
ਸੁਪਰੀਮ ਕੋਰਟ ਨੇ ਪਤੀ ਨੂੰ ਪਤਨੀ ਦਾ ਮਾਲਿਕ ਹੋਣ ਤੋਂ ਮਨਾ ਕਰ ਦਿਤ ਹੈ। ਸੁਪਰੀਮ ਕੋਰਟ ਨੇ ਅਡਲਟਰੀ (ਵਿਆਹ ਤੋਂ ਬਾਅਦ ਕਿਸੇ ਹੋਰ ਵਿਅਕਤੀ ਨਾਲ ਸੰਬੰਧ) ਨੂੰ ਅਪਰਾਧ...
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਪਤੀ ਨੂੰ ਪਤਨੀ ਦਾ ਮਾਲਿਕ ਹੋਣ ਤੋਂ ਮਨਾ ਕਰ ਦਿਤ ਹੈ। ਸੁਪਰੀਮ ਕੋਰਟ ਨੇ ਅਡਲਟਰੀ (ਵਿਆਹ ਤੋਂ ਬਾਅਦ ਕਿਸੇ ਹੋਰ ਵਿਅਕਤੀ ਨਾਲ ਸੰਬੰਧ) ਨੂੰ ਅਪਰਾਧ ਮੰਨਣ ਤੋਂ ਇਨਕਾਰ ਕਰ ਦਿਤਾ ਹੈ। ਪੰਜ ਜੱਜਾਂ ਦੀ ਬੈਂਚ 'ਚ ਸ਼ਾਮਲ ਚੀਫ ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਐਮ.ਖਾਨਵਿਲਕਰ ਨੇ ਭਾਰਤੀ ਦੰਡ ਵਿਧਾਨ ਦੀ ਧਾਰਾ 497 ਨੂੰ ਅਪਰਾਧ ਦੇ ਦਾਇਰੇ ਤੋਂ ਬਾਹਰ ਕਰਨ ਦਾ ਆਦੇਸ਼ ਦਿਤਾ ਹੈ।
Dipak Misra
ਚੀਫ ਜਸਟਿਸ ਅਤੇ ਖਾਨਵਿਲਕਰ ਨੇ ਅਪਣੇ ਫੈਸਲੇ 'ਚ ਕਿਹਾ ਕਿ ਅਡਲਟਰੀ ਅਪਰਾਧ ਨਹੀਂ ਹੋਵੇਗਾ ਪਰ ਜੇਕਰ ਪਤਨੀ ਅਪਣੇ ਪਤੀ ਦੇ ਅਡਲਟਰੀ ਕਾਰਨ ਖੁਦਕੁਸ਼ੀ ਕਰਦੀ ਹੈ ਤਾਂ ਸਬੂਤ ਪੇਸ਼ ਕਰਨ ਤੋਂ ਬਾਅਦ ਇਸ 'ਚ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਚੱਲ ਸਕਦਾ ਹੈ। ਇਸ ਤੋਂ ਪਹਿਲਾਂ 8 ਅਗਸਤ ਨੂੰ ਹੋਈ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਦੀ ਸੰਵਿਧਾਨਿਕ ਬੈਂਚ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਸੁਪਰੀਮ ਕੋਰਟ 'ਚ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਅਡਲਟਰੀ ਅਪਰਾਧ ਹੈ ਅਤੇ ਇਸ ਨਾਲ ਪਰਵਾਰ ਅਤੇ ਵਿਆਹ ਤਬਾਹ ਹੁੰਦਾ ਹੈ।
Adultery Not A Crime
ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਸੰਵਿਧਾਨਿਕ ਬੈਂਚ ਨੇ ਸੁਣਵਾਈ ਤੋਂ ਬਾਅਦ ਕਿਹਾ ਸੀ ਕਿ ਮਾਮਲੇ 'ਚ ਫੈਸਲਾ ਬਾਅਦ 'ਚ ਸੁਣਾਇਆ ਜਾਵੇਗਾ। ਆਈਪੀਸੀ ਦੀ ਧਾਰਾ 497 ਦੇ ਪ੍ਰਬੰਧ ਤਹਿਤ ਮਰਦਾਂ ਨੂੰ ਅਪਰਾਧੀ ਮੰਨਿਆ ਜਾਂਦਾ ਹੈ ਜਦਕਿ ਔਰਤਾਂ ਨੂੰ ਪੀੜਤ ਮੰਨਿਆ ਜਾਂਦਾ ਹੈ। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਆਈਪੀਸੀ ਧਾਰਾ 497 ਤਹਿਤ ਜੋ ਕਾਨੂੰਨੀ ਪ੍ਰਬੰਧ ਹੈ ਉਹ ਮਰਦਾਂ ਨਾਲ ਭੇਦਭਾਵ ਕਰਨ ਵਾਲਾ ਹੈ। ਤੁਹਾਨੂੰ ਦੱਸ ਦਈਏ ਕਿ ਨਾਜਾਇਜ਼ ਸਬੰਧ ਦੇ ਮਾਮਲੇ 'ਚ ਮਰਦਾਂ ਨੂੰ ਦੋਸ਼ੀ ਪਾਏ ਜਾਣ 'ਤੇ ਸਜ਼ਾ ਦਿਤੇ ਜਾਣ ਦਾ ਪ੍ਰਬੰਧ ਹੈ ਜਦਕਿ ਔਰਤਾਂ ਨੂੰ ਨਹੀਂ।