ਕੋਈ ਜਾਨੀ ਨੁਕਸਾਨ ਨਹੀਂ
ਪਾਲਘਰ: ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿਚ ਸ਼ਨਿਚਰਵਾਰ ਨੂੰ 3.3-3.5 ਤੀਬਰਤਾ ਵਾਲੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਜ਼ਿਲ੍ਹਾ ਆਪਦਾ ਸੈੱਲ ਦੇ ਮੁਖੀ ਵਿਵੇਕਾਨੰਦ ਕਦਮ ਨੇ ਦਸਿਆ ਕਿ 3.3 ਤੀਬਰਤਾ ਦਾ ਪਹਿਲਾ ਝਟਕਾ ਸ਼ਾਮ 5.15 ਵਜੇ ਮਹਿਸੂਸ ਕੀਤਾ ਗਿਆ, ਜਦਕਿ 3.5 ਤੀਬਰਤਾ ਦਾ ਦੂਜਾ ਝਟਕਾ ਸ਼ਾਮ 5.28 ਵਜੇ ਮਹਿਸੂਸ ਕੀਤਾ ਗਿਆ।
ਇਹ ਵੀ ਪੜ੍ਹੋ: ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਏ ਨੂੰ 2-1 ਨਾਲ ਹਰਾਇਆ
ਉਨ੍ਹਾਂ ਦਸਿਆ ਕਿ ਭੂਚਾਲ ਦੇ ਝਟਕੇ ਜ਼ਿਲ੍ਹੇ ਦੇ ਤਾਲਾਸਾਰੀ ਖੇਤਰ ਵਿਚ ਕ੍ਰਮਵਾਰ ਅੱਠ ਕਿਲੋਮੀਟਰ ਅਤੇ ਪੰਜ ਕਿਲੋਮੀਟਰ ਦੀ ਡੂੰਘਾਈ ਵਿਚ ਮਹਿਸੂਸ ਕੀਤੇ ਗਏ। ਅਧਿਕਾਰੀ ਨੇ ਦਸਿਆ ਕਿ ਭੂਚਾਲ ਕਾਰਨ ਹੁਣ ਤਕ ਕਿਸੇ ਜਾਨੀ ਜਾਂ ਨੁਕਸਾਨ ਦੀ ਕੋਈ ਰੀਪੋਰਟ ਨਹੀਂ ਹੈ ।