
ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਰਾਸ਼ਟਰ ਮੰਡਲ ਖੇਡਾਂ ਵਿਚ ਤਮਗਾ ਜੇਤੂ ਖਿਡਾਰੀਆਂ ਨੂੰ ਜ਼ਿਲ੍ਹਾ ਪੱਧਰ 'ਤੇ ਆਯੋਜਿਤ ਸਨਮਾਨ ਸਮਾਗਮ......
ਚੰਡੀਗੜ੍ਹ: ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਰਾਸ਼ਟਰ ਮੰਡਲ ਖੇਡਾਂ ਵਿਚ ਤਮਗਾ ਜੇਤੂ ਖਿਡਾਰੀਆਂ ਨੂੰ ਜ਼ਿਲ੍ਹਾ ਪੱਧਰ 'ਤੇ ਆਯੋਜਿਤ ਸਨਮਾਨ ਸਮਾਗਮ ਵਿਚ ਸਨਮਾਨਤ ਕੀਤਾ ਜਾਵੇਗਾ। ਇਸ ਸਬੰਧ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰਵਾਨਗੀ ਦਿਤੀ ਹੈ। ਖੇਡ ਮੰਤਰੀ ਨੇ ਕਿਹਾ ਕਿ ਸਾਰੇ ਖਿਡਾਰੀਆਂ ਨੂੰ ਇਨਾਮ ਦੀ ਪੂਰੀ ਰਕਮ ਦਿਤੀ ਜਾਵੇਗੀ। ਇਸ ਵਿਚ ਕਿਸੇ ਤਰ੍ਹਾਂ ਦੀ ਕਟੌਤੀ ਨਹੀਂ ਹੋਵੇਗੀ, ਜਿਸ ਦੀ ਮੁੱਖ ਮੰਤਰੀ ਨੇ ਵਨ ਟਾਈਮ ਪ੍ਰਵਾਨਗੀ ਦਿਤੀ ਹੈ।
ਉਨ੍ਹਾਂ ਕਿਹਾ ਕਿ ਸਾਰੇ ਜ਼ਿਲਾ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿਤੇ ਗਏ ਹਨ, ਕਿ ਉਹ ਅਪਣੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਖਿਡਾਰੀਆਂ ਨੂੰ ਸਨਮਾਨਤ ਕਰਨ ਲਈ ਪ੍ਰੋਗ੍ਰਾਮਾਂ ਦਾ ਆਯੋਜਨ ਕਰਨ। ਵਿਜ ਨੇ ਇਕ ਹੋਰ ਸੁਆਲ ਦੇ ਜਵਾਬ ਵਿਚ ਕਿਹਾ ਕਿ ਕਾਂਗਰਸ ਕਦੇ ਲੋਕਤਾਂਤਰਿਕ ਤੇ ਲੋਕ ਤੰਤਰ ਵਿਚ ਭਰੋਸਾ ਕਰਨ ਵਾਲੀ ਪਾਰਟੀ ਨਹੀਂ ਰਹੀ ਹੈ। ਕਾਂਗਰਸ ਨੇ 1975 ਵਿਚ ਐਮਰਜੈਂਸੀ ਰਾਹੀਂ ਨਾ ਸਿਰਫ਼ ਪ੍ਰਜਾਤੰਤਰ ਦੀ ਹੱਤਿਆ ਕੀਤੀ ਸੀ,
ਸਗੋਂ ਦੇਸ਼ ਵਿਚ ਅਰਾਜਕਤਾ ਦਾ ਮਾਹੌਲ ਬਣਾ ਦਿਤਾ ਸੀ। ਉਨ੍ਹਾਂ ਕਿਹਾ ਕਿ ਇਹ ਸੱਭ ਕਾਂਗਰਸ ਦੇ ਡੀ.ਐਨ.ਏ. ਵਿਚ ਹੀ ਸ਼ਾਮਲ ਹਨ ਤਦ ਤਾਂ ਅੱਜ ਤਕ ਕਾਂਗਰਸ ਵਿਚ ਕਦੇ ਅੰਦਰੂਨੀ ਲੋਕਤੰਤਰ ਨਹੀਂ ਰਿਹਾ ਹੈ।