
ਲੋਕਾਂ ਵੱਲੋਂ ਸਿਹਤ ਵਿਭਾਗ ਨੂੰ ਲਗਾਈ ਜਾ ਰਹੀ ਫਟਕਾਰ
ਜੰਮੂ ਕਸ਼ਮੀਰ- ਜੰਮੂ-ਕਸ਼ਮੀਰ ਵਿਚ ਸਰਕਾਰੀ ਐਂਬੂਲੈਂਸ ਦੀ ਦੁਰਵਰਤੋਂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਦਰਅਸਲ ਕੁੱਝ ਵਿਅਕਤੀ ਸਰਕਾਰੀ ਐਂਬੂਲੈਂਸ ਵਿਚ ਮੁਰਗੇ ਲੱਦਦੇ ਹੋਏ ਨਜ਼ਰ ਆ ਰਹੇ ਹਨ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਮਰੀਜ਼ਾਂ ਨੂੰ ਮੁਸ਼ਕਲ ਨਾਲ ਐਂਬੂਲੈਂਸ ਮਿਲਦੀ ਹੈ। ਲੋਕਾਂ ਨੂੰ ਅਪਣੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਨੂੰ ਮੋਢਿਆਂ 'ਤੇ ਚੁੱਕ ਕੇ ਲਿਜਾਣਾ ਪੈ ਰਿਹਾ ਹੈ ਅਜਿਹੇ ਸਮੇਂ ਸਰਕਾਰੀ ਐਂਬੂਲੈਂਸ ਦੀ ਹੋ ਰਹੀ ਦੁਰਵਰਤੋਂ ਨੂੰ ਲੈ ਕੇ ਵੱਡੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਵੀਡੀਓ ਵਿਚ ਚਿਕਨ ਢੋਹਣ ਦੇ ਕੰਮ ਵਿਚ ਲੱਗੀ ਇਹ ਐਂਬੂਲੈਂਸ ਸਥਾਨਕ ਸਿਹਤ ਕੇਂਦਰ ਨਾਲ ਸਬੰਧਤ ਦੱਸੀ ਜਾ ਰਹੀ ਹੈ ਜਿਸ ਨੇ ਸੂਬੇ ਵਿਚਲੀਆਂ ਸਿਹਤ ਸੇਵਾਵਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਅਤੇ ਇਸ ਦੇ ਲਈ ਸਰਕਾਰ ਨੂੰ ਜਮ ਕੇ ਫਟਕਾਰ ਲਗਾਈ ਜਾ ਰਹੀ ਹੈ। ਦੇਖੋ ਵੀਡੀਓ........