
ਧਰਤੀ 'ਤੇ ਰਹਿ ਰਹੇ ਇਨਸਾਨਾਂ ਦੇ ਨਾਲ ਹੀ ਸਾਰੇ ਜੀਵ ਜੰਤੂਆਂ ਲਈ ਖਤਰੇ ਦੀ ਘੰਟੀ ਵੱਜੀ ਹੈ। ਇੱਕ ਵੱਡਾ ਐਸਟੇਰਾਇਡ ਫਿਰ ਤੋਂ ਧਰਤੀ ਦੇ ਵੱਲ ਆ ਰਿਹਾ ਹੈ।
ਨਵੀਂ ਦਿੱਲੀ : ਧਰਤੀ 'ਤੇ ਰਹਿ ਰਹੇ ਇਨਸਾਨਾਂ ਦੇ ਨਾਲ ਹੀ ਸਾਰੇ ਜੀਵ ਜੰਤੂਆਂ ਲਈ ਖਤਰੇ ਦੀ ਘੰਟੀ ਵੱਜੀ ਹੈ। ਇੱਕ ਵੱਡਾ ਐਸਟੇਰਾਇਡ ਫਿਰ ਤੋਂ ਧਰਤੀ ਦੇ ਵੱਲ ਆ ਰਿਹਾ ਹੈ। ਨਾਸਾ ਦੇ ਵਿਗਿਆਨੀ ਵੀ ਇਸ ਐਸਟੇਰਾਇਡ ਨੂੰ ਲੈ ਕੇ ਕਾਫ਼ੀ ਚਿੰਤਤ ਨਜ਼ਰ ਆ ਰਹੇ ਹਨ, ਕਿਉਂਕਿ ਇਹ ਐਸਟੇਰਾਇਡ ਨਾਸਾ ਦੇ ਸੈਟੇਲਾਇਟਸ ਦੇ ਕਾਫ਼ੀ ਕਰੀਬ ਤੋਂ ਲੰਘੇਗਾ। ਖਬਰ ਅਨੁਸਾਰ ਵਿਗਿਆਨੀਆਂ ਨੇ ਇਸ ਐਸਟੇਰਾਇਡ ਦਾ ਨਾਮ 99942 Apophis ਰੱਖਿਆ ਹੈ।
Gigantic asteroid ‘God of chaos’
ਰਿਪੋਰਟਾਂ ਅਨੁਸਾਰ ਇਹ ਅਫ਼ਿਲ ਟਾਵਰ ਤੋਂ ਲੰਬਾ ਹੈ। ਜੇਕਰ 27bn ਕਿੱਲੋਗ੍ਰਾਮ ਦਾ ਐਸਟੇਰਾਇਡ ਧਰਤੀ ਨਾਲ ਟਕਰਾਏਗਾ ਤਾਂ ਵਿਗਿਆਨੀਆਂ ਨੇ ਗਿਣਤੀ ਕੀਤੀ ਕਿ ਇਹ ਇੱਕ ਮੀਲ ਚੌੜਾ ਅਤੇ 518 ਮੀਟਰ ਤੋਂ ਵੀ ਜਿਆਦਾ ਗਹਿਰਾ ਖੱਡਾ ਛੱਡ ਦੇਵੇਗਾ। ਇਸਦਾ ਪ੍ਰਭਾਵ 880 ਮਿਲੀਅਨ ਟਨ ਟੀਐਨਟੀ ਦੇ ਬਰਾਬਰ ਹੋਵੇਗਾ। ਹਿਰੋਸ਼ਿਮਾ 'ਤੇ ਸੁੱਟੇ ਗਏ ਪਰਮਾਣੂ ਬੰਬ ਤੋਂ 65 000 ਗੁਣਾ ਸ਼ਕਤੀਸ਼ਾਲੀ।
Gigantic asteroid ‘God of chaos’
ਐਸਟੇਰਾਇਡ ਦਾ ਨਿਕਨੇਮ God of Chaos ਹੈ
ਇਹ ਐਸਟੇਰਾਇਡ ਇੰਨਾ ਖਤਰਨਾਕ ਹੈ ਉਹ ਇਸਦੇ ਨਿਕਨੇਮ ਤੋਂ ਹੀ ਪਤਾ ਚੱਲ ਰਿਹਾ ਹੈ। ਇਸ ਐਸਟੇਰਾਇਡ ਦਾ ਨਿਕਨੇਮ God of Chaos ਹੈ। ਇਹ ਧਰਤੀ ਲਈ ਸੰਭਾਵਿਕ ਖਤਰਨਾਕ ਸਾਬਤ ਹੋਣ ਵਾਲੇ ਐਸਟੇਰਾਇਡ ( Potentially Hazardous Asteroid - PHA ) ਦੀ ਸ਼੍ਰੇਣੀ ਵਿੱਚ ਹੈ। ਮਹਾਨ ਨਾਮ ! ਇਸ ਵਿਸ਼ੇਸ਼ ਚਿੰਤਾ ਦੀ ਗੱਲ ਨਹੀਂ ਹੈ ਪਰ ਇੱਕ ਵੱਡੀ ਚੱਟਾਨ ਧਰਤੀ ਨੂੰ ਅੰਤ ਮਾਰ ਦੇਵੇਗੀ ਅਤੇ ਵਰਤਮਾਨ ਵਿੱਚ ਸਾਡੇ ਕੋਲ ਕੋਈ ਰੱਖਿਆ ਨਹੀਂ ਹੈ। ਦੱਸ ਦਈਏ ਕਿ 340 ਮੀਟਰ ਵੱਡਾ Asteroid 99942 Apophis ਧਰਤੀ ਦੀ ਸਤ੍ਹਾ ਦੇ ਕਾਫ਼ੀ ਕਰੀਬ ਤੋਂ ਗੁਜਰਨ ਵਾਲਾ ਹੈ।
Gigantic asteroid ‘God of chaos’
ਨਾਸਾ ਨੇ 99942 Apophis ਦੇ ਆਉਣ ਦੀ ਤਿਆਰੀ ਸ਼ੁਰੂ ਕੀਤੀ
ਇਹ ਐਸਟੇਰਾਇਡ ਪੁਲਾੜ 'ਚ ਸਥਿਤ ਨਾਸੇ ਦੇ ਕਈ ਸੰਚਾਰ ਉਪਗ੍ਰਹਿ ਦੇ ਕੋਲ ਤੋਂ ਹੁੰਦਾ ਹੋਇਆ ਨਿਕਲੇਗਾ। ਨਾਸਾ ਨੇ 99942 Apophis ਦੇ ਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। Apophis ਹੁਣ ਤੱਕ ਦਾ ਸਭ ਤੋਂ ਵੱਡਾ ਐਸਟੇਰਾਇਡ ਹੋਵੇਗਾ ਜੋ ਧਰਤੀ ਦੇ ਇਨ੍ਹੇ ਕੋਲ ਤੋਂ ਗੁਜਰਨ ਵਾਲਾ ਹੈ। ਜੇਕਰ ਕਿਸੇ ਵਜ੍ਹਾ ਨਾਲ ਇਹ ਧਰਤੀ ਨਾਲ ਟਕਰਾ ਜਾਂਦਾ ਹੈ ਤਾਂ ਇਸਦਾ ਨਤੀਜਾ ਭਿਆਨਕ ਹੋ ਜਾਵੇਗਾ। ਟਕਰਾ ਜਾਣ ਨਾਲ ਧਰਤੀ 'ਤੇ ਭਿਆਨਕ ਤੂਫਾਨ ਆ ਸਕਦਾ ਹੈ।
Gigantic asteroid ‘God of chaos’
ਧਰਤੀ ਤੱਕ ਆਉਣ 'ਚ ਇੰਨਾ ਘੱਟ ਸਮਾਂ
ਹਾਲਾਂਕਿ ਹੁਣ ਇਸ ਐਸਟੇਰਾਇਡ ਦੇ ਧਰਤੀ ਕੋਲ ਆਉਣ 'ਚ ਕਾਫ਼ੀ ਸਮਾਂ ਹੈ। ਵਿਗਿਆਨੀਆਂ ਦੇ ਮੁਤਾਬਕ ਇਸ ਐਸਟੇਰਾਇਡ ਨੂੰ ਧਰਤੀ ਦੇ ਕੋਲ ਪਹੁੰਚਣ ਵਿੱਚ ਕਰੀਬ 10 ਸਾਲ ਲੱਗਣਗੇ। ਉਥੇ ਹੀ ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਧਰਤੀ ਨਾਲ ਇਸਦੇ ਟਕਰਾਉਣ ਦੇ ਚਾਂਸ ਕਾਫ਼ੀ ਘੱਟ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ Apophis ਦੀ ਰਫ਼ਤਾਰ ਅਤੇ ਉਸਦੀ ਦਿਸ਼ਾ ਬਦਲ ਜਾਵੇਗੀ ਪਰ ਫਿਰ ਵੀ ਇਹ ਧਰਤੀ ਦੇ ਕੋਲ ਤੋਨ ਹੋ ਕੇ ਲੰਘੇਗਾ ਜਿਸਦਾ ਪ੍ਰਭਾਵ ਧਰਤੀ 'ਤੇ ਇਹ ਹੋਵੇਗਾ। ਧਰਤੀ 'ਤੇ ਤੂਫਾਨ ਵਰਗੀ ਹਾਲਤ ਪੈਦਾ ਹੋ ਸਕਦੀ ਹੈ।
Gigantic asteroid ‘God of chaos’
ਦੱਸ ਦਈਏ ਕਿ Asteroid 2019 PK 18 ਅਗਸਤ ਨੂੰ ਹੀ ਧਰਤੀ ਦੇ ਬੇਹੱਦ ਕਰੀਬ ਤੋਂ ਗੁਜਰਿਆ ਸੀ। ਹਾਲਾਂਕਿ ਇਸ ਐਸਟੇਰਾਇਡ ਨਾਲ ਸਾਡੀ ਧਰਤੀ ਨੂੰ ਕੋਈ ਖ਼ਤਰਾ ਨਹੀਂ ਹੋਇਆ ਪਰ ਹੁਣ ਖ਼ਤਰਾ ਪੂਰੀ ਤਰ੍ਹਾਂ ਨਾਲ ਟਲਿਆ ਨਹੀਂ ਹੈ। ਹੁਣ 2019 OU1 ਅਤੇ Asteroid 2018 PN22 ਸਾਡੀ ਧਰਤੀ ਦੇ ਵੱਲ ਵੱਧ ਰਹੇ ਹਨ।