤਕ ਦੇ ਸਾਥੀਆਂ ਮੁਤਾਬਕ ਦਾਖਲੇ ਤੋਂ ਬਾਅਦ ਹੀ ਸੀਨੀਅਰ ਲਗਾਤਾਰ ਉਹਨਾਂ ਦੀ ਰੈਗਿੰਗ ਕਰ ਰਹੇ ਸਨ। ਇਸ ਹਾਦਸੇ ਤੋਂ ਬਾਅਦ ਵਿਦਿਆਰਥੀਆਂ ਨੇ ਇਸਦੇ ਵਿਰੁੱਧ ਪ੍ਰਦਰਸ਼ਨ ਵੀ ਕੀਤਾ। ਹਸਪਤਾਲ ਦੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਸਦੇ ਨਾਲ ਹੀ ਪੁਲਿਸ ਨੇ ਤਿੰਨ ਕਥਿਤ ਦੋਸ਼ੀਆਂ ਵਿਰੁੱਧ ਧਾਰਾ 306 ਅਤੇ ਐਸਸੀ/ ਐਸਟੀ ਕਾਨੂੰਨ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement