
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 15 ਦਿਨਾਂ ਬਾਅਦ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕ ਯਾਦ ਆਏ ਹਨ...
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 15 ਦਿਨਾਂ ਬਾਅਦ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕ ਯਾਦ ਆਏ ਹਨ। ਜਦਕਿ ਆਏ ਹੜ੍ਹਾਂ ਤੋਂ ਹੋਈ ਵੱਡੀ ਤਬਾਹੀ ਨੂੰ ਲੈ ਕੇ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਵੀ ਚਿੰਤਤ ਸਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਥੇ ਬੈਠੇ ਹੋਏ ਵੀ ਲੋਕ ਯਾਦ ਨਹੀਂ ਆਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਹੜ ਪ੍ਰਭਾਵਿਤ ਕਰ ਰਹੀ ਹੈ।
Flood In Ghaggar River
ਜਦਕਿ ਕਿਸਾਨਾਂ ਨੇ ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਹੋ ਕੇ ਮੁੜ ਤੋਂ ਆਪਣੀ ਜੋਨੇ ਦੀ ਫ਼ਸਲ ਨੂੰ ਲਾਉਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਕਿਸਾਨ ਫੇਰ ਤੋਂ ਆਪਣੀਆਂ ਫ਼ਸਲਾਂ ਲਾ ਲੈਣਗੇ ਤਾਂ ਫੇਰ ਸਰਕਾਰ ਗਿਰਦਾਵਰੀ ਕਿਸ ਤਰ੍ਹਾਂ ਕਰੇਗੀ। ਵਿਧਾਇਕ ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਦੇ ਨੁਮਾਇੰਦੇ, ਮੰਤਰੀ ਤੇ ਪ੍ਰਸਾਸ਼ਿਕ ਅਧਿਕਾਰੀ ਹੜ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚ ਕੇ ਫੋਟੇ ਖਿਚਵਾ ਰਹੇ ਹਨ, ਜਗਕਰ ਉਨ੍ਹਾਂ ਨੂੰ ਕੋਈ ਪੁੱਛੇ ਕਿ ਹੁਣ ਤੱਕ ਸਰਕਾਰ ਨੇ ਕਿਸੇ ਵੀ ਅਧਿਕਾਰੀ ਦੀ ਜਿੰਮੇਵਾਰੀ ਤੈਅ ਨਹੀਂ ਕੀਤੀ ਜਿਸ ਨੇ ਬਰਸਾਤਾਂ ਤੋਂ ਪਹਿਲਾਂ ਘੱਗਰ ਅਤੇ ਨਦੀਆਂ ਦੀ ਸਫ਼ਾਈ ਨਾ ਹੋਣ ਲਈ ਜਿੰਮੇਵਾਰ ਹੋਵੇ।
Harinderpal Chandumajra
ਖਾਸ ਪ੍ਰਬੰਧ ਤਾਂ ਦਰ ਦੀ ਗੱਲ ਹਰ ਸਾਲ ਹੋਣ ਵਾਲੀ ਸਫ਼ਾਈ ਤੱਕ ਨਹੀਂ ਕੀਤੀ ਗਈ। ਇਕ ਵੀ ਅਧਿਕਾਰੀ ਤੋਂ ਇਸ ਬਾਰੇ ਜਵਾਬ ਨਹੀਂ ਮੰਗਿਆ ਗਿਆ। ਉਨ੍ਹਾਂ ਕਿਹਾ ਕਿ ਘੱਗਰ ਦਾ ਕੰਮ ਜਿੱਥੇ ਅਕਾਲੀ ਸਰਕਾਰ ਛੱਡ ਕੇ ਗਈ ਸੀ, ਉਸ ਤੋਂ ਅੱਗੇ ਨਹੀਂ ਤੋਰਿਆ ਗਿਆ। ਕਾਂਗਰਸੀ ਸਿਰਫ਼ ਬਿਆਨਬਾਜੀ ਨੂੰ ਹੀ ਤਰਜੀਹ ਦੇ ਰਹੇ ਹਨ।