30 ਸਤੰਬਰ ਤੋਂ ਬਾਅਦ ਨਹੀਂ ਚੱਲਣਗੇ ਗੁਲਾਬੀ ਨੋਟ
ਪੰਚਕੂਲਾ: ਇਨ੍ਹੀਂ ਦਿਨੀਂ ਸ਼ਹਿਰ ਦੇ ਮੰਦਰਾਂ 'ਚ ਪੋਸਟਰ ਚਿਪਕਾਏ ਗਏ ਹਨ, ਜਿਨ੍ਹਾਂ 'ਤੇ ਲਿਖਿਆ ਹੈ ਕਿ ਦਾਨ ਬਾਕਸ 'ਚ 2000 ਰੁਪਏ ਦੇ ਨੋਟ ਨਾ ਪਾਓ। ਇਸ ਦਾ ਮੁੱਖ ਕਾਰਨ 30 ਸਤੰਬਰ ਤੋਂ ਬਾਅਦ 2000 ਰੁਪਏ ਦੇ ਨੋਟਾਂ ਦਾ ਬੰਦ ਹੋਣਾ ਹੈ। ਇਹੀ ਕਾਰਨ ਹੈ ਕਿ 30 ਸਤੰਬਰ ਜਾਂ ਇਸ ਤੋਂ ਪਹਿਲਾਂ ਮੰਦਰਾਂ ਵਿੱਚ ਦਾਨ ਬਾਕਸ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਗੈਂਗਸਟਰ-ਗਰਮਖਿਆਲੀਆਂ ਦੇ ਨੈਟਵਰਕ ਖ਼ਿਲਾਫ਼ ਵੱਡਾ ਐਕਸ਼ਨ, ਪੰਜਾਬ 'ਚ 30 ਥਾਵਾਂ 'ਤੇ NIA ਦੀ ਰੇਡ
ਸ਼ਹਿਰ ਦੇ ਛੋਟੇ ਮੰਦਰਾਂ ਤੋਂ ਲੈ ਕੇ ਵੱਡੇ ਮੰਦਰਾਂ ਤੱਕ 2000 ਰੁਪਏ ਦੇ ਨੋਟ ਦਾਨ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਸੈਕਟਰ-21 ਦੇ ਸ਼੍ਰੀ ਸ਼ਿਵ ਮੰਦਰ ਵਿੱਚ ਵੀ ਕਮੇਟੀ ਨੇ 30 ਸਤੰਬਰ ਤੋਂ ਪਹਿਲਾਂ ਆਪਣਾ ਦਾਨ ਬਾਕਸ ਖੋਲ੍ਹਣ ਦਾ ਫੈਸਲਾ ਕੀਤਾ ਹੈ। ਕਮੇਟੀ ਦੀ ਤਰਫੋਂ ਨੀਰਜ ਪਰਾਸ਼ਰ ਨੇ ਕਿਹਾ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ 30 ਸਤੰਬਰ ਤੋਂ ਬਾਅਦ 2000 ਰੁਪਏ ਦੇ ਨੋਟ ਚਲਨ ਤੋਂ ਬਾਹਰ ਹੋ ਜਾਣਗੇ।
ਇਹ ਵੀ ਪੜ੍ਹੋ: ਮਾਨਸਾ ਜੇਲ੍ਹ ਦੇ 2 ਸਹਾਇਕ ਸੁਪਰਡੈਂਟਾਂ ਸਮੇਤ 6 ਮੁੱਅਤਲ, ਜਾਣੋ ਕਿਉਂ?
ਸੈਕਟਰ-10 ਸਨਾਤਨ ਧਰਮ ਮੰਦਰ ਸਭਾ ਨੇ ਪ੍ਰਵੇਸ਼ ਦੁਆਰ 'ਤੇ ਪਰਚੇ ਚਿਪਕਾਏ ਹਨ, ਜਿਸ 'ਤੇ ਲਿਖਿਆ ਹੈ ਕਿ ਸ਼ਰਧਾਲੂ 2000 ਰੁਪਏ ਦੇ ਨੋਟ ਦਾਨ ਬਾਕਸ 'ਚ ਨਾ ਪਾਉਣ। ਮੰਦਰ ਦੇ ਮੁਖੀ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੰਦਰ ਦਾ ਦਾਨ ਬਾਕਸ ਜਲਦੀ ਹੀ ਖੋਲਿਆ ਜਾਵੇਗਾ। ਜੇਕਰ ਇਸ 'ਚ 2,000 ਰੁਪਏ ਦੇ ਨੋਟ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ 30 ਸਤੰਬਰ ਤੋਂ ਪਹਿਲਾਂ ਬੈਂਕ 'ਚ ਜਮ੍ਹਾ ਕਰਵਾ ਦਿੱਤਾ ਜਾਵੇਗਾ।