ਪੁਲਿਸ ਹਿਰਾਸਤ ’ਚ ਨੌਜਵਾਨ ਨੇ ਲਿਆ ਫਾਹਾ, ਲਾਸ਼ ਟਿਕਾਣੇ ਲਾ ਥਾਣੇਦਾਰ ਨੇ ਵੀ ਕੀਤੀ ਖ਼ੁਦਕੁਸ਼ੀ
Published : May 22, 2019, 1:13 pm IST
Updated : May 22, 2019, 1:56 pm IST
SHARE ARTICLE
Jaspal Singh And Inspector Narinder Singh
Jaspal Singh And Inspector Narinder Singh

ਐਸ.ਐਸ.ਪੀ. ਰਾਜ ਬਚਨ ਨੇ ਪ੍ਰੈੱਸ ਕਾਨਫਰੰਸ ਕਰ ਕੀਤਾ ਮਾਮਲੇ ਦਾ ਖ਼ੁਲਾਸਾ

ਫਰੀਦਕੋਟ: ਫਰੀਦਕੋਟ ਵਿਖੇ ਲਾਪਤਾ ਨੌਜਵਾਨ ਤੇ ਸੀਆਈਏ ਸਟਾਫ਼ ਇੰਚਾਰਜ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ ਨਵਾਂ ਖ਼ੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ, ਪੁਲਿਸ ਹਿਰਾਸਤ ’ਚ ਨੌਜਵਾਨ ਜਸਪਾਲ ਸਿੰਘ ਦੀ ਮੌਤ ਤੋਂ ਬਾਅਦ ਪੁਲਿਸ ਨੇ ਹੀ ਉਸ ਦੀ ਲਾਸ਼ ਖੁਰਦ-ਬੁਰਦ ਕੀਤੀ ਸੀ। ਮ੍ਰਿਤਕ ਇੰਸਪੈਕਟਰ ਨਰਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਰਾਤ ਵੇਲੇ ਜਸਪਾਲ ਸਿੰਘ ਨੂੰ ਹਿਰਾਸਤ ਵਿਚ ਲਿਆ ਸੀ।

Jaspal SinghJaspal Singh

ਇਹ ਖ਼ੁਲਾਸਾ ਐਸ.ਐਸ.ਪੀ. ਰਾਜ ਬਚਨ ਨੇ ਕੀਤਾ ਹੈ। ਐਸਐਸਪੀ ਮੁਤਾਬਕ ਨੌਜਵਾਨ ਨੇ ਹਵਾਲਾਤ ਵਿਚ ਖ਼ੁਦਕੁਸ਼ੀ ਕਰ ਲਈ ਸੀ ਤੇ ਫਿਰ ਪੁਲਿਸ ਮੁਲਾਜ਼ਮਾਂ ਨੇ ਡਰ ਦੇ ਕਰ ਕੇ ਨੌਜਵਾਨ ਦੀ ਲਾਸ਼ ਖੁਰਦ-ਬੁਰਦ ਕਰ ਦਿਤੀ। ਪਰ ਬੀਤੇ ਦਿਨੀਂ ਇੰਸਪੈਕਟਰ ਨਰਿੰਦਰ ਸਿੰਘ ਨੇ ਵੀ ਖ਼ੁਦਕੁਸ਼ੀ ਕਰ ਲਈ। ਐਸਐਸਪੀ ਰਾਜ ਬਚਨ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਦੇ ਜ਼ਰੀਏ ਇਸ ਮਾਮਲੇ ਦਾ ਖ਼ੁਲਾਸਾ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਇੰਸਪੈਕਟਰ ਨਰਿੰਦਰ ਸਿੰਘ ਦੀ ਖ਼ੁਦਕੁਸ਼ੀ ਦੇ ਕਾਰਨਾਂ ਬਾਰੇ ਕੁਝ ਖ਼ਾਸ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਇਸ ਬਾਰੇ ਅਜੇ ਜਾਂਚ ਜਾਰੀ ਹੈ।

ਐਸਐਸਪੀ ਮੁਤਾਬਕ, ਪੁਲਿਸ ਨੂੰ 18 ਮਈ ਨੂੰ ਪਿੰਡ ਸੰਗਰਾਹੁਰ ਵਾਸੀ ਗੁਰਚਰਨ ਸਿੰਘ ਨੇ ਸ਼ਿਕਾਇਤ ਦਿਤੀ ਸੀ ਕਿ ਉਹ 16 ਮਈ ਨੂੰ ਪਿੰਡ ਪੰਜਾਵਾ ਮੁਕਤਸਰ ਵਿਚ ਭਾਂਜੇ ਲਾਡੀ ਨੂੰ ਮਿਲਣ ਗਿਆ ਸੀ। 18 ਮਈ ਨੂੰ ਉਹ ਪਿੰਡ ਰੱਤੀਰੋੜੀ ਚਲਾ ਗਿਆ ਤੇ ਉੱਥੋਂ ਲਾਪਤਾ ਹੋ ਗਿਆ। ਸਦਰ ਪੁਲਿਸ ਨੇ ਜੀਂਦ ਦੇ ਰਣਬੀਰ ਸਿੰਘ, ਪਿੰਡ ਲੰਗੇਆਣਾ (ਮੋਗਾ) ਦੇ ਬਿੱਟਾ, ਪਿੰਡ ਢੁੱਡੀ ਦੇ ਬਲਜੀਤ ਸਿੰਘ, ਪਿੰਡ ਰੱਤੋਰੋੜੀ ਦੇ ਬਾਜ ਸਿੰਘ ਤੇ ਕਪੂਰਥਲਾ ਦੀ ਮਹਿਲਾ ਪਰਮ 'ਤੇ ਅਗਵਾਹ ਕਰਨ ਦਾ ਮਾਮਲਾ ਦਰਜ ਕੀਤਾ ਸੀ।

ਐਸਐਸਪੀ ਨੇ ਦੱਸਿਆ ਕਿ 18 ਮਈ ਦੀ ਰਾਤ ਸਾਢੇ 9 ਵਜੇ ਪਿੰਡ ਰੱਤੀਰੋੜੀ ਦੇ ਪਰਮਜੀਤ ਸਿੰਘ ਨੇ ਜਾਣਕਾਰੀ ਦਿਤੀ ਸੀ ਕਿ ਲਾਡੀ, ਰੇਸ਼ਮ ਤੇ ਹੋਰ ਸਾਥੀ ਨਾਜਾਇਜ਼ ਅਸਲੇ ਸਮੇਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਬੈਠੇ ਹਨ। ਇੰਸਪੈਕਟਰ ਗਿੱਲ ਨੇ ਲਾਡੀ ਸਮੇਤ ਤਿੰਨਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ ਤੇ ਉਨ੍ਹਾਂ ਨੂੰ ਉੱਥੇ ਛੱਡ ਖ਼ੁਦ ਚੋਣ ਡਿਊਟੀ ਵਿਚ ਚਲੇ ਗਏ। ਉੇਸੇ ਰਾਤ ਨੌਜਵਾਨ ਨੇ ਹਿਰਾਸਤ ਵਿਚ ਹੀ ਚਾਦਰ ਨਾਲ ਫਾਹਾ ਲੈ ਲਿਆ।

ਮਾਮਲੇ ਨੂੰ ਲੁਕਾਉਣ ਤੇ ਸਬੂਤ ਮਿਟਾਉਣ ਲਈ ਇੰਸਪੈਕਟਰ ਨਰਿੰਦਰ ਸਵੇਰੇ ਕਰੀਬ 5:30 ਵਜੇ ਲਾਸ਼ ਬਾਹਰ ਲੈ ਗਏ ਸੀ ਤੇ ਬਾਅਦ ਵਿਚ ਕੁਝ ਹੀ ਸਮੇਂ ਬਾਅਦ ਇੰਸਪੈਕਟਰ ਨੇ ਅਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ, ਜਿਸ ਤੋਂ ਬਾਅਦ ਮਾਮਲਾ ਹੋਰ ਵੀ ਪੇਚੀਦਾ ਹੋ ਗਿਆ। ਜਦੋਂ ਇਹ ਜਾਣਕਾਰੀ ਪੀੜਤ ਪਰਿਵਾਰ ਨੂੰ ਮਿਲੀ ਤਾਂ ਪਰਵਾਰ ਵੀ ਐਸਐਸਪੀ ਦਫ਼ਤਰ ਪਹੁੰਚ ਗਿਆ। ਪੁਲਿਸ ਵਿਰੁਧ ਰੋਸ ਜਤਾਉਣਾ ਸ਼ੁਰੂ ਕਰ ਦਿਤਾ ਤੇ ਮੁਲਜ਼ਮ ਪੁਲਿਸ ਮੁਲਾਜ਼ਮਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਦੌਰਾਨ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement