
ਮਿਲਨਾਡੂ ਦੇ ਚੇਨਈ ਵਿਚ ਭਾਰਤ ਬੰਦ ਦੌਰਾਨ ਪੁਲਿਸ ਬੈਰੀਕੇਡਿੰਗ ਤੋੜਨ ’ਤੇ ਕੁਝ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।
ਚੇਨਈ: ਭਾਰਤ ਬੰਦ ਦੇ ਸੱਦੇ ਨੂੰ ਦੇਸ਼ ਭਰ ਵਿਚ ਸਮਰਥਨ ਮਿਲ ਰਿਹਾ ਹੈ। ਇਸ ਦੌਰਾਨ ਤਮਿਲਨਾਡੂ ਦੇ ਚੇਨਈ ਵਿਚ ਭਾਰਤ ਬੰਦ ਦੌਰਾਨ ਪੁਲਿਸ ਬੈਰੀਕੇਡਿੰਗ ਤੋੜਨ ’ਤੇ ਕੁਝ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਦੱਸ ਦਈਏ ਕਿ ਅੱਜ ਭਾਰਤ ਵਿਚ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਦੇਸ਼ਵਿਆਪੀ ਬੰਦ ਦਾ ਸੱਦਾ ਦਿੱਤਾ ਹੈ।
Farmer unions call for Bharat Bandh
ਹੋਰ ਪੜ੍ਹੋ: ਭਾਰਤ ਬੰਦ ਦੇ ਸੱਦੇ ਤੋਂ ਬਾਅਦ ਵੀ ਖੁੱਲ੍ਹਾ ਸੀ ਪਾਸਪੋਰਟ ਦਫਤਰ, ਕਿਸਾਨਾਂ ਨੇ ਕਰਵਾਇਆ ਬੰਦ
ਦੇਸ਼ ਦੇ ਕਈ ਹਿੱਸਿਆਂ ਵਿਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਕਈ ਵੱਡੇ ਸ਼ਹਿਰਾਂ ਵਿਚ ਸੜਕਾਂ ਉੱਤੇ ਜਾਮ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ। ਇਸ ਦੌਰਾਨ ਤਮਿਲਨਾਡੂ ਵਿਚ ਕਿਸਾਨਾਂ ਵਲੋਂ ਪੁਲਿਸ ਬੈਰੀਕੇਡਿੰਗ ਤੋੜਨ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
Bharat Bandh
ਹੋਰ ਪੜ੍ਹੋ: ਸੜਕਾਂ 'ਤੇ ਲੱਗੇ ਜਾਮ ਸਬੰਧੀ ਰਾਕੇਸ਼ ਟਿਕੈਤ ਦਾ ਬਿਆਨ, 'ਲੋਕਾਂ ਨੂੰ ਪਹਿਲਾਂ ਹੀ ਕੀਤਾ ਸੀ ਸਾਵਧਾਨ'
ਤਾਮਿਲਨਾਡੂ ਵਿਚ ਸੀਪੀਐਮ ਦੇ ਸਕੱਤਰ ਕੇ ਬਾਲਾਕ੍ਰਿਸ਼ਨਨ ਨੇ ਦੱਸਿਆ ਕਿ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਪਰ ਮੋਦੀ ਸਰਕਾਰ ਕਾਨੂੰਨ ਵਾਪਸ ਲੈਣ ਲਈ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਇਹਨਾਂ ਕਾਨੂੰਨਾਂ ਵਿਰੁੱਧ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਸਮੇਂ ਵਿਚ ਇਹ ਹੋਰ ਤਿੱਖਾ ਹੋਵੇਗਾ।