
Delhi News : ਸੁੰਦਰ ਸਿੰਘ ਤੰਵਰ ਨੂੰ 115 ਵੋਟਾਂ ਮਿਲੀਆਂ
Delhi News : ਦਿੱਲੀ ਨਗਰ ਨਿਗਮ ਦੀ ਸਟੈਂਡਿੰਗ ਕਮੇਟੀ ਦੀ 18ਵੀਂ ਸੀਟ 'ਤੇ ਭਾਜਪਾ ਦੇ ਸੁੰਦਰ ਸਿੰਘ ਤੰਵਰ ਜਿੱਤ ਗਏ ਹਨ। ਸ਼ੁੱਕਰਵਾਰ ਨੂੰ ਵੋਟਿੰਗ ਵਿੱਚ ਸੁੰਦਰ ਸਿੰਘ ਤੰਵਰ ਨੂੰ 115 ਵੋਟਾਂ ਮਿਲੀਆਂ। ਇਸ ਜਿੱਤ ਨਾਲ 18 ਮੈਂਬਰੀ ਸਟੈਂਡਿੰਗ ਕਮੇਟੀ ਵਿਚ ਭਾਜਪਾ ਦੇ 10 ਅਤੇ ‘ਆਪ’ ਦੇ 8 ਮੈਂਬਰ ਹੋ ਗਏ ਹਨ। ਇਸ ਨਾਲ ਹੀ ਭਾਜਪਾ ਦਾ ਸਥਾਈ ਕਮੇਟੀ ਦਾ ਚੇਅਰਮੈਨ ਬਣਨਾ ਤੈਅ ਹੈ, ਕਿਉਂਕਿ ਸਟੈਂਡਿੰਗ ਕਮੇਟੀ ਵਿਚ ਭਾਜਪਾ ਦਾ ਬਹੁਮਤ ਹੈ।
'ਆਪ' ਨੇ ਇਸ ਵੋਟਿੰਗ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਚੋਣਾਂ ਦਾ ਬਾਈਕਾਟ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਸਟੈਂਡਿੰਗ ਕਮੇਟੀ ਨਗਰ ਨਿਗਮ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਹੈ।
ਦਿੱਲੀ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਨੂੰ 18ਵੀਂ ਸੀਟ ਲਈ ਵੋਟਿੰਗ ਹੋਈ। ਇਸ ਵੋਟਿੰਗ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਨਿਗਮ ਕੌਂਸਲਰਾਂ ਨੇ ਹਿੱਸਾ ਨਹੀਂ ਲਿਆ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਐਲਜੀ ਦੇ ਹੁਕਮਾਂ ਦੇ ਵਿਰੋਧ ਵਿੱਚ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ।
ਐਮਐਸਡੀ ਦੀ ਕਮੇਟੀ ਦੀ 18ਵੀਂ ਸੀਟ ਲਈ ਹੋਈ ਵੋਟਿੰਗ ਵਿੱਚ ਭਾਜਪਾ ਨੇ ਸੁੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਨੇ ਨਿਰਮਲਾ ਕੁਮਾਰੀ ਨੂੰ ਉਮੀਦਵਾਰ ਬਣਾਇਆ ਸੀ, ਪਰ ‘ਆਪ’ ਅਤੇ ਕਾਂਗਰਸ ਵੱਲੋਂ ਚੋਣ ਬਾਈਕਾਟ ਤੋਂ ਬਾਅਦ ਸੁੰਦਰ ਸਿੰਘ ਤੰਵਰ ਜੇਤੂ ਰਹੇ ਹਨ।
(For more news apart from Sundar Singh Tanwar won in the standing committee election of Delhi MCD News in Punjabi, stay tuned to Rozana Spokesman)