
ਮੁਨਸਿਆਰੀ-ਮਿਲਮ ਸੜਕ ’ਤੇ ਸੇਨਰ ਗਾੜ ’ਤੇ ਬਣਿਆ ਪੁੱਲ ਟੁੱਟ ਗਿਆ। ਰਣਨੀਤਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਚੀਨ ਸਰਹੱਦ ਨੂੰ ਜੋੜਨ
ਪਿਥੌਰਾਗੜ੍ਹ, 22 ਜੂਨ : ਮੁਨਸਿਆਰੀ-ਮਿਲਮ ਸੜਕ ’ਤੇ ਸੇਨਰ ਗਾੜ ’ਤੇ ਬਣਿਆ ਪੁੱਲ ਟੁੱਟ ਗਿਆ। ਰਣਨੀਤਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਚੀਨ ਸਰਹੱਦ ਨੂੰ ਜੋੜਨ ਵਾਲੇ ਮੁਨਸਿਆਰੀ-ਮਿਲਮ ਸੜਕ ’ਤੇ ਸੇਨਰ ਗਾੜ ’ਤੇ ਬਣੇ ਪੁੱਲ ਦੇ ਟੁੱਟਣ ਕਾਰਣ ਫ਼ੌਜ ਦੇ ਜਵਾਨਾਂ ਦੀਆਂ ਪ੍ਰੇਸ਼ਾਨੀਆਂ ਵੱਧ ਗਈਆਂ ਹਨ। ਇਸ ਪੁੱਲ ਦੇ ਜ਼ਰੀਏ ਫ਼ੌਜ ਨੂੰ ਭੋਜਨ ਸਮੱਗਰੀ ਭੇਜੀ ਜਾਂਦੀ ਸੀ। ਤਾਜ਼ਾ ਹਾਲਾਤ ਵਿਚਾਲੇ ਇਹ ਪੁੱਲ ਹੋਰ ਮਹੱਤਵਪੂਰਨ ਹੋ ਗਿਆ ਸੀ।
ਦਰਅਸਲ, ਪੁੱਲ ਰਾਹੀਂ ਪੋਕਲੈਂਡ ਮਸ਼ੀਨ ਵਾਲਾ ਟਰਾਲਾ ਲੰਘ ਰਿਹਾ ਸੀ। ਟਰਾਲੇ ’ਚ ਲੱਦੀ ਪੋਕਲੈਂਡ ਮਸ਼ੀਨ ਨਦੀ ’ਚ ਡੁੱਬ ਗਈ। ਹਾਦਸੇ ’ਚ ਟਰਾਲਾ ਚਾਲਕ ਅਤੇ ਪੋਕਲੈਂਡ ਅਪਰੇਟਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਮਸ਼ੀਨ ਸੜਕ ਉਸਾਰੀ ਲਈ ਲਿਜਾਈ ਜਾ ਰਹੀ ਸੀ। ਹਾਦਸੇ ਦੀ ਸੂਚਨਾ ’ਤੇ ਸਥਾਨਕ ਲੋਕ ਮੌਕੇ ’ਤੇ ਪੁੱਜੇ। ਉਨ੍ਹਾਂ ਟਰਾਲਾ ਚਾਲਕ ਗੋਵਰਧਨ ਸਿੰਘ ਨਿਵਾਸੀ ਲਮਗੜਾ ਅਲਮੋੜਾ ਅਤੇ ਪੋਕਲੈਂਡ ਆਪਰੇਟਰ ਲਖਵਿੰਦਰ ਸਿੰਘ ਨਿਵਾਸੀ ਪੰਜਾਬ ਨੂੰ ਹਸਪਤਾਲ ਪਹੁੰਚਾਇਆ।
File Photo
ਸੇਨਰ ਗਾੜ ’ਚ ਪੁੱਲ ਟੁੱਟਣ ਕਾਰਣ ਸਰਹੱਦ ਦੇ ਦੋ ਦਰਜਨ ਤੋਂ ਜ਼ਿਆਦਾ ਮਾਇਗ੍ਰੇਸ਼ਨ ਪਿੰਡਾਂ ਦਾ ਮੁਨਸਿਆਰੀ ਮੁੱਖ ਦਫ਼ਤਰ ਨਾਲ ਸੰਪਰਕ ਟੁੱਟ ਗਿਆ ਹੈ। ਪੁੱਲ ਦੇ ਟੁੱਟਣ ਨਾਲ ਧਾਪਾ, ਕਵੀਰੀਜਿਮਿਆ, ਸਾਈਪੋਲੋ, ਲੀਲਮ, ਬੁਈਪਾਤੋਂ ਸਮੇਤ ਮੱਲਾ ਜੋਹਾਰ ਦੇ ਮਿਲਮ, ਵਿਲਜੂ, ਬੂਰਫੂ ਟੋਲਾ ਪਾਂਛੂ, ਲਾਸਪਾ, ਗਨਘਰ, ਖਿਲਾਚ ਰਿਲਕੋਟ ਪਿੰਡ ਦਾ ਸੰਪਰਕ ਟੁੱਟ ਗਿਆ ਹੈ। (ਏਜੰਸੀ)