ਅੰਬ ਤੋੜਨ ਗਏ 10 ਸਾਲਾ ਬੱਚੇ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ
Published : Jun 23, 2018, 11:30 am IST
Updated : Jun 23, 2018, 11:30 am IST
SHARE ARTICLE
child shot
child shot

ਜ਼ਿਲ੍ਹੇ ਦੇ ਇਕ ਪਿੰਡ ਵਿਚ ਬਗੀਚੇ ਵਿਚ ਅੰਬ ਤੋੜਨ ਗਏ ਇਕ 10 ਸਾਲਾਂ ਦੇ ਬੱਚੇ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ...

ਖਗੜੀਆ (ਬਿਹਾਰ) : ਜ਼ਿਲ੍ਹੇ ਦੇ ਇਕ ਪਿੰਡ ਵਿਚ ਬਗੀਚੇ ਵਿਚ ਅੰਬ ਤੋੜਨ ਗਏ ਇਕ 10 ਸਾਲਾਂ ਦੇ ਬੱਚੇ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ ਬਗੀਚੇ ਦੀ ਰਖਵਾਲੀ ਕਰ ਰਹੇ ਇਕ ਵਿਅਕਤੀ ਨੇ ਗੁੱਸੇ ਵਿਚ ਆ ਕੇ ਬੱਚੇ ਦੇ ਸਿਰ ਵਿਚ ਗੋਲੀ ਮਾਰ ਦਿਤੀ। ਮਾਸੂਮ ਬੱਚੇ ਨੇ ਮੌਕੇ 'ਤੇ ਹੀ ਦਮ ਤੋੜ ਦਿਤਾ। ਘਟਨਾ ਗੋਗਰੀ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਸ਼ੇਰਗੜ੍ਹ ਦੀ ਹੈ। ਘਟਨਾ ਦੇ ਬਾਅਦ ਤੋਂ ਦੋਸ਼ੀ ਰਮਾ ਯਾਦਵ ਪਰਵਾਰ ਸਮੇਤ ਫ਼ਰਾਰ ਹੈ।

mundermurder

ਜਾਣਕਾਰੀ ਮੁਤਾਬਕ ਸ਼ੇਰਗੜ੍ਹ ਪਿੰਡ ਦੇ ਰਹਿਣ ਵਾਲੇ ਮਕੁਨੀ ਯਾਦਵ ਦਾ ਬੇਟਾ ਸੱਤਿਅਮ ਵੀਰਵਾਰ ਸਵੇਰੇ 9 ਵਜੇ ਬਗ਼ੀਚੇ ਵਿਚ ਅੰਬ ਤੋੜਨ ਲਈ ਗਿਆ ਸੀ। ਇਸੇ ਦੌਰਾਨ ਬਾਗ਼ ਦੀ ਰਖਵਾਲੀ ਕਰਨ ਵਾਲੇ ਰਮਾ ਯਾਦਵ ਨੇ ਬੱਚੇ 'ਤੇ ਗੋਲੀ ਚਲਾ ਦਿਤੀ ਜੋ ਉਸ ਦੇ ਸਿਰ ਵਿਚ ਜਾ ਲੱਗੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪਿੰਡ ਵਾਲੇ ਵੀ ਮੌਕੇ 'ਤੇ ਪਹੁੰਚ ਗਏ ਪਰ ਉਦੋਂ ਤਕ ਬੱਚੇ ਦੀ ਮੌਤ ਹੋ ਗਈ ਸੀ।ਪਿੰਡ ਵਾਲਿਆਂ ਨੇ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕੀਤੀ

mundermurder

ਪਰ ਉਹ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਪੁਲਿਸ ਦੋਸ਼ੀ ਦੀ ਭਾਲ ਵਿਚ ਜੁਟੀ ਹੈ। ਦਸਿਆ ਜਾ ਰਿਹਾ ਹੈ ਕਿ ਬਗ਼ੀਚਾ ਬਾੜੋ ਯਾਦਵ ਦੇ ਨਾਂਅ ਦੇ ਵਿਅਕਤੀ ਦਾ ਹੈ ਅਤੇ ਰਮਾ ਯਾਦਵ ਉਸ ਦੀ ਰਖ਼ਵਾਲੀ ਕਰਦਾ ਸੀ। ਇਸ ਤੋਂ ਪਹਿਲਾਂ ਵੀ ਗੋਗਰੀ ਥਾਣਾ ਖੇਤਰ ਵਿਚ ਕਈ ਘਟਨਾਵਾਂ ਬਗ਼ੀਚਾ ਵਿਵਾਦ ਕਾਰਨ ਹੋ ਚੁੱਕੀਆਂ ਹਨ। 17 ਮਈ 2015 ਨੂੰ ਗੋਗਰੀ ਥਾਣਾ ਖੇਤਰ ਦੇ ਗੌਰੈਈਆ ਬਥਾ ਪਿੰਡ ਵਿਚ ਬਾਗ਼ ਦੇ ਵਿਵਾਦ ਕਾਰਨ ਇਕ ਵਿਅਕਤੀ ਨੂੰ ਗੋਲੀ ਮਾਰ ਦਿਤੀ ਗਈ ਸੀ।

manngomango

ਇਸ ਮਾਮਲੇ ਵਿਚ ਗੋਰੈਈਆ ਬਥਾਨ ਦੇ ਜਨਾਰਦਨ ਯਾਦਵ ਅਤੇ ਅਜੈ ਯਾਦਵ ਦੇ ਵਿਚਕਾਰ ਕਬਜ਼ੇ ਦੀ ਲੜਾਈ ਚੱਲ ਰਹੀ ਸੀ। ਗੋਲੀਬਾਰੀ ਦੀ ਘਟਨਾ ਵਿਚ ਉਸੇ ਪਿੰਡ ਦੇ ਅਜੈ ਯਾਦਵ ਅਤੇ ਉਸ ਦੇ ਪੁੱਤਰ ਨੇ ਗੋਲੀ ਚਲਾਈ ਸੀ।ਘਟਨਾ ਵਿਚ ਜਨਾਰਦਨ ਯਾਦਵ ਜ਼ਖ਼ਮੀ ਹੋ ਗਏ ਸਨ। ਉਥੇ 15 ਮਈ 2017 ਨੂੰ ਗੋਗਰੀ ਦੇ ਮੁਸ਼ਕੀਪੁਰ ਪਿੰਡ ਸਥਿਤ ਜਮਾਲਬਾਗ਼ ਦੇ ਕੋਲ ਸਥਿਤ ਬਗ਼ੀਚੇ ਦੀ ਲੜਾਈ ਵਿਚ ਇਕ ਪੱਖ ਵਲੋਂ ਗੋਲੀਬਾਰੀ ਕੀਤੀ ਗਈ ਸੀ, ਜਿਸ ਦੌਰਾਨ ਕਈ ਲੋਕ ਜ਼ਖ਼ਮੀ ਹੋ ਗਏ ਸਨ ਅਤੇ ਹੁਣ ਇਹ ਘਟਨਾ ਵਾਪਰੀ ਹੈ, ਜਿਸ ਵਿਚ ਬੱਚੇ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। 

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement