ਜੇ ਚਾਹਾਂ ਤਾਂ ਮੈਂ ਇਕ ਮਿੰਟ ਵਿਚ ਮੁੱਖ ਮੰਤਰੀ ਬਣ ਸਕਦੀ ਹਾਂ : ਹੇਮਾ ਮਾਲਿਨੀ
Published : Jul 27, 2018, 2:29 am IST
Updated : Jul 27, 2018, 2:29 am IST
SHARE ARTICLE
Hema Malini
Hema Malini

ਭਾਜਪਾ ਸੰਸਦ ਮੈਂਬਰ ਅਤੇ ਉਘੀ ਅਭਿਨੇਤਰੀ ਹੇਮਾਮਾਲਿਨੀ ਦਾ ਕਹਿਣਾ ਹੈ ਕਿ ਉਹ ਜਦ ਚਾਹੁਣ, ਤਦ ਮੁੱਖ ਮੰਤਰੀ ਬਣ ਸਕਦੀ ਹੈ................

ਜੈਪੁਰ : ਭਾਜਪਾ ਸੰਸਦ ਮੈਂਬਰ ਅਤੇ ਉਘੀ ਅਭਿਨੇਤਰੀ ਹੇਮਾਮਾਲਿਨੀ ਦਾ ਕਹਿਣਾ ਹੈ ਕਿ ਉਹ ਜਦ ਚਾਹੁਣ, ਤਦ ਮੁੱਖ ਮੰਤਰੀ ਬਣ ਸਕਦੀ ਹੈ ਪਰ ਉਸ ਨੂੰ ਇਸ ਦੀ ਖ਼ਾਹਿਸ਼ ਨਹੀਂ ਕਿਉਂਕਿ ਉਹ ਖ਼ੁਦ ਨੂੰ ਬੰਨ੍ਹਣਾ ਨਹੀਂ ਚਾਹੁੰਦੀ। ਯੂਪੀ ਦੇ ਮਥੁਰਾ ਤੋਂ ਭਾਜਪਾ ਸੰਸਦ ਮੈਂਬਰ ਅਭਿਨੇਤਰੀ ਨੇ ਬਾਂਸਵਾੜਾ ਠਾਹਰ ਦੌਰਾਨ ਇਹ ਗੱਲ ਉਸ ਵਕਤ ਕਹੀ ਜਦ ਉਸ ਨੂੰ ਪੁਛਿਆ ਗਿਆ ਕਿ ਜੇ ਉਸ ਨੂੰ ਮੌਕਾ ਮਿਲੇ ਤਾਂ ਕੀ ਉਹ ਮੁੱਖ ਮੰਤਰੀ ਬਣੇਗੀ? ਕਲ ਸ਼ਾਮ ਬਾਂਸਵਾੜਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਹੇਮਾਮਾਲਿਨੀ ਨੇ ਕਿਹਾ, 'ਮੈਨੂੰ ਇਸ ਦਾ ਸ਼ੌਕ ਨਹੀਂ ਹੈ। ਜੇ ਮੈਂ ਬਣਨਾ ਚਾਹਾਂ ਤਾਂ ਇਕ ਮਿੰਟ ਵਿਚ ਬਣ ਸਕਦੀ ਹਾਂ

ਪਰ ਇੰਜ ਮੈਂ ਘਰੇ ਬੈਠ ਜਾਵਾਂਗੀ ਅਤੇ ਇਸ ਨਾਲ ਮੇਰਾ ਆਜ਼ਾਦ ਆਉਣ-ਜਾਣ ਰੁਕ ਜਾਵੇਗਾ।' ਅਭਿਨੇਤਰੀ ਨੇ ਕਿਹਾ ਕਿ ਉਸ ਨੇ ਅਪਣੇ ਚੋਣ ਖੇਤਰ ਵਿਚ ਬਹੁਤ ਕੰਮ ਕੀਤਾ ਹੈ।  ਹੇਮਾਮਾਲਿਨੀ ਨੇ ਕਿਹਾ ਕਿ ਉਸ ਨੂੰ ਬਾਲੀਵੁਡ ਵਿਚ ਮਿਲੀ ਪ੍ਰਸਿੱਧੀ ਕਾਰਨ ਜਾਣਿਆ ਜਾਂਦਾ ਹੈ ਅਤੇ ਉਸ ਨੂੰ ਸੰਸਦ ਮੈਂਬਰ ਬਣਾਉਣ ਵਿਚ ਇਸ ਪ੍ਰਸਿੱਧੀ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ, 'ਸੰਸਦ ਮੈਂਬਰ ਬਣਨ ਤੋਂ ਪਹਿਲਾਂ ਵੀ ਮੈਂ ਪਾਰਟੀ ਲਈ ਬਹੁਤ ਕੰਮ ਕੀਤਾ ਹੈ। ਹੁਣ ਸੰਸਦ ਮੈਂਬਰ ਬਣਨ ਮਗਰੋਂ ਮੈਨੂੰ ਲੋਕਾਂ ਲਈ ਕੰਮ ਕਰਨ ਦਾ ਮੌਕਾ ਮਿਲਿਆ ਹੈ। ਮੈਂ ਪਿਛਲੇ ਚਾਰ ਸਾਲਾਂ ਵਿਚ ਅਪਣੇ ਚੋਣ ਖੇਤਰ ਵਿਚ ਸੜਕ ਨਿਰਮਾਣ ਸਮੇਤ ਵਿਕਾਸ ਦੇ ਕਈ ਕੰਮ ਕੀਤੇ ਹਨ।'     (ਏਜੰਸੀ)

Location: India, Rajasthan, Jaipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement