ਚੀਨ ਨੇ ਐਲ.ਏ.ਸੀ ’ਤੇ ਮੁੜ ਤਾਇਨਾਤ ਕੀਤੇ 50 ਹਜ਼ਾਰ ਤੋਂ ਜ਼ਿਆਦਾ ਜਵਾਨ, ਡਰੋਨ ਨਾਲ ਰੱਖ ਰਿਹੈ ਨਜ਼ਰ
Published : Sep 27, 2021, 9:47 am IST
Updated : Sep 27, 2021, 9:47 am IST
SHARE ARTICLE
 China re-deploys more than 50,000 troops on LAC
China re-deploys more than 50,000 troops on LAC

ਤਿੱਬਤੀ ਪਿੰਡਾਂ ਕੋਲ ਚੀਨ ਨੇ ਬਣਾਏ ਪੱਕੇ ਫ਼ੌਜੀ ਕੈਂਪ 

ਨਵੀਂ ਦਿੱਲੀ  : ਅਸਲ ਕੰਟਰੋਲ ਲਾਈਨ (ਐਲ.ਏ.ਸੀ) ’ਤੇ ਚੀਨ ਨੇ ਮੁੜ ਕਾਇਰਾਨਾ ਹਰਕਤਾਂ ਸ਼ੁਰੂ ਕਰ ਦਿਤੀਆਂ ਹਨ। ਚੀਨੀ ਫ਼ੌਜ ਪੂਰਬੀ ਲੱਦਾਖ਼ ’ਚ ਐਲਏਸੀ ’ਤੇ ਅਪਣੇ 50 ਹਜ਼ਾਰ ਤੋਂ ਜ਼ਿਆਦਾ ਜਵਾਨਾਂ ਨੂੰ ਤਾਇਨਾਤ ਕਰਨ ਤੋਂ ਬਾਅਦ ਵੱਡੇ ਪੱਧਰ ’ਤੇ ਡਰੋਨ ਦੀ ਵਰਤੋਂ ਕਰ ਰਹੀ ਹੈ ਜੋ ਉੱਥੇ ਭਾਰਤੀ ਚੌਕੀਆਂ ਦੇ ਨੇੜੇ ਉਡਾਣ ਭਰ ਰਹੇ ਹਨ। 

LACLAC

ਅਧਿਕਾਰਕ ਸੂਤਰਾਂ ਨੇ ਸਮਾਚਾਰ ਏਜੰਸੀ ਏਐਨਆਈ ਨੂੰ ਦਸਿਆ ਕਿ ਚੀਨੀ ਫ਼ੌਜ ਦੀਆਂ ਡਰੋਨ ਗਤੀਵਿਧੀਆਂ ਜ਼ਿਆਦਾਤਰ ਦੌਲਤ ਬੇਗ ਓਲਡੀ ਸੈਕਟਰ, ਗੋਗਰਾ ਹਾਈਟਸ ਅਤੇ ਖੇਤਰ ਦੀਆਂ ਹੋਰ ਥਾਵਾਂ ’ਚ ਵਿਖਾਈ ਦੇ ਰਹੀਆਂ ਹਨ। ਚੀਨ ਦੀਆਂ ਇਨ੍ਹਾਂ ਹਰਕਤਾਂ ’ਤੇ ਭਾਰਤੀ ਫ਼ੌਜੀ ਦੀ ਬਾਜ ਨਜ਼ਰ ਹੈ।
ਭਾਰਤੀ ਫ਼ੌਜ ਵੀ ਵੱਖ-ਵੱਖ ਸਾਧਨਾਂ ਦੀ ਵਰਤੋਂ ਕਰ ਕੇ ਚੀਨ ਦੀਆਂ ਇਨ੍ਹਾਂ ਹਰਕਤਾਂ ’ਤੇ ਨਿਗਰਾਨੀ ਰੱਖ ਰਹੀ ਹੈ। ਸੂਤਰਾਂ ਨੇ ਦਸਿਆ ਕਿ ਭਾਰਤੀ ਫ਼ੌਜ ਬੇਹੱਦ ਚੌਕਸ ਹੈ। ਉਹ ਵੀ ਵੱਡੇ ਪੱਧਰ ’ਤੇ ਡਰੋਨ ਤਾਇਨਾਤ ਕਰ ਰਹੀ ਹੈ।

Photo

ਜਲਦ ਹੀ ਉਹ ਨਵੇਂ ਇਜ਼ਰਾਇਲੀ ਅਤੇ ਭਾਰਤੀ ਡਰੋਨਾਂ ਨੂੰ ਸ਼ਾਮਲ ਕਰੇਗੀ।  ਐਲਏਸੀ ’ਤੇ ਮੌਜੂਦਾ ਹਾਲਾਤ ਦਾ ਜ਼ਿਕਰ ਕਰਦੇ ਹੋਏ ਸੂਤਰਾਂ ਨੇ ਦਸਿਆ ਕਿ ਹੁਣ ਫਿ੍ਰਕਸ਼ਨ ਪੁਆਇੰਟ ਦੇ ਮਸਲੇ ਨੂੰ ਹੱਲ ਕਰਨ ਦੀ ਲੋੜ ਹੈ। ਸੂਤਰਾਂ ਨੇ ਦਸਿਆ ਕਿ ਚੀਨ ਅਜੇ ਵੀ ਚੁੱਪ ਨਹੀਂ ਬੈਠਾ। ਉਹ ਅਪਣੇ ਫ਼ੌਜੀਆਂ ਲਈ ਅਪਣੇ ਅਸਥਾਈ ਢਾਂਚਿਆਂ ਨੂੰ ਸਥਾਈ ਟਿਕਾਣਿਆਂ ਦੇ ਰੂਪ ਬਦਲ ਰਿਹਾ ਹੈ। ਪੂਰਬੀ ਲੱਦਾਖ਼ ’ਚ ਅਸਲ ਕੰਟਰੋਲ ਲਾਈਨ ਨੇੜਲੇ ਇਲਾਕਿਆਂ ’ਚ ਤਿੱਬਤੀ ਪਿੰਡਾਂ ਕੋਲ ਚੀਨ ਨੇ ਫ਼ੌਜੀ ਕੈਂਪ ਬਣਾਏ ਹਨ। ਯਾਦ ਰਖਣ ਵਾਲੀ ਗੱਲ ਇਹ ਹੈ ਕਿ ਚੀਨੀ ਫ਼ੌਜ ਵਲੋਂ ਇਹ ਕੈਂਪ ਕੰਕਰੀਟ ਦੀਆਂ ਇਮਾਰਤਾਂ ਦੇ ਰੂਪ ’ਚ ਬਣਾਏ ਜਾ ਰਹੇ ਹਨ।

China, India China

ਸੂਤਰਾਂ ਦਾ ਸਾਫ਼ ਕਹਿਣਾ ਹੈ ਕਿ ਚੀਨ ਦੀਆਂ ਇਹ ਕਾਰਗੁਜ਼ਾਰੀਆਂ ਉਸ ਦੇ ਇਰਾਦੇ ਨੂੰ ਪ੍ਰਤੱਖ ਤੌਰ ’ਤੇ ਵਿਖਾ ਰਹੀਆ ਹਨ। ਚੀਨ ਲੰਮੇ ਸਮੇਂ ਤਕ ਅਪਣੇ ਫ਼ੌਜੀਆਂ ਦੀ ਤਾਇਨਾਤੀ ਨੂੰ ਬਣਾਈ ਰਖਣਾ ਚਾਹੁੰਦਾ ਹੈ। ਸੂਤਰਾਂ ਨੇ ਇਕ ਹੋਰ ਗੰਭੀਰ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਗਲਵਾਨ ਘਾਟੀ ’ਚ ਹੋਈ ਹਿੰਸਕ ਝੜਪ ਤੋਂ ਬਾਅਦ ਵੀ ਪਿਛਲੇ ਸਾਲ ਹੀ ਚੀਨ ਨੇ ਅਪਣੇ ਇਲਾਕੇ ’ਚ ਕੰਮ ਸ਼ੁਰੁ ਕਰ ਦਿਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਸਰਦੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਚੀਨ ਵਲੋਂ ਅਜੇ ਵੀ ਕਈ ਥਾਵਾਂ ’ਤੇ ਨਿਰਮਾਣ ਦੇ ਕੰਮ ਚੱਲ ਰਹੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਚੀਨ ਨੇ ਅਪ੍ਰੈਲ 2020 ਤੋਂ ਤਾਇਨਾਤ ਆਪਣੇ ਕਿਸੇ ਵੀ ਫ਼ੌਜੀ ਟੁਕੜੀ ਨੂੰ ਵਾਪਸ ਨਹੀਂ ਬੁਲਾਇਆ। ਮੌਜ਼ੂਦਾ ਸਮੇਂ ’ਚ ਚੀਨੀ ਫ਼ੌਜ ਭਾਰਤੀ ਹੱਦ ਕੋਲ ਅਪਣੇ ਫ਼ੌਜੀਆਂ ਦੀ ਲੰਮੀ ਮਿਆਦ ਦੀ ਤਾਇਨਾਤੀ ਦੇ ਏਜੰਡੇ ’ਤੇ ਕੰਮ ਕਰ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement