ਸਾਲ ਦੇ ਆਖਿਰ ਤੱਕ ਸਾਰੇ ਬਾਲਗਾਂ ਨੂੰ ਟੀਕਾ ਲਾਉਣ ਲਈ 188 ਕਰੋੜ ਖੁਰਾਕਾਂ ਮਿਲਣ ਦੀ ਉਮੀਦ : ਕੇਦਰ
Published : Jun 27, 2021, 3:40 pm IST
Updated : Jun 27, 2021, 3:40 pm IST
SHARE ARTICLE
Corona vaccine
Corona vaccine

ਦੇਸ਼ ਦੀ ਪੂਰੀ ਬਾਲਾਗ ਆਬਾਦੀ ਨੂੰ ਟੀਕਾ ਲਗਾਉਣ ਲਈ ਘਟੋ-ਘੱਟ ਪੰਜ ਨਿਰਮਾਤਾਵਾਂ ਤੋਂ ਲਗਭਗ 188 ਕਰੋੜ ਵੈਕਸੀਨ ਖੁਰਾਕ ਮਿਲਣ ਦੀ ਉਮੀਦ ਹੈ।

ਨਵੀਂ ਦਿੱਲੀ-ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੀ ਤੀਸਰੀ ਲਹਿਰ ਦੇ ਖਦਸ਼ੇ ਨੂੰ ਦੇਖਦੇ ਹੋਏ ਕੋਰੋਨਾ ਵੈਕਸੀਨ ਮੁਹਿੰਮ ਨੂੰ ਤੇਜ਼ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲ਼ੋਂ ਸੁਪਰੀਮ ਕੋਰਟ ਨੂੰ ਦੱਸਿਆ ਗਿਆ ਹੈ ਕਿ ਸਾਲ ਦੇ ਆਖਿਰ ਤੱਕ ਦੇਸ਼ ਦੀ ਪੂਰੀ ਆਬਾਦੀ ਨੂੰ ਕੋਰੋਨਾ ਟੀਕਾ ਲੱਗਾ ਦਿੱਤਾ ਜਾਵੇਗਾ। ਦੇਸ਼ ਦੀ ਪੂਰੀ ਬਾਲਾਗ ਆਬਾਦੀ ਨੂੰ ਟੀਕਾ ਲਗਾਉਣ ਲਈ ਘਟੋ-ਘੱਟ ਪੰਜ ਨਿਰਮਾਤਾਵਾਂ ਤੋਂ ਲਗਭਗ 188 ਕਰੋੜ ਵੈਕਸੀਨ ਖੁਰਾਕ ਮਿਲਣ ਦੀ ਉਮੀਦ ਹੈ।

ਇਹ ਵੀ ਪੜ੍ਹੋ-ਪੰਜਾਬ ਤੋਂ ਬਾਅਦ ਹੁਣ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਨੇ ਚੰਡੀਗੜ੍ਹ 'ਚ ਵੀ ਦਿੱਤੀ ਦਸਤਕ

ਕੇਂਦਰ ਸਰਕਾਰ ਮੁਤਾਬਕ ਅਜੇ ਤੱਕ ਸਿਰਫ ਭਾਰਤ ਦੀ ਲਗਭਗ 5.6 ਫੀਸਦੀ ਬਾਲਗ ਆਬਾਦੀ ਨੂੰ ਹੀ ਕੋਰੋਨਾ ਟੀਕੇ ਦੀਆਂ ਦੋਵੇਂ ਖੁਰਾਕਾਂ ਮਿਲੀਆਂ ਹਨ। ਕੇਂਦਰ ਨੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਮੁਤਾਬਕ ਦੇ ਵਧੀਕ ਸਕੱਤਰ ਮਨੋਹਰ ਅਗਨਾਨੀ ਵੱਲੋਂ ਦਾਇਰ ਇਨ੍ਹਾਂ ਹਲਫਨਾਮਿਆਂ 'ਚ ਕਿਹਾ ਕਿ 18 ਸਾਲ ਤੋਂ ਵਧੇਰੀ ਉਮਰ ਦੀ ਕੁੱਲ ਆਬਾਦੀ ਲਗਭਗ 93-94 ਕਰੋੜ ਹੈ। ਇਸ ਤਰ੍ਹਾਂ ਇਨ੍ਹਾਂ ਲਾਭਪਾਤਰੀਆਂ ਨੂੰ ਦੋ ਖੁਰਾਕ ਦੇਣ ਲਈ ਕਰੀਬ 186 ਤੋਂ 188 ਕਰੋੜ ਵੈਕਸੀਨ ਖੁਰਾਕ ਦੀ ਲੋੜ ਹੋਵੇਗੀ।

ਇਹ ਵੀ ਪੜ੍ਹੋ-ਕੋਰੋਨਾ ਦੀ ਇਹ ਵੈਕਸੀਨ ਹਰ ਵੈਰੀਐਂਟ ਵਿਰੁੱਧ ਹੇਵੇਗੀ ਅਸਰਦਾਰ

ਆਪਣੇ 375 ਪੰਨਿਆਂ ਦੇ ਹਲਫਨਾਮੇ 'ਚ ਕੇਂਦਰ ਸਰਕਾਰ ਨੇ ਵੈਕਸੀਨ ਨੀਤੀ ਦੇ ਬਾਰੇ 'ਚ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ। ਦਰਅਸਲ ਸਰਕਾਰ ਦੀ ਵੈਕਸੀਨ ਨੀਤੀ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਨੂੰ ਇਕ ਰੋਡਮੈਪ ਦਿੱਤਾ ਗਿਆ ਹੈ ਕਿ ਬਾਕੀ 135 ਕਰੋੜ ਖੁਰਾਕਾਂ ਦੀ ਯੋਜਨਾ ਕਿਵੇਂ ਬਣਾ ਰਿਹਾ ਹੈ।

ਇਹ ਵੀ ਪੜ੍ਹੋ-ਮਹਾਰਾਸ਼ਟਰ ਤੋਂ ਬਾਅਦ ਹੁਣ J&K 'ਚ ਹੋਈ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦੀ ਪੁਸ਼ਟੀ

ਕੇਂਦਰ ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ ਸਪੂਤਨਿਕ ਵੀ ਵੈਕਸੀਨ ਰੂਸ ਵੱਲੋਂ ਵਿਕਸਿਤ ਕੋਰੋਨਾ ਵੈਕਸੀਨ ਹੈ ਜਿਸ ਨੂੰ ਡੀ.ਸੀ.ਜੀ.ਆਈ. ਵੱਲੋਂ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮਿਲ ਚੁੱਕੀ ਹੈ। ਇਸ ਤੋਂ ਇਲਾਵਾ ਘਰੇਲੂ ਦਵਾਈ ਕੰਪਨੀਆਂ ਬਾਇਓਲਾਜਿਕਲ ਈ ਅਤੇ ਜਾਇਡਸ ਕੈਡਿਲਾ ਦੇ ਟੀਕੇ ਕਲੀਨਿਕਲ ਟਰਾਇਲ ਦੇ ਆਖਿਰੀ ਪੜ੍ਹਾਅ 'ਚ ਹਨ। ਕੇਂਦਰ ਨੇ ਕਿਹਾ ਕਿ ਜਾਇਡਸ ਕੈਡਿਲਾ 12-18 ਸਾਲ ਦੀ ਉਮਰ ਲਈ ਇਕ ਟੀਕੇ 'ਤੇ ਕੰਮ ਕਰ ਰਹੀ ਹੈ ਅਤੇ ਉਮਰ ਵਰਗ ਲਈ ਇਹ ਟੀਕਾ ਜਲਦ ਹੀ ਉਪਲੱਬਧ ਹੋਵੇਗਾ।

Location: India, Delhi, New Delhi

SHARE ARTICLE

ਏਜੰਸੀ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement