
ਭਾਰੀ ਟਰੱਕ ਲੰਘਣ ਦੌਰਾਨ ਅਚਾਨਕ ਟੁੱਟ ਗਿਆ ਸੀ ਪੁਲ
ਨਵੀਂ ਦਿੱਲੀ : ਚੀਨ ਨਾਲ ਚੱਲ ਰਹੇ ਟਕਰਾਅ ਦਰਮਿਆਨ ਬੀਤੀ 22 ਜੂਨ ਨੂੰ ਇਕ ਪ੍ਰੇਸ਼ਾਨ ਕਰਨ ਵਾਲੀ ਖ਼ਬਰ ਆਈ ਸੀ, ਜਿਸ 'ਚ ਉਤਰਾਖੰਡ ਦੇ ਪਿਥੌਰਾਗੜ੍ਹ ਸਥਿਤ ਮੁਨਸਿਆਰੀ ਵਿਚ ਸੇਨਰ ਨਾਲੇ ਉਤੇ ਬਣਿਆ ਬੈਲੀ ਬ੍ਰਿਜ ਅਚਾਨਕ ਟੁੱਟ ਗਿਆ ਸੀ। ਇਹ ਪੁਲ ਉਸ ਸਮੇਂ ਟੁੱਟ ਕੇ ਹੇਠਾਂ ਡਿੱਗ ਗਿਆ ਜਦੋਂ ਇਸ ਉਤੋਂ ਸੜਕ ਕਟਿੰਗ ਲਈ ਵੱਡੇ ਟਰੱਕ 'ਤੇ ਪੋਕਲੈਂਡ ਮਸ਼ੀਨ ਲਿਜਾਈ ਜਾ ਰਹੀ ਸੀ। ਇਸ ਹਾਦਸੇ ਵਿਚ ਦੋ ਵਿਅਤੀ ਗੰਭੀਰ ਜ਼ਖ਼ਮੀ ਹੋ ਗਏ ਸਨ।
Bridge
ਹੁਣ ਸੀਮਾ ਸੜਕ ਸੰਗਠਨ (ਬੀਆਰਓ) ਨੇ ਇਸ ਪੁਲਿਸ ਨੂੰ ਅਪਣੀ ਸਖ਼ਤ ਮਿਹਨਤ ਨਾਲ ਕੇਵਲ 6 ਦਿਨਾਂ ਵਿਚ ਹੀ ਮੁੜ ਤਿਆਰ ਕਰ ਕੇ ਇਤਿਹਾਸ ਸਿਰਜ ਦਿਤਾ ਹੈ। ਇਹ ਇਕ ਬੜਾ ਔਖਾ ਕਾਰਜ ਸੀ, ਜਿਸ ਨੂੰ ਵੱਡੀਆਂ ਭੂਗੋਲਿਕ ਚੁਨੌਤੀਆਂ ਦੇ ਬਾਵਜੂਦ ਬੀਆਰਓ ਨੇ ਦਿਨ-ਰਾਤ ਦੀ ਮਿਹਨਤ ਬਾਅਦ ਮਹਿਜ਼ 6 ਦਿਨਾਂ ਅੰਦਰ ਤਿਆਰ ਕਰ ਦਿਤਾ ਹੈ।
Bridge
ਬੈਲੀ ਬ੍ਰਿਜ ਤਿਆਰ ਹੋਣ ਨਾਲ ਫ਼ੌਜ ਅਤੇ ਆਈਟੀਬੀਪੀ ਦੇ ਜਵਾਨਾਂ ਨੂੰ ਚੀਨ ਸਰਹੱਦ ਤਕ ਪਹੁੰਚਣ 'ਚ ਕਾਫ਼ੀ ਸੌਖ ਹੋ ਗਈ ਹੈ। ਫ਼ੌਜੀ ਜ਼ਰੂਰਤ ਦਾ ਸਾਜੋ-ਸਾਮਾਨ ਵੀ ਸੌਖ ਨਾਲ ਤੈਅ ਸਥਾਨਾਂ 'ਤੇ ਪਹੁੰਚ ਜਾਵੇਗਾ। ਬੀਆਰਓ ਨੇ 120 ਫੀਟ ਲੰਬੇ ਬੈਲੀ ਬ੍ਰਿਜ ਨੂੰ ਬਣਾਉਣ ਲਈ 70 ਮਜਦੂਰਾਂ ਤੋਂ ਇਲਾਵਾ ਇਕ ਪੋਕਲੈਂਡ ਮਸ਼ੀਨ ਦਾ ਇਸਤੇਮਾਲ ਕੀਤਾ।
Bridge
ਕਾਬਲੇਗੌਰ ਹੈ ਕਿ ਮੌਜੂਦਾ ਸਮੇਂ ਚੀਨ ਨਾਲ ਚੱਲ ਰਹੇ ਤਣਾਅ ਦੌਰਾਨ ਇਸ ਪੁਲ ਦੀ ਅਹਿਮੀਅਤ ਹੋਰ ਵੀ ਵੱਧ ਗਈ ਸੀ। ਮੁਨਸਿਆਰੀ ਦੇ ਧਾਪਾ ਵਿਚ ਬਣਿਆ ਇਹ ਪੁਲ ਭਾਰਤੀ ਫ਼ੌਜ ਲਈ ਬੜਾ ਅਹਿਮ ਹੈ। ਇਹ ਪੁਲ ਸਰਹੱਦੀ ਇਲਾਕੇ ਅੰਦਰ ਮੌਜੂਦ ਪਿੰਡ ਮਿਲਮ ਨੂੰ ਬਾਕੀ ਉਤਰਾਖੰਡ ਨਾਲ ਜੋੜਤਾ ਹੈ। ਮਿਲਮ ਤੋਂ ਚੀਨ ਦੀ ਸਰਹੱਦ ਤਕ 65 ਕਿਲੋਮੀਟਰ ਲੰਮਾ ਰੋੜ ਬਣਾਉਣ ਦੀ ਕੰਮ ਇੰਨੀ ਦਿਨੀਂ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਲਈ ਪਹਾੜਾਂ ਨੂੰ ਕੱਟਣ ਅਤੇ ਮਲਬਾ ਹਟਾਉਣ ਲਈ ਵਰਤੋਂ ਵਿਚ ਆਉਣ ਵਾਲੀਆਂ ਭਾਰੀਆਂ ਮਸ਼ੀਨਾਂ ਤੋਂ ਇਲਾਵਾ ਕੰਸਟਰਕਸ਼ਨ ਦਾ ਹੋਰ ਸਾਰਾ ਸਾਜੋ-ਸਾਮਾਨ ਮਿਲਮ ਪਹੁੰਚਾਇਆ ਜਾ ਰਿਹਾ ਹੈ।
Bridge
ਇਸ ਪੁਲ ਦੇ ਅਚਾਨਕ ਟੁੱਟਣ ਨਾਲ ਚੀਨ ਨੂੰ ਜੋੜਨ ਵਾਲੀ ਸੜਕ ਕੱਟਣ ਦਾ ਕੰਮ ਕੁੱਝ ਪ੍ਰਭਾਵਿਤ ਹੋਇਆ ਪਰ ਬੀਆਰਓ ਨੇ ਮਹਿਜ਼ 6 ਦਿਨਾਂ ਅੰਦਰ ਇਸ ਬ੍ਰਿਜ ਨੂੰ ਮੁੜ ਤਿਆਰ ਕਰ ਕੇ ਵੱਡਾ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਪੁਲ ਦੇ ਬਣਨ ਬਾਅਦ ਸਰਹੱਦੀ ਇਲਾਕੇ ਅੰਦਰ ਚੱਲ ਰਹੇ ਕੰਮਾਂ 'ਚ ਮੁੜ ਤੇਜ਼ੀ ਆਉਣ ਦਾ ਰਸਤਾ ਸਾਫ਼ ਹੋ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।