
ਨਿਊਜ਼ੀਲੈਂਡ ਆਰਮੀ ’ਚ ਹਾਸਲ ਕੀਤਾ ਬੈਸਟ ਸਰਵਿਸ ਐਵਾਰਡ
ਬਨੂੜ ਨੇੜੇ ਪਿੰਡ ਜੰਗਪੁਰਾ ਦਾ ਜੰਮਪਲ ਹੈ ਕਬੀਰ ਸਿੰਘ
ਬਨੂੜ (ਅਵਤਾਰ ਸਿੰਘ) : ਬਨੂੜ ਨੇੜੇ ਪਿੰਡ ਜੰਗਪੁਰਾ ਦੇ ਸਿੱਖ ਪ੍ਰਵਾਰ ਵਿਚ ਜਨਮੇ ਕਰੀਬ ਸਿੰਘ ਨੇ ਨਿਊਜ਼ੀਲੈਂਡ ਆਰਮੀ ਵਿਚ ਭਰਤੀ ਹੋ ਕੇ ਮਨੇਂਜਮੈਂਟ ਇਸ਼ੋਲੇਸ਼ਨ ਫੈਕਲਟੀ ਵਿਚ ਬੈਸਟ ਸਰਵਿਸ ਦਾ ਅਵਾਰਡ ਪ੍ਰਾਪਤ ਕਰ ਕੇ ਦੇਸ਼ ਤੇ ਪੰਜਾਬ ਦਾ ਨਾਂਅ ਵਿਦੇਸ਼ਾ ਦੀ ਧਰਤੀ ’ਤੇ ਰੋਸ਼ਨ ਕੀਤਾ ਹੈ। ਕਬੀਰ ਦੀ ਇਸ ਪ੍ਰਾਪਤੀ ਤੇ ਪਿੰਡ ਜੰਗਪੁਰਾ ਤੇ ਸ਼ਹਿਰ ਬਨੂੜ ਦੇ ਵਸਨੀਕ ਮਾਣ ਮਹਿਸੂਸ ਕਰ ਰਹੇ ਹਨ।
ਬਨੂੜ ਵਿਖੇ ਨੈਸ਼ਨਲ ਕਾਲਜ ਦੇ ਨਾਂਅ ’ਤੇ ਵਿਦਿਅਕ ਸੰਸਥਾਂ ਚਲਾ ਰਹੇ ਕਬੀਰ ਦੇ ਪਿਤਾ ਪਰਵਿੰਦਰ ਸਿੰਘ ਜੰਗਪੁਰਾ ਕਰੀਬ ਦੋ ਦਹਾਕੇ ਪਹਿਲਾਂ ਪ੍ਰਵਾਰ ਸਮੇਤ ਨਿਊਜ਼ੀਲੈਂਡ ਸਥਾਪਿਤ ਹੋ ਗਏ, ਉਦੋ ਕਬੀਰ ਚਾਰ ਸਾਲ ਦੇ ਸਨ। ਉਸ ਨੇ ਮੁੱਢਲੀ ਪੜਾਈ ਨਿਊਜ਼ੀਲੈਂਡ ਤੋਂ ਕੀਤੀ।
ਵਿਦਿਅਕ ਸੰਸਥਾਂ ਚਲਾ ਰਹੇ ਅਪਣੇ ਦਾਦਾ ਕੈਪਟਨ ਜਗਜੀਤ ਸਿੰਘ (ਰਿਟਾ:) ਦੇ ਪਦ ਚਿੰਨ੍ਹਾਂ ’ਤੇ ਚਲਦਿਆਂ ਉਸ ਨੇ ਸੈਕੰਡਰੀ ਪੱਧਰ ਦੀ ਪੜ੍ਹਾਈ ਕਰਨ ਉਪਰੰਤ ਦੋ ਸਾਲ ਪਹਿਲਾਂ ਅਪਣੀ ਸਿੱਖੀ ਨੂੰ ਕਾਇਮ ਰੱਖਦਿਆਂ ਉਹ ਨਿਊਜ਼ੀਲੈਂਡ ਆਰਮੀ ਵਿਚ ਭਰਤੀ ਹੋ ਗਏ। ਜਿਥੇ ਉਸ ਨੇ ਗੋਰਿਆ ਨੂੰ ਪਛਾੜ ਕੇ ਬੈਸਟ ਸਰਵਿਸ ਦਾ ਅਵਾਰਡ ਪ੍ਰਾਪਤ ਕੀਤਾ ਹੈ। ਕਬੀਰ ਸਰਵਿਸ ਦੇ ਨਾਲ ਉਥੇ ਅਰਥ ਸ਼ਾਸਤਰ ਵਿਚ ਗਰੈਜੂਏਸ਼ਨ ਕਰ ਰਹੇ ਹਨ ਤੇ ਉਸ ਦਾ ਟੀਚਾ ਐਲ.ਐਲ.ਬੀ. ਕਰ ਕੇ ਆਰਮੀ ਵਿਚ ਲਾਅ ਅਫ਼ਸਰ ਬਨਣ ਦਾ ਹੈ। ਵਹਿਗੁਰੂ ਕਰੇ ਉਸ ਦਾ ਇਹ ਸੁਪਨਾ ਪੂਰਾ ਹੋਵੇ।