
ਤਾਮਿਲਨਾਡੂ ਦੇ ਨੀਲਗਿਰੀ ਵਿਚ ਹਾਥੀ ਗਲਿਆਰੇ ਵਿਚ ਤਿਆਰ ਕੀਤੇ ਗਏ 11 ਰਿਜ਼ਾਰਟਾਂ ਨੂੰ ਐਤਵਾਰ ਨੂੰ ਸੀਲ ਕਰ ਦਿਤਾ ਗਿਆ। ਇਸ ਰਿਜ਼ਾਰਟ ਵਿਚ ਬਾਲੀਵੁੱਡ...
ਉਧਗਮੰਡਲਮ : ਤਾਮਿਲਨਾਡੂ ਦੇ ਨੀਲਗਿਰੀ ਵਿਚ ਹਾਥੀ ਗਲਿਆਰੇ ਵਿਚ ਤਿਆਰ ਕੀਤੇ ਗਏ 11 ਰਿਜ਼ਾਰਟਾਂ ਨੂੰ ਐਤਵਾਰ ਨੂੰ ਸੀਲ ਕਰ ਦਿਤਾ ਗਿਆ। ਇਸ ਰਿਜ਼ਾਰਟ ਵਿਚ ਬਾਲੀਵੁੱਡ ਅਦਾਕਾਰ ਮਿਥੁਨ ਚਕਰਵਰਤੀ ਦਾ ਰਿਜ਼ਾਰਟ ਵੀ ਸ਼ਾਮਲ ਹੈ। ਇਲਾਕੇ ਵਿਚ ਗ਼ੈਰ ਕਾਨੂੰਨੀ ਨਿਰਮਾਣਾਂ ਦੇ ਵਿਰੁਧ ਸਖ਼ਤ ਕਾਰਵਾਈ ਨੂੰ ਲੈ ਕੇ ਸੁਪਰੀਮ ਕੋਰਟ ਦੇ ਨਿਰਦੇਸ਼ ਦੇ ਪਾਲਣ ਵਿਚ ਇਹ ਕਾਰਵਾਈ ਕੀਤੀ ਗਈ।
Actor Mithun Chakarvarti
ਅਧਿਕਾਰਕ ਸੂਤਰਾਂ ਨੇ ਦਸਿਆ ਕਿ ਰਿਜ਼ਾਰਟ ਸੀਲ ਕਰਨ ਦੀ ਪ੍ਰਕਿਰਿਆ ਐਤਵਾਰ ਸਵੇਰੇ ਸ਼ੁਰੂ ਹੋਈ ਸੀ। ਇਨ੍ਹਾਂ ਵਿਚੋਂ ਇਕ ਰਿਜ਼ਾਰਟ ਬਾਲੀਵੁੱਡ ਅਦਾਕਾਰ ਮਿਥੁਨ ਚਕਰਵਰਤੀ ਦਾ ਵੀ ਹੈ। ਸੀਨੀਅਰ ਅਦਾਲਤ ਦੇ ਆਦੇਸ਼ ਦਾ ਪਾਲਣ ਕਰਦੇ ਹੋਏ ਨੀਲਗਿਰੀ ਜ਼ਿਲ੍ਹਾ ਪ੍ਰਸ਼ਾਸਨ ਨੇ ਹਾਥੀ ਗਲਿਆਰੇ ਵਿਚ ਗ਼ੈਰ ਕਾਨੂੰਨੀ ਰੂਪ ਨਾਲ ਤਿਆਰ 39 ਰਿਜ਼ਾਰਟ ਦੀ ਪਛਾਣ ਕੀਤੀ ਸੀ, ਜਿਸ ਨਾਲ ਹਾਥੀਆਂ ਦੀ ਮੁਕਤ ਗਤੀਵਿਧੀ ਵਿਚ ਰੁਕਾਵਟ ਪਹੁੰਚਦੀ ਹੈ ਅਤੇ ਇਸ ਦੇ ਕਾਰਨ ਮਨੁੱਖੀ-ਪਸ਼ੂ ਸੰਘਰਸ਼ ਹੁੰਦੇ ਹਨ।
Actor Mithun Resort
ਪਹਿਲੇ ਪੜਾਅ ਦੌਰਾਨ ਅਧਿਕਾਰੀਆਂ ਨੇ 27 ਰਿਜ਼ਾਰਟ ਨੂੰ ਸੀਲ ਕੀਤਾ। ਬਾਕੀ 12 ਵਿਚੋਂ 11 ਰਿਜ਼ਾਰਟ ਨੂੰ ਸਨਿਚਰਵਾਰ ਨੂੰ ਅਧਿਕਾਰੀਆਂ ਨੇ ਨੋਟਿਸ ਜਾਰੀ ਕੀਤਾ ਸੀ। ਸੂਤਰਾਂ ਨੇ ਕਿਹਾ ਕਿ ਬਾਕੀ ਦਸਤਾਵੇਜ਼ਾਂ ਦੀ ਜਾਂਚ ਚੱਲ ਰਹੀ ਹੈ। ਨੀਲਗਿਰੀ ਵਿਚ ਹਾਥੀਆਂ ਦੇ ਕਾਰੀਡੋਰ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ 9 ਅਗੱਸਤ ਨੂੰ ਤਾਮਿਲਨਾਡੂ ਸਰਕਾਰ ਨੂੰ 48 ਘੰਟੇ ਦੇ ਅੰਦਰ 27 ਹੋਟਲਾਂ ਅਤੇ ਰਿਜ਼ਾਰਟਾਂ ਨੂੰ ਸੀਲ ਕਰਨ ਦੇ ਆਦੇਸ਼ ਦਿਤੇ ਸਨ।
Supreme Court
ਇਹ ਵੀ ਪੜ੍ਹੋ : ਬਾਲੀਵੁੱਡ ਅਦਾਕਾਰ ਮਿਥੁਨ ਚਕਰਵਰਤੀ ਡਿਸਕੋ ਡਾਂਸਰ ਦੇ ਨਾਮ ਨਾਲ ਮਸ਼ਹੂਰ ਹੋਏ ਸਨ, ਜਿਨ੍ਹਾਂ ਨੂੰ ਲੋਕ ਪਿਆਰ ਨਾਲ ਦਾਦਾ ਦੇ ਨਾਮ ਨਾਲ ਪੁਕਾਰਦੇ ਹਨ। ਫਿਲਮ ਡਿਸਕੋ ਡਾਂਸਰ ਦੀ ਕਾਮਯਾਬੀ ਤੋਂ ਬਾਅਦ ਉਹ ਕਾਫ਼ੀ ਮਸ਼ਹੂਰ ਹੋ ਗਏ ਸਨ। ਇਸ ਫਿਲਮ ਦੇ ਸੁਪਰਹਿੱਟ ਹੋਣ ਤੋਂ ਬਾਅਦ ਦਾਦਾ ਦੀ ਲਵ ਸਟੋਰੀ ਵੀ ਕਾਫ਼ੀ ਚਰਚਾ ਵਿਚ ਆਈ ਸੀ। ਮਿਥੁਨ ਦਾ ਨਾਮ ਸਭ ਤੋਂ ਪਹਿਲਾਂ ਅਦਾਕਾਰਾ ਸਾਰਿਕਾ ਦੇ ਨਾਲ ਜੁੜਿਆ, ਹਾਲਾਂਕਿ ਬਾਅਦ ਵਿਚ ਇਹ ਰਿਲੇਸ਼ਨਸ਼ਿਪ ਜ਼ਿਆਦਾ ਦਿਨਾਂ ਤਕ ਨਹੀਂ ਚੱਲ ਸਕੀ ਸੀ।
ਬਾਅਦ ਵਿਚ ਸਾਲ 1979 ਵਿਚ ਮਿਥੁਨ ਦੀ ਲਾਈਫ਼ ਨਾਲ ਜੁੜਿਆ ਇਕ ਹੋਰ ਖ਼ੁਲਾਸਾ ਹੋਇਆ ਸੀ, ਜਿਸ ਨੂੰ ਅਦਾਕਾਰਾ ਅਤੇ ਮਾਡਲ ਹੇਲੇਨਾ ਲਿਊਕ ਨੇ ਕੀਤਾ ਸੀ। ਹੇਲੇਨਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਮਿਥੁਨ ਨਾਲ ਗੁਪਤ ਤਰੀਕੇ ਨਾਲ ਵਿਆਹ ਕਰਵਾ ਲਿਆ ਹੈ। ਮਿਥੁਨ ਨੂੰ ਡਾਂਸ ਦਾ ਸ਼ੌਕ ਬਚਪਨ ਤੋਂ ਹੀ ਸੀ ਅਤੇ ਉਹ ਗਲੀਆਂ ਵਿਚ ਡਾਂਸ ਕਰਕੇ ਪੈਸੇ ਇਕੱਠੇ ਕਰਦੇ ਸਨ। ਡਾਂਸ ਦੇ ਨਾਲ ਹੀ ਦਾਦਾ ਨੂੰ ਐਕਟਿੰਗ ਦਾ ਵੀ ਸ਼ੌਕ ਸੀ।