Honour of the soldiers: ਸਾਂਬਾ ’ਚ ਤਿੰਨ ਸ਼ਹੀਦ ਜਵਾਨਾਂ ਤੇ 'ਸਿੰਦੂਰ' ਦੇ ਨਾਂ ’ਤੇ ਹੋਣਗੀਆਂ ਬੀਐਸਐਫ਼ ਚੌਕੀਆਂ

By : PARKASH

Published : May 27, 2025, 1:28 pm IST
Updated : May 27, 2025, 1:28 pm IST
SHARE ARTICLE
Honour of the soldiers: BSF post will be named after three martyred soldiers and Sindoor
Honour of the soldiers: BSF post will be named after three martyred soldiers and Sindoor

Honour of the soldiers: ਬੀਐਸਐਫ਼ ਜੰਮੂ ਫ਼ਰੰਟੀਅਰ ਦੇ ਆਈਜੀ ਸ਼ਸ਼ਾਂਕ ਆਨੰਦ ਨੇ ਭੇਜਿਆ ਪ੍ਰਸਤਾਵ

ਆਈਜੀ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਫ਼ਰੰਟ ਚੌਕੀਆਂ ’ਤੇ ਲੜਨ ਵਾਲੀਆਂ ਮਹਿਲਾ ਸੈਨਿਕਾਂ ਦੀ ਬਹਾਦਰੀ ਦੀ ਕੀਤੀ ਪ੍ਰਸ਼ੰਸਾ 

BSF post will be named after three martyred soldiers and Sindoor: ਸੀਮਾ ਸੁਰੱਖਿਆ ਬਲ (ਬੀਐਸਐਫ਼) ਨੇ 10 ਮਈ ਨੂੰ ਪਾਕਿਸਤਾਨੀ ਗੋਲੀਬਾਰੀ ਵਿੱਚ ਮਾਰੇ ਗਏ ਆਪਣੇ ਸੈਨਿਕਾਂ ਦੀ ਯਾਦ ਵਿੱਚ ਸਾਂਬਾ ਸੈਕਟਰ ਵਿੱਚ ਆਪਣੀ ਇੱਕ ਚੌਕੀ ਦਾ ਨਾਮ ‘ਸਿੰਦੂਰ’ ਅਤੇ ਦੋ ਹੋਰ ਚੌਕੀਆਂ ਦਾ ਨਾਮ ਸ਼ਹੀਦਾਂ ਦੇ ਨਾਮ ’ਤੇ ਰੱਖਣ ਦਾ ਪ੍ਰਸਤਾਵ ਰੱਖਿਆ ਹੈ। ਐਲਾਨ ਦੌਰਾਨ, ਬੀਐਸਐਫ਼ ਜੰਮੂ ਫਰੰਟੀਅਰ ਦੇ ਆਈਜੀ ਸ਼ਸ਼ਾਂਕ ਆਨੰਦ ਨੇ ਕਿਹਾ ਕਿ ਪਾਕਿਸਤਾਨੀ ਡਰੋਨ ਹਮਲੇ ਵਿੱਚ ਸਬ-ਇੰਸਪੈਕਟਰ ਮੁਹੰਮਦ ਇਮਤਿਆਜ਼, ਕਾਂਸਟੇਬਲ ਦੀਪਕ ਕੁਮਾਰ ਅਤੇ ਭਾਰਤੀ ਫ਼ੌਜ ਦੇ ਨਾਇਕ ਸੁਨੀਲ ਕੁਮਾਰ ਸ਼ਹੀਦ ਹੋ ਗਏ ਸਨ।

ਆਈਜੀ ਆਨੰਦ ਨੇ ਕਿਹਾ ਕਿ 10 ਮਈ ਨੂੰ ਪਾਕਿਸਤਾਨ ਨੇ ਘੱਟ ਉਚਾਈ ਵਾਲੇ ਡਰੋਨ ਭੇਜ ਕੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਸੀ। ਜਵਾਬੀ ਕਾਰਵਾਈ ਦੌਰਾਨ, ਤਿੰਨੋਂ ਜਵਾਨ ਇੱਕ ਡਰੋਨ ਦੁਆਰਾ ਸੁੱਟੇ ਗਏ ਪੇਲੋਡ ਨਾਲ ਮਾਰੇ ਗਏ। ਉਨ੍ਹਾਂ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਯਾਦ ਵਿੱਚ ਚੌਕੀਆਂ ਦੇ ਨਾਮਕਰਨ ਦਾ ਪ੍ਰਸਤਾਵ ਰੱਖਿਆ।

ਇਸ ਤੋਂ ਇਲਾਵਾ, ਆਈਜੀ ਆਨੰਦ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਅਗਲੀਆਂ ਚੌਕੀਆਂ ’ਤੇ ਲੜਨ ਵਾਲੀਆਂ ਬੀਐਸਐਫ਼ ਮਹਿਲਾ ਜਵਾਨਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਸਹਾਇਕ ਕਮਾਂਡੈਂਟ ਨੇਹਾ ਭੰਡਾਰੀ, ਕਾਂਸਟੇਬਲ ਮਨਜੀਤ ਕੌਰ, ਮਲਕੀਤ ਕੌਰ, ਜੋਤੀ, ਸੰਪਾ ਅਤੇ ਸਵਪਨਾ ਦੇ ਯੋਗਦਾਨ ’ਤੇ ਚਾਨਣਾ ਪਾਇਆ। ਸਰਹੱਦੀ ਸੁਰੱਖਿਆ ਬਾਰੇ ਚਰਚਾ ਕਰਦਿਆਂ ਆਈਜੀ ਨੇ ਕਿਹਾ ਕਿ ਪਾਕਿਸਤਾਨ ਤੋਂ ਅੱਤਵਾਦੀਆਂ ਦੀ ਘੁਸਪੈਠ ਦੀ ਸੰਭਾਵਨਾ ਹੈ ਅਤੇ ਸੁਰੱਖਿਆ ਬਲਾਂ ਨੂੰ ਚੌਕਸ ਰਹਿਣ ਦੀ ਲੋੜ ਹੈ।

ਇਸ ਦੌਰਾਨ, ਬੀਐਸਐਫ ਦੇ ਡੀਆਈਜੀ ਚਿੱਤਰ ਪਾਲ ਨੇ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਅਤੇ 9 ਮਈ ਨੂੰ ਭਾਰਤ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੇ ਵੇਰਵੇ ਦਿੱਤੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਫਲੈਟ ਟਰੈਜੈਕਟਰੀ ਹਥਿਆਰਾਂ ਅਤੇ ਮੋਰਟਾਰਾਂ ਨਾਲ ਹਮਲਾ ਕੀਤਾ, ਜਿਸ ਦੇ ਜਵਾਬ ਵਿੱਚ ਬੀਐਸਐਫ਼ ਨੇ ਅੱਤਵਾਦੀ ਲਾਂਚਪੈਡ ਮਸਤਪੁਰ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਕਿਹਾ ਕਿ ਗੋਲੀਬਾਰੀ ਦੌਰਾਨ ਪਾਕਿਸਤਾਨੀ ਸੈਨਿਕਾਂ ਨੂੰ ਆਪਣੀਆਂ ਚੌਕੀਆਂ ਛੱਡ ਕੇ ਭੱਜਦੇ ਦੇਖਿਆ ਗਿਆ।

(For more news apart from BSF Latest News, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement