ਪਤਨੀ ਦੀ ਹੱਤਿਆ ਕਰ ਲਾਸ਼ ਦੇ ਕੀਤੇ 7 ਟੁਕੜਿਆਂ ਨੂੰ ਡੱਬੇ 'ਚ ਭਰ ਕੇ ਜੰਗਲ 'ਚ ਸੁਟਿਆ
Published : Jun 27, 2018, 12:18 pm IST
Updated : Jun 27, 2018, 12:18 pm IST
SHARE ARTICLE
murder
murder

ਸਰਿਤਾ ਵਿਹਾਰ ਵਿਚ 21 ਜੂਨ ਦੀ ਸਵੇਰੇ ਟੁਕੜਿਆਂ ਵਿਚ ਮਿੱਲੀ ਲਾਸ਼ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪਤੀ ਅਤੇ ਉਸ ਦੇ ਦੋ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ...

ਨਵੀਂ ਦਿੱਲੀ : ਸਰਿਤਾ ਵਿਹਾਰ ਵਿਚ 21 ਜੂਨ ਦੀ ਸਵੇਰੇ ਟੁਕੜਿਆਂ ਵਿਚ ਮਿੱਲੀ ਲਾਸ਼ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪਤੀ ਅਤੇ ਉਸ ਦੇ ਦੋ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁੱਖ ਆਰੋਪੀ ਨੇ ਭਰਾਵਾਂ  ਦੇ ਨਾਲ ਮਿਲ ਕੇ ਲਾਸ਼ ਦੇ 7 ਟੁਕੜੇ ਕੀਤੇ। ਫਿਰ ਕਾਰਟੂਨ ਅਤੇ ਬੈਗ ਵਿਚ ਪਾ ਕੇ ਲਾਸ਼ ਨੂੰ ਜੰਗਲ 'ਚ ਠਿਕਾਣੇ ਲਗਾ ਦਿਤੀ। ਆਰੋਪੀਆਂ ਦੀ ਪਹਿਚਾਣ ਮੋਹੰਮਦ ਸਾਜਿਦ ਅਲੀ ਅੰਸਾਰੀ (26), ਇਸ਼ਤੀਆਕ ਆਲਮ (28) ਅਤੇ ਹਸਮਤ ਅਲੀ (46) ਦੇ ਤੌਰ 'ਤੇ ਹੋਈ ਹੈ।

MurderMurder

ਸਾਜਿਦ ਮਕੈਨਿਕਲ ਇੰਜੀਨਿਅਰਿੰਗ ਹੈ। ਕਮਾਈ ਦਾ ਜ਼ਰੀਆ ਨਾ ਹੋਣ ਨਾਲ ਅਕਸਰ ਪਤਨੀ ਨਾਲ ਲੜਾਈ ਹੁੰਦੀ ਰਹਿੰਦੀ ਸੀ ਅਤੇ ਇਸ ਵਿਚ ਉਸ ਦੀ ਜ਼ਿੰਦਗੀ 'ਚ ਇਕ ਦੂਜੀ ਕੁੜੀ ਵੀ ਆ ਗਈ। ਸਾਜਿਦ ਨੇ 20 ਜੂਨ ਨੂੰ ਪਤਨੀ ਨਾਲ ਹੋਏ ਝਗੜੇ ਦੇ ਦੌਰਾਨ ਉਸ ਦੀ ਗਲ ਘੋਟ ਕੇ ਹੱਤਿਆ ਕਰ ਦਿਤੀ ਸੀ। ਡੀਸੀਪੀ ਸਾਉਥ ਈਸਟ ਚਿਨਮਏ ਬਿਸ਼ਵਾਲ ਨੇ ਦਸਿਆ 21 ਜੂਨ ਦੀ ਸਵੇਰੇ 8 ਵਜ ਕੇ 17 ਮਿੰਟ 'ਤੇ ਓਖਲਾ ਟੈਂਕ ਦੇ ਨੇੜੇ ਜੰਗਲ 'ਚ ਬੈਗ ਅਤੇ ਕਾਰਟੂਨ ਪਏ ਹੋਣ ਦੀ ਖ਼ਬਰ ਮਿਲੀ। ਪੁਲਿਸ ਨੇ ਪਾਇਆ ਕਿ ਬੈਗ ਤੇ ਟੇਪ ਅਤੇ ਰੱਸੀ ਬੰਨੀ ਹੋਈ ਸੀ।

MurderMurder

ਲਾਸ਼ ਦੇ 7 ਟੁਕੜੇ ਕਰ ਕੇ ਉਨ੍ਹਾਂ ਨੂੰ ਚਾਵਲ ਦੇ ਬੈਗ ਅਤੇ ਕਾਰਟੂਨ ਵਿਚ ਰੱਖ ਦਿੱਤਾ ਸੀ। ਪੁਲਿਸ ਨੂੰ ਕਾਰਟੂਨ ਉਤੇ ਮੂਵਰਜ਼ ਐਂਡ ਪੈਕਰਜ਼ ਕੰਪਨੀ ਲਿਖਿਆ ਹੋਇਆ ਮਿਲਿਆ। ਪੁਲਿਸ ਇਸ ਕੰਪਨੀ ਦੇ ਗੁੜਗਾਂਵ ਦਫ਼ਤਰ ਪਹੁੰਚੀ। ਇਧਰ ਪਤਾ ਚਲਿਆ ਕਿ ਇਕ ਕੰਸਾਇਨਮੈਂਟ ਯੂਏਈ ਤੋਂ ਅਲੀਗੜ  ਦੇ ਪਤੇ ਤੋਂ ਬੁੱਕ ਕਰਵਾਇਆ ਗਿਆ ਸੀ। ਪੁਲਿਸ ਅਲੀਗੜ ਦੇ ਰਹਿਣ ਵਾਲੇ ਜਾਵੇਦ ਤਕ ਪਹੁੰਚ ਗਈ। ਉਸ ਨੇ ਦੱਸਿਆ ਕਿ ਯੂਏਈ ਤੋਂ ਸ਼ਿਫਟ ਹੁੰਦੇ ਸਮੇਂ ਘਰ ਦਾ ਸਮਾਨ ਅਲੀਗੜ ਭਿਜਵਾਇਆ ਸੀ।

MurderMurder

ਅਲੀਗੜ ਤੋਂ ਕੁੱਝ ਸਮਾਨ ਇਸ ਕਾਰਟੂਨ 'ਚ ਦਿੱਲੀ ਲਿਆਇਆ ਗਿਆ ਸੀ। ਉਥੇ ਹੀ, ਫਲੈਟ ਵਿਚ ਇਹ ਕਾਰਟੂਨ ਛੱਡ ਦਿਤਾ ਸੀ।  ਮਾਰਚ ਵਿਚ ਇਸ ਫਲੈਟ ਨੂੰ ਸਾਜਿਦ ਅੰਸਾਰੀ ਨੂੰ ਕਿਰਾਏ 'ਤੇ ਦੇ ਦਿਤਾ ਸੀ। ਉਸ ਨੇ 22 ਜੂਨ ਨੂੰ ਫਲੈਟ ਖਾਲੀ ਕਰ ਦਿਤਾ ਸੀ। ਅਜਿਹੇ 'ਚ ਪੁਲਿਸ ਦੀ ਜਾਂਚ ਸਾਜਿਦ 'ਤੇ ਕੇਂਦਰਿਤ ਹੋ ਗਈ। ਸਾਜਿਦ ਅਲੀ ਵੱਡੇ ਭਰਾ ਹਸਮਤ ਅਲੀ ਦੇ ਘਰ ਰਹਿ ਰਿਹਾ ਸੀ। ਉਸ ਤੋਂ ਪੁੱਛਗਿਛ ਵਿਚ ਹੱਤਿਆ ਦੀ ਵਾਰਦਾਤ ਸਾਹਮਣੇ ਆ ਗਈ। ਲਵ ਸਟੋਰੀ ਦੀ ਸ਼ੁਰੂਆਤ 2010 'ਚ ਹੋਈ, ਜਦੋਂ ਛਪਰਾ ਬਿਹਾਰ ਦੀ ਰਹਿਣ ਵਾਲੀ ਜੂਹੀ ਦੇ ਕੋਲ ਸਾਜਿਦ ਅਲੀ ਗਲਤੀ ਨਾਲ ਕਾਲ ਕਰ ਬੈਠਾ।

MurderMurder

ਗਲਤ ਨੰਬਰ ਡਾਇਲ ਹੋਣ 'ਤੇ ਦੋਹਾਂ 'ਚ ਗੱਲਬਾਤ ਹੋਣ ਲੱਗੀ ਅਤੇ ਗੱਲ ਮੁਹੱਬਤ ਤੱਕ ਪਹੁੰਚ ਗਈ। 2011 'ਚ ਸਾਜਿਦ ਨੇ ਕੁਰੁਕਸ਼ੇਤਰ ਯੂਨੀਵਰਸਿਟੀ ਤੋਂ ਮਕੈਨਿਕਲ ਇੰਜੀਨਿਅਰਿੰਗ ਕੀਤੀ ਅਤੇ ਇਸ 'ਚ ਜੂਹੀ ਨੇ ਸਰਕਾਰੀ ਕਾਲਜ ਤੋਂ ਬੀਏ ਆਨਰਸ ਸਾਇਕੋਲਾਜੀ ਦੀ ਪੜਾਈ ਕੀਤੀ। ਜੂਹੀ ਅਤੇ ਸਾਜਿਦ ਇਕ ਦੂਜੇ ਨਾਲ ਵਿਆਹ ਕਰਨ ਦਾ ਮਨ ਬਣਾ ਲੈਂਦੇ ਹਨ ਪਰ ਕੁੜੀ ਦੇ ਘਰਵਾਲੇ ਰਾਜ਼ੀ ਨਹੀਂ ਹੁੰਦੇ ਅਤੇ ਫਿਰ ਜੂਹੀ ਦੇ ਪਰਵਾਰ ਨਾਲ ਰਿਸ਼ਤਾ ਤੋਡ਼ ਦਿੰਦੀ ਹੈ। 2014 ਵਿਚ ਦੋਹਾਂ ਨੇ ਵਿਆਹ ਕਰਵਾ ਲਿਆ ਅਤੇ 2016 ਵਿੱਚ ਦੋਹੇਂ ਬਿਹਾਰ ਤੋਂ ਦਿੱਲੀ ਆ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement