
ਨੇਤਾਵਾਂ ਜਾਂ ਫਿਰ ਹੋਰ ਮਹੱਤਵਪੂਰਣ ਲੋਕਾਂ ਦੀ ਸੁਰੱਖਿਆ ਵਿਚ ਜਵਾਨਾਂ ਨੂੰ ਤੈਨਾਤ ਰਹਿੰਦੇ ਜ਼ਰੂਰ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਵੇਖਿਆ..
ਨਵੀਂ ਦਿੱਲੀ : ਨੇਤਾਵਾਂ ਜਾਂ ਫਿਰ ਹੋਰ ਮਹੱਤਵਪੂਰਣ ਲੋਕਾਂ ਦੀ ਸੁਰੱਖਿਆ ਵਿਚ ਜਵਾਨਾਂ ਨੂੰ ਤੈਨਾਤ ਰਹਿੰਦੇ ਜ਼ਰੂਰ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਵੇਖਿਆ ਹੈ ਕਿ ਕਿਸੇ ਜਾਨਵਰ ਦੀ ਸੁਰੱਖਿਆ ਹਥਿਆਰਬੰਦ ਫੌਜੀਆਂ ਵੱਲੋਂ ਕੀਤੀ ਜਾਂਦੀ ਹੈ ਜੀ ਹਾਂ ਇਹ ਸੱਚ ਹੈ। ਦਰਅਸਲ ਸ੍ਰੀਲੰਕਾ ਦੀ ਸਰਕਾਰ ਨੇ ਦੇਸ਼ ਦੇ ਸਭ ਤੋਂ ਵੱਡੇ ਹਾਥੀ ਦੀ ਸੁਰੱਖਿਆ ਲਈ ਹਥਿਆਰਬੰਦ ਫੌਜ ਤਾਇਨਾਤ ਕੀਤੀ ਹੈ।
Nadungamuwa Raja Elephant security
65 ਸਾਲਾ ਹਾਥੀ ਨੰਡੁਨਗਮੁਵਾ ਰਾਜਾ ਦੀ ਉਚਾਈ 10.5 ਫੁੱਟ ਹੈ ਹਾਥੀ ਨੰਡੁਨਗਮੁਵਾ ਸ੍ਰੀਲੰਕਾ ਦਾ ਸਭ ਤੋਂ ਵੱਡਾ ਹਾਥੀ ਹੈ। ਹਾਥੀ ਦੀ ਦੇਖਭਾਲ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਨੰਡੁਨਗਮੁਵਾ ਕਈ ਤਿਉਹਾਰਾਂ ‘ਚ ਹਿੱਸਾ ਲੈਣ ਲਈ ਮੁੱਖ ਮਾਰਗਾਂ 'ਚੋਂ ਲੰਘਦਾ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਨੇ ਉਸ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਲਿਆ ਹੈ। ਹਾਥੀ ਦੇ ਮਾਲਕ ਨੇ ਦੱਸਿਆ ਕਿ ਸਾਲ 2015 'ਚ ਇੱਕ ਤੇਜ਼ ਰਫਤਾਰ ਮੋਟਰਸਾਈਕਲ ਹਾਥੀ ਨਾਲ ਟਕਰਾ ਗਿਆ ਸੀ।
Nadungamuwa Raja Elephant security
ਜਿਸ ਤੋਂ ਬਾਅਦ ਸਰਕਾਰ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ, ਸਰਕਾਰ ਨੇ ਸੀਸੀਟੀਵੀ ਫੁਟੇਜ ਦੇਖੀ ਤੇ ਹਾਥੀ ਦੇ ਮਾਲਕ ਨਾਲ ਸੰਪਰਕ ਕੀਤਾ ਤੇ ਨੰਡੁਨਗਮੁਵਾ ਨੂੰ ਸੁਰੱਖਿਆ ਦੀ ਪੇਸ਼ਕਸ਼ ਕੀਤੀ। ਹਾਥੀ ਦੇ ਮਾਲਕ ਨੇ ਸਰਕਾਰ ਦੀ ਇਸ ਪੇਸ਼ਕਸ਼ ਲਈ ਹਾਮੀ ਭਰ ਦਿੱਤੀ ਜਿਸ ਤੋਂ ਬਾਅਦ ਹਾਥੀ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਭੀੜ ਭਰੇ ਇਲਾਕਿਆਂ 'ਚ ਹਾਥੀ ਦੇ ਜਾਣ 'ਤੇ ਇਸ ਦੀ ਸੁਰੱਖਿਆ ਲਈ ਦੋ ਜਵਾਨ ਤਾਇਨਾਤ ਕੀਤੇ ਗਏ ਹਨ ਤੇ ਨਾਲ ਹੀ ਉਸਦੀ ਦੇਖਭਾਲ ਲਈ ਵੀ ਲੋਕ ਮੌਜੂਦ ਹੁੰਦੇ ਹਨ।
Nadungamuwa Raja Elephant security
ਨੰਡੁਨਗਮੁਵਾ ਸ੍ਰੀਲੰਕਾ ਦੇ ਉਨ੍ਹਾਂ ਹਾਥੀਆਂ ‘ਚੋਂ ਹੈ ਜੋ ਗੌਤਮ ਬੁੱਧ ਦੇ ਅਵਸ਼ੇਸ਼ ਵਾਲੇ ਪਿਟਾਰੇ ਨੂੰ ਸਲਾਨਾ ਝਾਕੀ ਦੌਰਾਨ ਗੌਤਮ ਬੁੱਧ ਦੇ ਪਵਿਤੱਰ ਮੰਦਰ ਤੱਕ ਲੈ ਕੇ ਜਾਂਦਾ ਹੈ। ਬੋਧ ਮੰਦਰ ਤੱਕ ਪਹੁੰਚਣ ਹਾਥੀਆਂ ਨੂੰ ਕੈਂਡੀ ਹਿਲ ਰਿਜੋਰਟ ਤੱਕ 90 ਕਿਲੋਮੀਟਰ ਦਾ ਸਫਰ ਤੈਅ ਕਰਨਾ ਹੁੰਦਾ ਹੈ। ਇਹ ਧਾਰਮਿਕ ਸਮਾਗਮ ਹਰ ਸਾਲ ਅਗਸਤ ਮਹੀਨੇ ਵਿੱਚ ਹੁੰਦਾ ਹੈ, ਜਿਸ ਵਿੱਚ 100 ਤੋਂ ਵੱਧ ਹਾਥੀ ਹਿੱਸਾ ਲੈਂਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ