
ਦੋਵੇਂ ਅਧਿਆਪਕਾਂ ਨੂੰ 5 ਸਤੰਬਰ ਨੂੰ 50 ਹਜ਼ਾਰ ਰੁਪਏ ਤੇ ਚਾਂਦੀ ਦੇ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਿਤ
ਨਵੀਂ ਦਿੱਲੀ: ਸਿੱਖਿਆ ਮੰਤਰਾਲੇ ਨੇ ਰਾਸ਼ਟਰੀ ਅਧਿਆਪਕ ਪੁਰਸਕਾਰ ਦਾ ਐਲਾਨ ਕੀਤਾ ਹੈ। ਇਸ ਵਾਰ ਪੁਰਸਕਾਰ ਲਈ 50 ਅਧਿਆਪਕਾਂ ਦੀ ਚੋਣ ਕੀਤੀ ਗਈ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ 5 ਸਤੰਬਰ ਨੂੰ ਅਧਿਆਪਕ ਦਿਵਸ 'ਤੇ ਵਿਗਿਆਨ ਭਵਨ 'ਚ ਆਯੋਜਿਤ ਪ੍ਰੋਗਰਾਮ 'ਚ ਇਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕਰਨਗੇ।
ਇਹ ਵੀ ਪੜ੍ਹੋ: ਮੋਗਾ 'ਚ 37 ਸਾਲਾ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤ, ਸਾਲ ਪਹਿਲਾਂ ਵੱਡੇ ਭਰਾ ਦੀ ਵੀ ਚਿੱਟੇ ਨੇ ਲਈ ਸੀ ਜਾਨ
ਰਾਸ਼ਟਰਪਤੀ ਅਧਿਆਪਕਾਂ ਨੂੰ 50,000 ਰੁਪਏ ਦਾ ਚੈਕ, ਚਾਂਦੀ ਦਾ ਤਗਮਾ ਅਤੇ ਸਰਟੀਫਿਕੇਟ ਦੇਣਗੇ। ਅਵਾਰਡਾਂ ਲਈ ਅਧਿਆਪਕਾਂ ਦੀ ਚੋਣ ਆਨਲਾਈਨ ਤਿੰਨ-ਪੱਧਰੀ ਚੋਣ ਪ੍ਰਕਿਰਿਆ ਰਾਹੀਂ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ। ਇਸ ਮੌਕੇ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰਾਂ ਲਈ ਚੁਣੇ ਗਏ ਅਧਿਆਪਕਾਂ ਵੱਲੋ ਕੀਤੇ ਕੰਮਾਂ ਬਾਰੇ ਲਘੂ ਫਿਲਮਾਂ ਵੀ ਦਿਖਾਈਆਂ ਜਾਣਗੀਆਂ। ਰਾਸ਼ਟਰੀ ਅਧਿਆਪਕ ਪੁਰਸਕਾਰ ਦਾ ਅਵਾਰਡ ਪੰਜਾਬ ਦੇ ਦੋ ਅਧਿਆਪਕਾਂ ਦੇ ਹਿੱਸੇ ਆਇਆ ਹੈ। ਦੋਵੇਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਦਾਖ਼ਲ ਕੀਤੀਆਂ ਸਨ।
ਇਹ ਵੀ ਪੜ੍ਹੋ: ਨਾਭਾ ਜੇਲ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਰੋਮੀ ਨੂੰ ਲਿਆਂਦਾ ਜਾਵੇਗਾ ਭਾਰਤ
ਇਸ ਵਿਚ ਸੈਕੰਡਰੀ ਸਕੂਲ ਛੱਪੜ ਪੱਖੋਵਾਲ ਲੁਧਿਆਣਾ ਦੇ ਅੰਮ੍ਰਿਤਪਾਲ ਸਿੰਘ ਤੇ ਸਤਪਾਲ ਮਿੱਤਲ ਦੇ ਸਕੂਲ ਦੀ ਪ੍ਰਿੰਸੀਪਲ ਭੁਪਿੰਦਰ ਗੋਗੀਆ ਦਾ ਨਾਂ ਸ਼ਾਮਲ ਹੈ। ਦੋਵੇਂ ਅਧਿਆਪਕਾਂ ਨੂੰ 5 ਸਤੰਬਰ ਨੂੰ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਵੱਖ ਮਾਪਦੰਡਾਂ ਦੇ ਆਧਾਰ 'ਤੇ 50 ਹਜ਼ਾਰ ਰੁਪਏ ਤੇ ਚਾਂਦੀ ਦੇ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਅਧਿਆਪਕਾਂ ਦੇ ਰਹਿਣ ਦੇ ਸਾਰੇ (3 ਤੋਂ 6 ਸਤੰਬਰ) ਤੱਕ ਪ੍ਰਬੰਧ ਹੋਟਲ ਅਸ਼ੋਕ ਨਵੀਂ ਦਿੱਲੀ ਵਿਖੇ ਕੀਤੇ ਗਏ ਹਨ। ਵੇਰਵਿਆਂ ਅਨੁਸਾਰ ਪੰਜਾਬ ਭਰ ਵਿਚੋਂ ਤੈਅ ਯੋਗਤਾਵਾਂ ਨੂੰ ਪੂਰਾ ਕਰਦੇ 6 ਅਧਿਆਪਕਾਂ ਨੇ ਇਸ ਖਿਤਾਬ ਲਈ ਆਪਣੀਆਂ ਅਰਜ਼ੀਆਂ ਦਾਖਲ ਕੀਤੀਆਂ ਸਨ ਪਰ ਦੋ ਅਧਿਆਪਕਾਂ ਦੀ ਹੀ ਚੋਣ ਹੋਈ ਹੈ।
ਇਸ ਸਾਲ ਜਾਰੀ ਮਾਪਦੰਡਾਂ ਅਨੁਸਾਰ ਇਨ੍ਹਾਂ ਖ਼ਿਤਾਬਾਂ ਲਈ 10 ਸਾਲ ਦੀ ਸੇਵਾ ਹੋਣੀ ਲਾਜ਼ਮੀ ਸੀ ਅਤੇ ਅਧਿਆਪਕਾਂ ਨੂੰ 1500 ਸ਼ਬਦਾਂ ਦੀ ਅਰਜ਼ੀ 'ਚ ਆਪਣੇ ਕਾਰਜਕਾਲ ਤੇ ਕੀਤੇ ਕੰਮਾਂ ਦੇ ਵੇਰਵੇ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਸਨ।