
ਵਿਅਕਤੀ ਦਾ ਨਾਂਅ, ਪਤਾ, ਭੁਗਤਾਨ ਕੀਤੀ ਰਾਸ਼ੀ ਅਤੇ ਪੈਨ ਦੇ ਵੇਰਵੇ ਜਮ੍ਹਾਂ ਕਰਵਾਉਣਾ ਲਾਜ਼ਮੀ
ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੇ ਆਮਦਨ ਕਰ ਛੋਟ ਦਾ ਦਾਅਵਾ ਕਰਨ ਵਾਲੀਆਂ ਚੈਰੀਟੇਬਲ ਸੰਸਥਾਵਾਂ ਲਈ ਖੁਲਾਸੇ ਦੇ ਨਿਯਮਾਂ ਨੂੰ ਬਦਲਦੇ ਹੋਏ ਵਾਧੂ ਵੇਰਵੇ ਮੁਹਈਆ ਕਰਵਾਉਣ ਲਈ ਕਿਹਾ ਹੈ। ਇਨਕਮ ਟੈਕਸ ਨਿਯਮਾਂ 'ਚ ਕੀਤੀਆਂ ਗਈਆਂ ਸੋਧਾਂ 1 ਅਕਤੂਬਰ ਤੋਂ ਲਾਗੂ ਹੋ ਜਾਣਗੀਆਂ।
ਇਹ ਵੀ ਪੜ੍ਹੋ: ਪੰਜਾਬ ਰੋਡਵੇਜ਼ ਤੇ ਪਨਬੱਸ ਦਾ ਪੰਜਾਬ ਭਰ ਵਿਚ ਚੱਕਾ ਜਾਮ, ਪੜ੍ਹੋ ਕੀ ਨੇ ਮੁਲਾਜ਼ਮਾਂ ਦੀਆਂ ਮੰਗਾਂ
ਇਸ ਅਨੁਸਾਰ ਚੈਰੀਟੇਬਲ ਸੰਸਥਾਵਾਂ ਨੂੰ ਹੁਣ ਇਹ ਖੁਲਾਸਾ ਕਰਨਾ ਹੋਵੇਗਾ ਕਿ ਉਨ੍ਹਾਂ ਦੀਆਂ ਗਤੀਵਿਧੀਆਂ ਚੈਰੀਟੇਬਲ ਹਨ, ਧਾਰਮਕ ਹਨ ਜਾਂ ਧਾਰਮਕ-ਕਮ-ਚੈਰੀਟੇਬਲ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਤੋਂ ਇਕ ਦਿਨ ਵਿਚ ਦੋ ਲੱਖ ਰੁਪਏ ਤੋਂ ਵੱਧ ਦਾ ਦਾਨ ਮਿਲਦਾ ਹੈ ਤਾਂ ਦਾਨ ਦੇਣ ਵਾਲੇ ਦਾ ਨਾਂਅ ਅਤੇ ਪਤਾ, ਭੁਗਤਾਨ ਦੀ ਰਕਮ ਅਤੇ ਪੈਨ ਦੀ ਜਾਣਕਾਰੀ ਵੀ ਚੈਰੀਟੇਬਲ ਸੰਸਥਾ ਨੂੰ ਦੇਣੀ ਹੋਵੇਗੀ।
ਇਹ ਵੀ ਪੜ੍ਹੋ: ਬਟਾਲਾ ਗੋਲੀਕਾਂਡ : ਪੁਲਿਸ ਨੇ ਜਾਰੀ ਕੀਤੀਆਂ ਬਦਮਾਸ਼ਾਂ ਦੀਆਂ ਤਸਵੀਰਾਂ
ਇਨਕਮ ਟੈਕਸ ਨਿਯਮਾਂ ਵਿਚ ਇਸ ਸੋਧ 'ਤੇ ਨਾਂਗਿਆ ਐਂਡਰਸਨ ਐਲਐਲਪੀ ਦੇ ਭਾਈਵਾਲ ਵਿਸ਼ਵਾਸ ਪੰਜੀਯਾਰ ਨੇ ਕਿਹਾ ਕਿ ਸਰਕਾਰ ਨੇ ਹਾਲ ਹੀ ਵਿਚ ਇਨਕਮ ਟੈਕਸ ਐਕਟ ਦੇ ਤਹਿਤ ਟੈਕਸ ਛੋਟ ਦਾ ਦਾਅਵਾ ਕਰਨ ਜਾਂ 80ਜੀ ਸਰਟੀਫਿਕੇਟ ਪ੍ਰਾਪਤ ਕਰਨ ਲਈ ਚੈਰੀਟੇਬਲ ਸੰਸਥਾਵਾਂ 'ਤੇ ਲਾਗੂ ਰਜਿਸਟ੍ਰੇਸ਼ਨ ਜ਼ਰੂਰਤ ਨੂੰ ਵੀ ਸੋਧਿਆ ਸੀ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ: ਕੁਲਗਾਮ 'ਚ ਮੁਕਾਬਲੇ ਦੌਰਾਨ ਇਕ ਅਤਿਵਾਦੀ ਢੇਰ
ਪੰਜੀਯਾਰ ਨੇ ਕਿਹਾ, "ਸਰਕਾਰ ਨੇ ਹੁਣ ਇਨਕਮ ਟੈਕਸ ਨਿਯਮਾਂ (ਨਿਯਮ 2ਸੀ, 11ਏਏ ਅਤੇ 17ਏ) ਵਿਚ ਬਦਲਾਅ ਕੀਤੇ ਹਨ। ਸੋਧੇ ਹੋਏ ਨਿਯਮ 1 ਅਕਤੂਬਰ, 2023 ਤੋਂ ਲਾਗੂ ਹੋਣਗੇ। ਇਸ ਤੋਂ ਇਲਾਵਾ ਸਬੰਧਤ ਫਾਰਮ ਦੇ ਅੰਤ ਵਿਚ ਦਿਤੇ ਗਏ 'ਅੰਡਰਟੇਕਿੰਗ' ਵਿਚ ਕੁੱਝ ਬਦਲਾਅ ਵੀ ਕੀਤੇ ਗਏ ਹਨ”।ਚੈਰੀਟੇਬਲ ਸੰਸਥਾਵਾਂ, ਧਾਰਮਕ ਟਰੱਸਟਾਂ ਅਤੇ ਮੈਡੀਕਲ ਅਤੇ ਵਿਦਿਅਕ ਸੰਸਥਾਵਾਂ ਦੀ ਆਮਦਨ ਨੂੰ ਇਨਕਮ ਟੈਕਸ ਐਕਟ ਦੇ ਤਹਿਤ ਟੈਕਸ ਤੋਂ ਛੋਟ ਹੈ। ਹਾਲਾਂਕਿ ਇਸ ਛੋਟ ਲਈ ਇਨ੍ਹਾਂ ਸੰਸਥਾਵਾਂ ਨੂੰ ਆਮਦਨ ਕਰ ਵਿਭਾਗ ਕੋਲ ਰਜਿਸਟਰ ਕਰਨਾ ਹੋਵੇਗਾ ।