ਸਿੱਧੂ ਦੇ ਬਿਆਨ 'ਤੇ ਬੋਲੇ ਹਰੀਸ਼ ਰਾਵਤ - ਪਾਰਟੀ ਸੰਵਿਧਾਨ ਦੇ ਦਾਇਰੇ 'ਚ ਫੈਸਲੇ ਲੈਣ ਲਈ ਅਜ਼ਾਦ 
Published : Aug 27, 2021, 4:33 pm IST
Updated : Aug 27, 2021, 4:33 pm IST
SHARE ARTICLE
Harish Rawat, Navjot Sidhu
Harish Rawat, Navjot Sidhu

ਕਾਂਗਰਸ ਪ੍ਰਧਾਨ ਫੈਸਲੇ ਨਹੀਂ ਕਰੇਗਾ ਤਾਂ ਕੌਣ ਕਰੇਗਾ - ਹਰੀਸ਼ ਰਾਵਤ

ਨਵੀਂ ਦਿੱਲੀ : ਨਵਜੋਤ ਸਿੰਘ ਸਿੱਧੂ ਨੇ ਪਾਰਟੀ ਹਾਈਕਮਾਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਫੈਸਲੇ ਲੈਣ ਦੀ ਖੁੱਲ੍ਹ ਦਿੱਤੀ ਜਾਵੇ ਨਹੀਂ ਤਾਂ ਉਹ ਇੱਟ ਨਾਲ ਇੱਟ ਖੜਕਾਉਣਗੇ। ਦੂਜੇ ਪਾਸੇ, ਕਾਂਗਰਸ ਦਾ ਕਹਿਣਾ ਹੈ ਕਿ ਪਾਰਟੀ ਦੀਆਂ ਰਾਜ ਇਕਾਈਆਂ ਦੇ ਮੁਖੀ ਕਾਂਗਰਸ ਅਤੇ ਸੰਵਿਧਾਨ ਦੇ ਮਾਪਦੰਡਾਂ ਦੇ ਅੰਦਰ ਫੈਸਲੇ ਲੈਣ ਲਈ ਸੁਤੰਤਰ ਹਨ। ਜਦੋਂ ਇਸ ਬਾਰੇ ਵਿਚ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਜੇ ਸੂਬਾ ਇਕਾਈ ਦੇ ਮੁਖੀ ਫੈਸਲੇ ਨਹੀਂ ਕਰਨਗੇ ਤਾਂ ਕੌਣ ਕਰੇਗਾ।

Harish Rawat Harish Rawat

ਸਿੱਧੂ ਨੇ ਪਹਿਲਾਂ ਕਿਹਾ ਸੀ ਕਿ ਕਾਂਗਰਸ ਹਾਈ ਕਮਾਂਡ ਨੂੰ ਉਨ੍ਹਾਂ ਨੂੰ ਫੈਸਲੇ ਲੈਣ ਦੀ ਆਜ਼ਾਦੀ ਦੇਣੀ ਚਾਹੀਦੀ ਹੈ ਅਤੇ ਉਹ ਇਹ ਯਕੀਨੀ ਬਣਾਉਣਗੇ ਕਿ ਕਾਂਗਰਸ ਦੀ ਸੱਤਾ ਅਗਲੇ 20 ਸਾਲਾਂ ਤੱਕ ਬਣੀ ਰਹੇਗੀ। ਉਸ ਦਾ ਕਹਿਣਾ ਹੈ ਕਿ ਉਸ ਨੇ ਇਸ ਦੇ ਲਈ ਇਕ ਰੂਪਰੇਖਾ ਤਿਆਰ ਕੀਤੀ ਹੈ।  ਨਵਜੋਤ ਸਿੱਧੂ ਨੇ ਅੰਮ੍ਰਿਤਸਰ ਵਿਚ ਇੱਕ ਮੀਟਿੰਗ ਦੌਰਾਨ ਕਿਹਾ, '' ਪਾਰਟੀ ਹਾਈਕਮਾਂਡ ਉਹਨਾਂ ਨੂੰ ਫੈਸਲੇ ਲੈਣ ਦੀ ਆਜ਼ਾਦੀ ਦੇਵੇ ਨਹੀਂ ਤਾਂ ਜਵਾਬੀ ਕਾਰਵਾਈ ਕੀਤੀ ਜਾਵੇਗੀ।

Navjot Sidhu Navjot Sidhu

ਨਵਜੋਤ ਸਿੱਧੂ ਦੀਆਂ ਇਹਨਾਂ ਟਿੱਪਣੀਆਂ ਬਾਰੇ ਹਰੀਸ਼ ਰਾਵਤ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਵੇਖਦਾ ਹਾਂ ਕਿ ਸਿੱਧੂ ਨੇ ਕਿਸ ਸੰਦਰਭ ਵਿਚ ਇਹ ਟਿੱਪਣੀ ਕੀਤੀ ਹੈ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ। ਜੇ ਕਾਂਗਰਸ ਪ੍ਰਧਾਨ ਫੈਸਲੇ ਨਹੀਂ ਕਰੇਗਾ ਤਾਂ ਕੌਣ ਕਰੇਗਾ। ”ਜੰਮੂ -ਕਸ਼ਮੀਰ ਬਾਰੇ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਮਾਲੀ ਦੇ ਵਿਵਾਦਪੂਰਨ ਅਹੁਦੇ‘ ਤੇ ਰਾਵਤ ਨੇ ਕਿਹਾ ਕਿ ਮਾਲੀ ਨੇ ਕਿਹਾ ਹੈ ਕਿ ਉਹਨਾਂ ਨੇ ਨਿੱਜੀ ਹੈਸੀਅਤ ਨਾਲ ਇਹ ਗੱਲ ਕਹੀ ਸੀ ਤੇ ਹੁਣ ਉਹਨਾਂ ਨੇ ਆਪਣੇ ਆਪ ਨੂੰ ਅਸ ਮਾਮਲੇ ਤੋਂ ਅਲੱਗ ਕਰ ਲਿਆ ਹੈ ਤੇ ਇਹ ਮਾਮਲਾ ਖ਼ਤਮ ਹੋ ਗਿਆ ਹੈ। 

Harish RawatHarish Rawat

ਰਾਵਤ ਨੇ ਇੱਕ ਸਵਾਲ ਦੇ ਜਵਾਬ ਵਿਚ ਇਹ ਵੀ ਕਿਹਾ ਕਿ ਇਹ ਸਿੱਧੂ 'ਤੇ ਨਿਰਭਰ ਕਰਦਾ ਹੈ ਕਿ ਉਹ ਮਾਲੀ ਨੂੰ ਹਟਾਉਣਾ ਚਾਹੁੰਦੇ ਹਨ ਜਾਂ ਨਹੀਂ ਕਿਉਂਕਿ ਨਿਯੁਕਤੀ ਕਾਂਗਰਸ ਵੱਲੋਂ ਨਹੀਂ ਕੀਤੀ ਗਈ ਸੀ। ਕੋਈ ਵੀ ਵਿਅਕਤੀ ਜੋ ਜੰਮੂ ਕਸ਼ਮੀਰ ਅਤੇ ਹੋਰ ਸੰਵੇਦਨਸ਼ੀਲ ਮੁੱਦਿਆਂ 'ਤੇ ਕੋਈ ਅਜਿਹਾ ਬਿਆਨ ਦਿੰਦਾ ਹੈ ਜਿਸ ਨਾਲ ਦੇਸ਼ ਦੇ ਲੋਕਾਂ ਦੀ ਸੰਵੇਦਨਾਂ ਨੂੰ ਠੋਸ ਪਹੁੰਚਦੀ ਹੈ ਤਾਂ ਅਸੀਂ ਉਸ ਦੀ ਨਿੰਦਾ ਕਰਦੇ ਹਾਂ। ਸਿੱਧੂ ਦੇ ਸਲਾਹਕਾਰ ਨੇ ਜੋ ਕਿਹਾ ਹੈ ਉਸ ਦਾ ਕਾਂਗਰਸ ਨਾਲ ਕੋਈ ਸਬੰਧ ਨਹੀਂ ਹੈ। 

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement