ਹਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ, ਦੋ ਹੈਕਟੇਅਰ ਜੰਗਲ ਸੜ ਕੇ ਸੁਆਹ
Published : May 27, 2020, 8:52 am IST
Updated : May 27, 2020, 9:25 am IST
SHARE ARTICLE
file photo
file photo

ਜ਼ਿਲੇ ਵਿਚ ਤਾਪਮਾਨ ਵਧਣ ਨਾਲ ਜੰਗਲ ਸੜਨ ਲੱਗ ਗਏ ਹਨ। ਦੀਦੀਹਾਟ ਰੇਂਜ ਦੀ ਹਨੀਆ ਵਿਚ ਦੋ ਹੈਕਟੇਅਰ ਜੰਗਲ ਅੱਗ ਨਾਲ ਸੜ ਕੇ........

ਪਿਥੌਰਾਗੜ: ਜ਼ਿਲੇ ਵਿਚ ਤਾਪਮਾਨ ਵਧਣ ਨਾਲ ਜੰਗਲ ਸੜਨ ਲੱਗ ਗਏ ਹਨ। ਦੀਦੀਹਾਟ ਰੇਂਜ ਦੀ ਹਨੀਆ ਵਿਚ ਦੋ ਹੈਕਟੇਅਰ ਜੰਗਲ ਅੱਗ ਨਾਲ ਸੜ ਕੇ ਸੁਆਹ ਹੋ ਗਏ ਹਨ। ਹੁਣ ਤੱਕ ਜ਼ਿਲ੍ਹੇ ਵਿੱਚ 12.30 ਹੈਕਟੇਅਰ ਜੰਗਲ  ਅੱਗ ਦੀ ਚਪੇਟ ਵਿੱਚ ਆ ਗਏ ਹਨ। 

photophoto

ਅੱਧ ਅਪ੍ਰੈਲ ਅਤੇ ਮਈ ਤਕ, ਮੀਂਹ ਕਾਰਨ ਜੰਗਲ ਦੀ ਅੱਗ ਸ਼ਾਂਤ ਹੋ ਗਈ ਸੀ। ਹੁਣ ਜੰਗਲਾਂ ਦੀ ਅੱਗ ਵੱਧਣੀ ਸ਼ੁਰੂ ਹੋ ਗਈ ਹੈ। ਦੀਦੀਹਾਟ ਜੰਗਲ ਦੇ ਖੇਤਰ ਅਧੀਨ ਪੈਂਦੇ ਹਨੀਆ ਦੇ ਰਾਖਵੇਂ ਜੰਗਲ ਵਿਚ ਦੋ ਹੈਕਟੇਅਰ ਜੰਗਲ ਸੜ ਕੇ ਸੁਆਹ ਹੋ ਗਏ। 

photophoto

ਸੂਚਨਾ ਮਿਲਣ 'ਤੇ ਜੰਗਲਾਤ ਵਿਭਾਗ ਦੀ ਟੀਮ ਨੂੰ ਅੱਗ ਬੁਝਾਉਣ ਵਿਚ ਕਾਫ਼ੀ ਪ੍ਰੇਸ਼ਾਨੀ ਹੋਈ। ਜ਼ਿਲੇ ਵਿਚ 15 ਫਰਵਰੀ ਤੋਂ 25 ਮਈ ਤੱਕ ਅੱਠ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਜਿਸ ਵਿਚ 12.30 ਹੈਕਟੇਅਰ ਜੰਗਲ ਸੜ ਕੇ ਸੁਆਹ ਹੋ ਗਏ।

photophoto

ਇਸ ਸਾਲ ਮਈ ਦੇ ਅੱਧ ਤਕ, ਮੀਂਹ ਕਾਰਨ ਜੰਗਲਾਂ ਵਿਚ ਬਹੁਤ ਜ਼ਿਆਦਾ ਨਮੀ ਸੀ, ਜਿਸ ਕਾਰਨ ਜੰਗਲ ਅੱਗ ਲੱਗਣ ਤੋਂ ਬਚੇ ਹੋਏ ਸਨ। ਇੱਥੇ ਮੀਂਹ ਇੱਕ ਹਫਤੇ ਤੋਂ  ਨਹੀਂ ਪੈ ਰਿਹਾ ਸੀ। ਜਿਸ ਕਾਰਨ ਜੰਗਲ ਵਿੱਚ ਅੱਗ ਲੱਗਣੀ ਸ਼ੁਰੂ ਹੋ ਗਈ ਹੈ।

photophoto

ਅੱਗ ਦਾ ਮੌਸਮ ਜੋ 15 ਫਰਵਰੀ ਨੂੰ ਸ਼ੁਰੂ ਹੋਇਆ ਸੀ 15 ਜੂਨ ਨੂੰ ਖ਼ਤਮ ਹੋਵੇਗਾ। ਅਗਲੇ ਦੋ-ਤਿੰਨ ਦਿਨਾਂ ਵਿਚ ਜੇਕਰ ਮੀਂਹ ਨਾ ਪਿਆ ਤਾਂ ਜੰਗਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਧਣ ਦੀ ਸੰਭਾਵਨਾ ਹੈ।

photophoto

26 ਫਰਵਰੀ ਨੂੰ ਉਚਾਈ ਵਿੱਚ ਤਾਪਮਾਨ 29 ਡਿਗਰੀ ਦੇ ਆਸ ਪਾਸ ਸੀ ਜਦੋਂ ਕਿ ਘਾਟੀ ਦੇ ਇਲਾਕਿਆਂ ਵਿੱਚ ਪਾਰਾ 35 ਡਿਗਰੀ ਤੱਕ ਪਹੁੰਚ ਰਿਹਾ ਹੈ। ਤਾਪਮਾਨ ਵਧਣ ਨਾਲ ਜੰਗਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਣ ਦੀ ਉਮੀਦ ਹੈ।

ਇਸ ਦੇ ਮੱਦੇਨਜ਼ਰ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜੰਗਲਾਂ ਵਿਚ ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਜੰਗਲਾਤ ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Uttarakhand

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement