
ਚੰਡੀਗੜ੍ਹ ਦੇ ਸੈਕਟਰ 53 ਦੇ ਜੰਗਲਾਂ 'ਚੋਂ ਕੁੜੀ ਦਾ ਕੰਕਾਲ ਮਿਲਣ ਨਾਲ ਸਨਸਨੀ ਫੈਲ ਗਈ ਹੈ। ਸੈਕਟਰ -36 ਦੇ ਪੁਲਿਸ ਸਟੇਸ਼ਨ ਤੋਂ ਤਫਤੀਸ਼ੀ ਅਫਸਰ ਨੇ ਸੁਰਿੰਦਰ ਮੌਕੇ ..
ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 53 ਦੇ ਜੰਗਲਾਂ 'ਚੋਂ ਕੁੜੀ ਦਾ ਕੰਕਾਲ ਮਿਲਣ ਨਾਲ ਸਨਸਨੀ ਫੈਲ ਗਈ ਹੈ। ਸੈਕਟਰ -36 ਦੇ ਪੁਲਿਸ ਸਟੇਸ਼ਨ ਤੋਂ ਤਫਤੀਸ਼ੀ ਅਫਸਰ ਨੇ ਸੁਰਿੰਦਰ ਮੌਕੇ 'ਤੇ ਪੁੱਜੇ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਰਾਹਗੀਰ ਨੇ ਪੁਲਿਸ ਨੂੰ ਇਸ ਘਟਨਾ ਬਾਰੇ ਉਹਨਾਂ ਨੂੰ ਕਿਸੇ ਨੇ ਜਾਣਕਾਰੀ ਦਿਤੀ ਹੈ।
ਜੰਗਲ 'ਚ ਜਾਂਚ ਕਰਦੇ ਪੁਲਿਸ ਮੁਲਾਜ਼ਮ
ਮੌਕੇ ਤੇ ਜਾ ਕੇ ਦੇਖਿਆ ਤਾਂ ਜੰਗਲ ਵਿੱਚ ਦੇ ਇੱਕ ਦਰੱਖਤ ਨਾਲ ਚੁੰਨੀ ਬੰਨ੍ਹੀ ਹੋਈ ਸੀ ਅਤੇ ਉਸ ਵਿਚ ਔਰਤ ਦੇ ਸਿਰ ਦੇ ਵਾਲ ਵੀ ਲਟਕਦੇ ਮਿਲੇ ਹਨ। ਉਨ੍ਹਾਂ ਦੱਸਿਆ ਕਿ ਜ਼ਮੀਨ 'ਤੇ ਪਿੰਜਰ ਪਿਆ ਸੀ। ਪਿੰਜਰ ਕੋਲ ਇਕ ਸਕੂਲ ਬੈਗ ਵੀ ਮਿਲਿਆ ਜਿਸ ਵਿਚ ਕੁਝ ਦਸਤਾਵੇਜ਼ ਵੀ ਸਨ।
Girl skeleton
ਪੁਲਿਸ ਟੀਮ ਜੰਗਲ ਵਿਚੋਂ ਮਿਲੇ ਸਮਾਨ ਨੂੰ ਲਿਜਾਂਦੀ ਹੋਈ
ਇੰਨਾਂ ਦਸਤਾਵੇਜਾਂ ਉਤੇ ਪੂਜਾ ਮੌਰਯਾ ਨਾਂ ਲਿਖਿਆ ਹੋਇਆ ਹੈ। ਸੀ.ਐੱਫ.ਐੱਸ.ਐੱਲ. ਦੀ ਟੀਮ ਨੂੰ ਵੀ ਪਿੰਜਰ ਦੀ ਜਾਂਚ ਕਰਨ ਲਈ ਬੁਲਾਇਆ ਗਿਆ, ਜਿੱਥੋਂ ਕੁਝ ਨਮੂਨੇ ਇਕੱਤਰ ਕਰਕੇ ਜਾਂਚ ਲਈ ਭੇਜਿਆ ਗਿਆ ਹੈ। ਫਿਲਹਾਲ ਪੁਲਿਸ ਨੇ ਥਾਣੇ ਵਿੱਚ ਲਾਪਤਾ ਹੋਣ ਦੀ ਰਿਪੋਰਟ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।