
ਰਾਸ਼ਟਰੀ ਰਾਜਧਾਨੀ ਦਿੱਲੀ ਦੇ ਛਾਉਣੀ ਇਲਾਕੇ ਵਿਚ ਬਰਾਰ ਸਕਵਾਇਰ ਦੇ ਕੋਲ ਫ਼ੌਜ ਦੇ ਮੇਜਰ ਅਮਿਤ ਦੀ ਪਤਨੀ ਦੀ ਹੱਤਿਆ ਦੇ ਮਾਮਲੇ ਵਿਚ...
ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਦੇ ਛਾਉਣੀ ਇਲਾਕੇ ਵਿਚ ਬਰਾਰ ਸਕਵਾਇਰ ਦੇ ਕੋਲ ਫ਼ੌਜ ਦੇ ਮੇਜਰ ਅਮਿਤ ਦੀ ਪਤਨੀ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਨੂੰ ਮੇਰਠ ਤੋਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦਾ ਨਾਮ ਨਿਖਿਲ ਹਾਂਡਾ ਹੈ ਅਤੇ ਉਹ ਵੀ ਫ਼ੌਜ ਵਿਚ ਮੇਜਰ ਹੈ। ਤੁਹਾਨੂੰ ਦਸ ਦਈਏ ਕਿ ਦਿੱਲੀ ਦੇ ਬੇਹੱਦ ਸੰਵੇਦਨਸ਼ੀਲ ਕੈਂਟ ਇਲਾਕੇ ਵਿਚ ਮੇਜਰ ਅਹੁਦੇ 'ਤੇ ਤਾਇਨਾਤ ਮੇਜਰ ਦੀ ਪਤਨੀ ਸ਼ੈਲਜਾ ਦਿਵੇਦੀ ਦੀ ਗਲਾ ਵੱਢ ਕੇ ਹੱਤਿਆ ਕਰ ਦਿਤੀ ਗਈ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਹੜਕੰਪ ਮਚ ਗਿਆ।
delhi policeਸ਼ੈਲਜਾ ਸਵੇਰੇ 10 ਵਜੇ ਆਰਮੀ ਦੇ ਬੇਸ ਹਸਪਤਾਲ ਵਿਚ ਫ਼ਿਜ਼ੀਓਥਰੈਪੀ ਕਰਵਾਉਣ ਲਈ ਆਈ ਸੀ ਪਰ ਕਰੀਬ 1:28 ਵਜੇ ਦਿੱਲੀ ਕੈਂਟ ਮੈਟਰੋ ਸਟੇਸ਼ਨ ਦੇ ਕੋਲ ਵਰਾਰ ਸਕਵਾਇਰ ਵਿਚ ਸੜਕ 'ਤੇ ਸ਼ੈਲਜਾ ਦੀ ਲਾਸ਼ ਪਈ ਹੋਈ ਮਿਲੀ। ਉਥੇ ਘਟਨਾ ਦੇ ਕਰੀਬ 4 ਘੰਟੇ ਬਾਅਦ ਮ੍ਰਿਤਕ ਸ਼ੈਲਜਾ ਦੇ ਪਤੀ ਨਰਾÎਇਣ ਥਾਣੇ ਵਿਚ ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਲੈ ਕੇ ਪਹੁੰਚੇ ਸਨ। ਪੁਲਿਸ ਅਨੁਸਾਰ ਸ਼ੈਲਜਾ ਦਾ ਕਤਲ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ਵਿਚ ਪੁਲਿਸ ਨੇ ਮੁਕੱਦਮਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ।
army officer wife shelja ਜਾਣਕਾਰੀ ਅਨੁਸਾਰ ਅਮਿਤ ਅਤੇ ਨਿਖਿਲ ਦੀਮਾਪੁਰ ਵਿਚ ਹੀ ਤਾਇਨਾਤ ਸਨ ਅਤੇ ਉਥੇ ਇਨ੍ਹਾਂ ਦੀ ਜਾਣ ਪਛਾਣ ਹੋਈ ਸੀ। ਅਮਿਤ ਦੇ ਨਾਲ ਹੀ ਨਿਖਿਲ ਦੀ ਗੱਲਬਾਤ ਸ਼ੈਲਜਾ ਨਾਲ ਵੀ ਸ਼ੁਰੂ ਹੋਈ ਸੀ। ਪੁਲਿਸ ਨੂੰ ਸੀਸੀਟੀਵੀ ਤੋਂ ਪਤਾ ਚੱਲਿਆ ਹੈ ਕਿ ਘਟਨਾ ਵਾਲੇ ਦਿਨ ਨਿਖਿਲ ਨੇ ਸ਼ੈਲਜਾ ਨੂੰ ਅਪਣੀ ਹੌਂਡਾ ਸਿਟੀ ਕਾਰ ਵਿਚ ਬਿਠਾਇਆ ਸੀ ਅਤੇ ਉਸ ਨੂੰ ਕਿਤੇ ਲੈ ਗਿਆ ਸੀ। ਇਸ ਤੋਂ ਬਾਅਦ ਸ਼ੈਲਜਾ ਦੀ ਹੱਤਿਆ ਕਰ ਦਿਤੀ ਅਤੇ ਫ਼ਰਾਰ ਹੋ ਗਿਆ।
delhi policeਨਿਖਿਲ ਰਾਤ ਭਰ ਅਪਣੀ ਲੋਕੇਸ਼ਨ ਬਦਲਦਾ ਰਿਹਾ ਅਤੇ ਆਖ਼ਰਕਾਰ ਉਸ ਨੂੰ ਮੇਰਠ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਥੋਂ ਇਹ ਵੀ ਪਤਾ ਲੱਗਿਆ ਹੈ ਕਿ ਅਮਿਤ ਕੁੱਝ ਹੀ ਦਿਨਾਂ ਵਿਚ ਯੂਐਨ ਮਿਸ਼ਨ ਵਿਚ ਸੂਡਾਨ ਜਾਣ ਵਾਲਾ ਸੀ। ਉਸ ਦੇ ਨਾਲ ਉਸ ਦੀ ਪਤਨੀ ਸ਼ੈਲਜਾ ਦੀ ਵੀ ਜਾਣ ਦੀ ਤਿਆਰੀ ਸੀ। ਫਿਲਹਾਲ ਪੁਲਿਸ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਦੋਸ਼ੀ ਕੋਲੋਂ ਪੁਛਗਿਛ ਕਰ ਰਹੀ ਹੈ, ਜਿਸ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਨਿਖਿਲ ਨੇ ਸ਼ੈਲਜਾ ਨੂੰ ਕਿਉਂ ਜਾਨ ਤੋਂ ਮਾਰਿਆ ਹੈ?