
ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਲਗਭਗ ਡੇਢ ਮਹੀਨੇ ਤੋਂ ਜਾਰੀ ਤਨਾਤਨੀ ਦੌਰਾਨ ਸੈਟੇਲਾਈਟ ਰਾਹੀਂ ਲਈ ਗਈ ਪੂਰਬੀ ਲੱਦਾਖ਼
ਨਵੀਂ ਦਿੱਲੀ, 26 ਜੁਲਾਈ : ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਲਗਭਗ ਡੇਢ ਮਹੀਨੇ ਤੋਂ ਜਾਰੀ ਤਨਾਤਨੀ ਦੌਰਾਨ ਸੈਟੇਲਾਈਟ ਰਾਹੀਂ ਲਈ ਗਈ ਪੂਰਬੀ ਲੱਦਾਖ਼ ਦੀ ਨਵੀਂ ਫ਼ੋਟੋ ਅਨੁਸਾਰ ਚੀਨ ਨੇ ਪੈਂਗੋਂਗ ਝੀਲ ਕੋਲ ਨਵਾਂ ਨਿਰਮਾਣ ਕੀਤਾ ਹੈ।ਗਲਵਾਨ ਵਾਦੀ 'ਚ 15 ਜੂਨ ਨੂੰ ਹੋਏ ਖ਼ੂਨੀ ਝੜਪ ਤੋਂ ਬਾਅਦ ਇਸ ਮਹੀਨੇ ਦੀ ਸ਼ੁਰੂਆਤ 'ਚ ਪੈਟਰੋਲਿੰਗ ਪੁਆਇੰਟ 14 ਤੋਂ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਪਿੱਛੇ ਹਟ ਗਈਆਂ ਸਨ। ਇਸ ਨਾਲ ਗਲਵਾਨ ਵਾਦੀ 'ਚ ਤਾਂ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਕਾਰ ਬਫਰ ਜ਼ੋਨ ਬਣ ਗਿਆ ਸੀ ਪਰ ਪੈਂਗੋਂਗ ਝੀਲ ਤੋਂ ਚੀਨ ਦੇ ਫ਼ੌਜੀ ਪਿਛੇ ਹਟਣ ਲਈ ਤਿਆਰ ਨਹੀਂ ਹਨ।
ਸੈਟੇਲਾਈਟ ਰਾਹੀਂ ਧਰਤੀ ਦੀ ਹਲਚਲ ਦੀ ਨਿਗਰਾਨੀ ਕਰਨ ਵਾਲੀ ਅਮਰੀਕੀ ਕੰਪਨੀ ਮੈਕਸਰ ਤੋਂ ਹਾਸਲ ਕੀਤੀ ਗਈ ਲੱਦਾਖ਼ ਦੀ 15 ਜੁਲਾਈ ਦੀਆਂ ਤਸਵੀਰਾਂ ਤੋਂ ਪਤਾ ਚਲਦਾ ਹੈ ਕਿ ਚੀਨ ਨੇ ਅਪਣਾ ਸਥਾਈ ਨਿਰਮਾਣ ਡੇਗ ਦਿਤਾ ਹੈ ਪਰ ਉਹ ਥੋੜ੍ਹੀ ਦੂਰੀ 'ਤੇ ਹੀ ਮਿੱਟੀ ਤੇ ਪੱਥਰ ਨਾਲ ਕੁੱਝ ਨਿਰਮਾਣ ਕਰਨ ਦੇ ਨਾਲ ਲਾਲ ਰੰਗ ਦੇ ਤਿਰਪਾਲ ਦੇ ਟੈਂਟ ਲਾਏ ਹਨ। ਇਨ੍ਹਾਂ ਟੈਂਟ ਵਲ ਚੀਨ ਵਲੋਂ ਰੇਲਜ਼ ਵੀ ਦਿਖਾਈ ਦੇ ਰਹੀਆਂ ਹਨ।
File Photo
ਰੰਗ ਤੇ ਆਕਾਰ ਅਨੁਸਾਰ ਇਹ ਸਪੱਸ਼ਟ ਰੂਪ ਨਾਲ ਚੀਨ ਦੇ ਟੈਂਟ ਹਨ। ਚੀਨ ਦੀ ਫ਼ੌਜ ਚੌਕੋਰ ਟੈਂਟ ਲਗਾਉਂਦੀ ਹੈ ਜਦਕਿ ਭਾਰਤੀ ਫ਼ੌਜ ਇਗਲੂ ਵਲੋਂ ਗੋਲ ਟੈਂਟ ਲਗਾਉਂਦੀ ਹੈ। ਫ਼ੋਟੋ 'ਚ ਭਾਰਤ ਦੇ ਵੀ ਦੋ ਵੱਡੇ ਟੈਂਟ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਉਪਰੀ ਹਿੱਸਾ ਸਫ਼ੇਦ ਤੇ ਹੇਠਲਾ ਹਿੱਸਾ ਹੈ। ਉਸੇ ਤਰ੍ਹਾਂ ਦੇ ਫ਼ਿੰਗਰ 4 ਵਲੋਂ ਪਹਾੜੀ 'ਤੇ ਵੀ ਚੀਨ ਦੇ ਟੈਂਟ ਦਿਖਾਈ ਦੇ ਰਹੇ ਹਨ। (ਏਜੰਸੀ)