
ਇਨ੍ਹਾਂ ਦੋਹਾਂ ਤੋਂ ਇਲਾਵਾ ਕੁੱਝ ਹੋਰ ਆਗੂਆਂ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਜਾਤੀ ਦਾ ਜ਼ਿਕਰ ਕਰਦੇ ਹੋਏ ਭੜਕਾਊ ਬਿਆਨ ਦੇਣ ਦਾ ਇਲਜ਼ਾਮ ਹੈ।
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਵਿਰੁਧ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਨ੍ਹਾਂ ਦੋਹਾਂ ਤੋਂ ਇਲਾਵਾ ਕੁੱਝ ਹੋਰ ਆਗੂਆਂ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਜਾਤੀ ਦਾ ਜ਼ਿਕਰ ਕਰਦੇ ਹੋਏ ਭੜਕਾਊ ਬਿਆਨ ਦੇਣ ਦਾ ਇਲਜ਼ਾਮ ਹੈ।
ਇਹ ਵੀ ਪੜ੍ਹੋ: ਸਾਬਤ ਸੂਰਤ ਸਿੱਖ ਫ਼ੌਜੀ ਕਬੀਰ ਸਿੰਘ ਨੇ ਵਿਦੇਸ਼ ਦੀ ਧਰਤੀ ’ਤੇ ਚਮਕਾਇਆ ਦੇਸ਼ ਦਾ ਨਾਂਅ
ਇਨ੍ਹਾਂ ਆਗੂਆਂ ਵਿਰੁਧ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਨੇ ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਗਮ ਸਬੰਧੀ ਗੱਲ ਕਰਦਿਆਂ ਇਹ ਭੜਕਾਊ ਭਾਸ਼ਣ ਦਿਤੇ ਸਨ। ਇਨ੍ਹਾਂ ਆਗੂਆਂ 'ਤੇ ਸਿਆਸੀ ਲਾਹੇ ਲਈ ਅਜਿਹੇ ਬਿਆਨ ਦੇ ਕੇ ਦੋ ਭਾਈਚਾਰਿਆਂ/ਸਮੂਹਾਂ ਵਿਰੁਧ ਦੁਸ਼ਮਣੀ ਪੈਦਾ ਕਰਨ ਅਤੇ ਭਾਰਤ ਸਰਕਾਰ ਵਿਰੁਧ ਅਵਿਸ਼ਵਾਸ ਪੈਦਾ ਕਰਨ ਦਾ ਇਲਜ਼ਾਮ ਹੈ। ਇਸ ਮਾਮਲੇ ਵਿਚ ਆਈਪੀਸੀ ਦੀ ਧਾਰਾ 121, 153ਏ, 505 ਅਤੇ 34 ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ।