2018 'ਚ ਪ੍ਰਵਾਰ ਦੀ ਸਹਿਮਤੀ ਨਾਲ ਲੜਕਾ-ਲੜਕੀ ਨੇ ਕਰਵਾਈ ਸੀ ਕੋਰਟ ਮੈਰਿਜ
ਚਰਖੀ ਦਾਦਰੀ: ਹਰਿਆਣਾ ਦੇ ਚਰਖੀ ਦਾਦਰੀ 'ਚ ਕੋਰਟ ਮੈਰਿਜ ਦੇ ਮਾਮਲੇ 'ਚ ਖਾਪ ਨੇਤਾਵਾਂ ਅਤੇ ਪੰਚਾਇਤਾਂ ਖਿਲਾਫ ਕੋਰਟ ਦਾ ਵੱਡਾ ਫੈਸਲਾ ਆਇਆ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਪੰਜ ਸਾਲ ਪਹਿਲਾਂ ਦੋਵਾਂ ਪਰਿਵਾਰਾਂ ਦਾ ਸਮਾਜਿਕ ਬਾਈਕਾਟ ਕਰ ਦਿਤਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਲੜਕਾ-ਲੜਕੀ ਪਿੰਡ ਛੱਡ ਕੇ ਭਿਵਾਨੀ ਰਹਿਣ ਲੱਗ ਪਏ ਪਰ ਪੰਜ ਸਾਲ ਤੱਕ ਲੜਕੇ ਦੇ ਪਿਤਾ ਕ੍ਰਿਸ਼ਨ ਕੁਮਾਰ ਅਤੇ ਮਾਂ ਸ਼ਰਮੀਲਾ ਦੇਵੀ ਸਮਾਜਿਕ ਬਾਈਕਾਟ ਦਾ ਦੁੱਖ ਝੱਲ ਰਹੇ ਸਨ।
ਇਹ ਵੀ ਪੜ੍ਹੋ : ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਸਾਬਕਾ CM ਚੰਨੀ ਦੇ ਕਾਰਜਕਾਲ ਦੌਰਾਨ ਜਾਰੀ ਗ੍ਰਾਂਟਾਂ ਦੀ ਜਾਂਚ ਸ਼ੁਰੂ
ਹੁਣ ਪੰਜ ਸਾਲ ਬਾਅਦ ਚਰਖੀ ਦਾਦਰੀ ਏਸੀਜੇਐਮ ਰਾਮ ਅਵਤਾਰ ਪਾਰੀਕੇ ਦੀ ਅਦਾਲਤ ਦੇ ਨਿਰਦੇਸ਼ਾਂ 'ਤੇ ਥਾਣਾ ਝੱਜੂ ਕਲਾਂ ਦੀ ਪੁਲਿਸ ਨੇ 36 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਹ ਮਾਮਲਾ ਸਾਲ 2018 ਦਾ ਹੈ। ਉਸ ਸਮੇਂ ਪਿੰਡ ਮੰਡੌਲਾ ਦੇ ਰਹਿਣ ਵਾਲੇ ਨਿਤੀਸ਼ ਕੁਮਾਰ ਅਤੇ ਪਿੰਡ ਰਾਮਲਵਾਸ ਦੀ ਰਹਿਣ ਵਾਲੀ ਨੀਸ਼ੂ ਕੁਮਾਰੀ ਦਾ ਵਿਆਹ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਅੱਜ ਵੀ ਕੰਮ ਠੱਪ, ਹੜਤਾਲ 'ਤੇ ਹਨ ਵਕੀਲ
ਪੀੜਤ ਲੜਕੇ ਦੇ ਪਿਤਾ ਕ੍ਰਿਸ਼ਨਾ ਨੇ ਦੱਸਿਆ ਕਿ ਇਸ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਵਿਆਹ 'ਤੇ ਇਤਰਾਜ਼ ਜਤਾਇਆ। ਉਨ੍ਹਾਂ ਦਲੀਲ ਦਿੱਤੀ ਕਿ ਦੋਵੇਂ ਪਿੰਡ ਸਾਂਗਵਾਨ ਖਾਪ ਅਧੀਨ ਆਉਂਦੇ ਹਨ। ਇਨ੍ਹਾਂ ਵਿਚ ਆਪਸੀ ਭਾਈਚਾਰਾ ਹੈ। ਦੋਵਾਂ ਪਿੰਡਾਂ ਵਿੱਚ ਵਿਆਹ ਦੇ ਰਿਸ਼ਤੇ ਕਿਵੇਂ ਹੋ ਸਕਦੇ ਸਨ।