ਤਾਮਿਲਨਾਡੂ ਵਲੋਂ ਮੁੱਲਾਪੋਰੀਆਰ ਬੰਨ੍ਹ ਤੋਂ ਪਾਣੀ ਛਡਣਾ ਹੜ੍ਹ ਦਾ ਮੁੱਖ ਕਾਰਨ : ਕੇਰਲਾ ਸਰਕਾਰ
Published : Aug 25, 2018, 9:37 am IST
Updated : Aug 25, 2018, 9:37 am IST
SHARE ARTICLE
The main reason for Kerala floods is to release water from Tamil Nadu Mullaperiyar Dam
The main reason for Kerala floods is to release water from Tamil Nadu Mullaperiyar Dam

ਕੇਰਲਾ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਤਾਮਿਲਨਾਡੂ ਸਰਕਾਰ ਵਲੋਂ ਮੁੱਲਾਪੋਰੀਆਰ ਬੰਨ੍ਹ ਤੋਂ ਅਚਾਨਕ ਪਾਣੀ ਛਡਿਆ ਜਾਣਾ.............

ਨਵੀਂ ਦਿੱਲੀ  :  ਕੇਰਲਾ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਤਾਮਿਲਨਾਡੂ ਸਰਕਾਰ ਵਲੋਂ ਮੁੱਲਾਪੋਰੀਆਰ ਬੰਨ੍ਹ ਤੋਂ ਅਚਾਨਕ ਪਾਣੀ ਛਡਿਆ ਜਾਣਾ ਰਾਜ ਵਿਚ ਹੜ੍ਹ ਆਉਣ ਦਾ ਮੁੱਖ ਕਾਰਨ ਸੀ। ਕੇਰਲ ਸਰਕਾਰ ਨੇ ਅਦਾਲਤ ਵਿਚ ਦਾਖ਼ਲ ਹਲਫ਼ਨਾਮੇ ਵਿਚ ਕਿਹਾ ਕਿ ਇਸ ਹੜ੍ਹ ਨਾਲ ਕੇਰਲ ਦੀ ਕੁਲ ਕਰੀਬ 3.48 ਕਰੋੜ ਦੀ ਆਬਾਦੀ ਵਿਚੋਂ 54 ਲੱਖ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ। ਰਾਜ ਸਰਕਾਰ ਨੇ ਕਿਹਾ ਕਿ ਉਸ ਦੇ ਇੰਜੀਨਿਅਰਾਂ ਵਲੋਂ ਪਹਿਲਾਂ ਤੋਂ ਸੁਚੇਤ ਕੀਤੇ ਜਾਣ ਕੇ ਕਾਰਨ ਰਾਜ ਦੇ ਜਲ ਸਰੋਤ ਸਕੱਤਰ ਨੇ ਤਾਮਿਲਨਾਡੂ ਸਰਕਾਰ ਅਤੇ ਮੁੱਲਾਪੋਰੀਆਰ ਬੰਨ੍ਹ ਦੀ ਨਿਗਰਾਨੀ ਕਮੇਟੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ

ਕਿ ਬੰਨ੍ਹ ਦੇ ਪਾਣੀ ਪੱਧਰ ਨੂੰ ਅਪਣੇ ਜ਼ਿਆਦਾਤਰ ਪੱਧਰ 'ਤੇ ਪਹੁੰਚਣ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਇਸ ਨੂੰ ਛੱਡਣ ਦੀ ਪ੍ਰਕਿਰਿਆ ਕੰਟਰੋਲ ਕੀਤੀ ਜਾਵੇ।
ਹਲਫ਼ਨਾਮੇ ਵਿਚ ਕਿਹਾ ਗਿਆ ਹੈ ਕਿ ਤਾਮਿਲਨਾਡੂ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ 139 ਫੁੱਟ ਤਕ ਹੌਲੀ-ਹੌਲੀ ਪਾਣੀ ਛਡਿਆ ਜਾਵੇ ਪਰ ਵਾਰ-ਵਾਰ ਬੇਨਤੀ ਦੇ ਬਾਵਜੂਦ ਤਾਮਿਲਨਾਡੂ ਸਰਕਾਰ ਤੋਂ ਇਸ ਸਬੰਧੀ ਕੋਈ ਹਾਂਪੱਖੀ ਭਰੋਸਾ ਨਹੀਂ ਮਿਲਿਆ। ਅਚਾਨਕ ਹੀ ਮੁਲਾਪੋਰੀਆਰ ਬੰਨ੍ਹ ਤੋਂ ਪਾਣੀ ਛੱਡੇ ਜਾਣ ਨੇ ਸਾਨੂੰ ਇਡੁੱਕੀ ਬੰਨ੍ਹ ਤੋਂ ਜ਼ਿਆਦਾ ਪਾਣੀ ਛੱਡਣ ਲਈ ਮਜਬੂਰ ਕੀਤਾ ਜੋ ਇਸ ਹੜ੍ਹ ਦਾ ਇਕ ਮੁੱਖ ਕਾਰਨ ਹੈ। 

ਕੇਰਲ ਦੇ ਇਡੁੱਕੀ ਜ਼ਿਲ੍ਹੇ ਵਿਚ ਥੇਕੜੀ ਨੇੜੇ ਪਛਮੀ ਘਾਟ 'ਤੇ ਪੋਰੀਆਰ ਨਦੀ 'ਤੇ ਮੁੱਲਾਪੋਰੀਆਰ ਬੰਨ੍ਹ ਸਥਿਤ ਹੈ। ਰਾਜ ਸਰਕਾਰ ਨੇ ਕਿਹਾ ਹੈ ਕਿ ਅਜਿਹੀ ਸਥਿਤੀ ਦੇ ਮੁੜ ਵਾਪਰਨ ਤੋਂ ਰੋਕਣ ਲਈ ਨਿਗਰਾਨੀ ਕਮੇਟੀ ਦੀ ਕਮਾਨ ਕੇਂਦਰੀ ਜਲ ਕਮਿਸ਼ਨ ਦੇ ਪ੍ਰਧਾਨ ਨੂੰ ਸੌਂਪੀ ਜਾਵੇ ਅਤੇ ਦੋਵੇਂ ਰਾਜਾਂ ਦੇ ਸਕੱਤਰਾਂ ਨੂੰ ਇਸ ਦਾ ਮੈਂਬਰ ਬਣਾਇਆ ਜਾਵੇ। ਸਰਕਾਰ ਨੇ ਕਿਹਾ ਕਿ ਇਸ ਕਮੇਟੀ ਨੂੰ ਹੜ੍ਹ ਜਾਂ ਅਜਿਹੇ ਹੀ ਕਿਸੇ ਸੰਕਟ ਦੇ ਸਮੇਂ ਬਹੁਤ ਨਾਲ ਫ਼ੈਸਲਾ ਲੈਣ ਦਾ ਅਧਿਕਾਰ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ। ਕੇਰਲ ਸਰਕਾਰ ਨੇ ਮੁੱਲਾਪੋਰੀਆਰ ਬੰਨ੍ਹ ਦੇ ਰੋਜ਼ਾਨਾ ਪ੍ਰਬੰਧਨ ਲਈ ਵੀ ਪ੍ਰ੍ਰਬੰਧ ਕਮੇਟੀ ਗਠਿਤ ਕਰਨ ਦੀ ਬੇਨਤੀ ਕੀਤੀ ਹੈ।

ਰਾਜ ਸਰਕਾਰ ਨੇ ਸੁਪਰੀਮ ਕੋਰਟ ਦੇ 18 ਅਗੱਸਤ ਦੇ ਨਿਰਦੇਸ਼ ਅਨੁਸਾਰ Îਇਸ ਮਾਮਲੇ ਵਿਚ ਇਹ ਹਲਫ਼ਨਾਮਾ ਦਾਖ਼ਲ ਕੀਤਾ ਹੈ। ਮਾਹਰਾਂ ਨੇ ਕਿਹਾ ਹੈ ਕਿ ਬੰਗਾਲ ਦੀ ਖਾੜੀ ਵਿਚ ਹਵਾ ਦੇ ਘੱਟ ਦਬਾਅ ਦੇ ਦੋ ਖੇਤਰਾਂ ਦੇ ਨਾਲ ਮਿਲਣ ਅਤੇ ਦੱਖਣ-ਪੂਰਬ ਅਰਬ ਸਾਗਰ ਵਿਚ ਮਾਨਸੂਨ ਦੇ ਜ਼ੋਰ ਫੜਨ ਕਾਰਨ ਕੇਰਲ ਵਿਚ ਇਸ ਮਹੀਨੇ ਭਾਰੀ ਬਾਰਸ਼ ਹੋਈ। ਪਛਮੀ ਘਾਟ ਨਾਲ ਲੱਗੇ ਤੱਟੀ ਰਾਜ ਵਿਚ ਜ਼ਿਆਦਾ ਬਾਰਸ਼ ਹੋਣ ਨਾਲ 223 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। 10 ਤੋਂ ਜ਼ਿਆਦਾ ਲੋਕਾਂ ਨੂੰ ਅਪਣਾ ਘਰ ਵਾਰ ਛੱਡਣ ਲਈ ਮਜਬੂਰ ਹੋਣਾ ਪਿਆ ਅਤੇ ਹਜ਼ਾਰਾਂ ਕਰੋੜ ਰੁਪਏ ਦੀ ਸੰਪਤੀ ਨੂੰ ਨੁਕਸਾਨ ਪਹੁੰਚਿਆ ਹੈ। (ਏਜੰਸੀ)

ਮਾਨਸੂਨੀ ਬਾਰਸ਼, ਹੜ੍ਹ ਅਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਿਚ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 373 ਹੋ ਗਈ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਜੂਨ ਅਤੇ ਜੁਲਾਈ ਵਿਚ ਰਾਜ ਵਿਚ ਆਮ ਨਾਲੋਂ ਕ੍ਰਮਵਾਰ 15 ਫ਼ੀ ਸਦ ਅਤੇ 16 ਫ਼ੀ ਸਦ ਜ਼ਿਆਦਾ ਬਾਰਸ਼ ਦਰਜ ਕੀਤੀ ਗਈ ਜਦਕਿ ਇਕ ਅਗੱਸਤ ਤੋਂ 19 ਅਗੱਸਤ ਵਿਚਕਾਰ 164 ਫ਼ੀ ਸਦੀ ਜ਼ਿਆਦਾ ਬਾਰਸ਼ ਦਰਜ ਕੀਤੀ ਗਈ ਹੈ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement