
ਢੋਲਕਿਆ ਨੇ 600 ਕਰਮਚਾਰੀਆਂ ਨੂੰ ਕਾਰ ਅਤੇ 900 ਕਰਮਚਾਰੀਆਂ ਨੂੰ ਐਫਡੀ ਦਿਤੀ। ਡਾਇਮੰਡ ਕਿੰਗ ਨੇ ਸੂਰਤ ਵਿਚ ਅਪਣੇ ਕਰਮਚਾਰੀਆਂ ਨੂੰ ਇਹ ਗਿਫਟ ਦਿਤਾ।
ਸੂਰਤ , ( ਭਾਸ਼ਾ ) : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੀਰਾ ਕਾਰੋਬਾਰੀ ਅਤੇ ਹਰਿ ਕ੍ਰਿਸ਼ਨਾ ਐਕਸਪੋਰਟਸ ਦੇ ਚੇਅਰਮੈਨ ਸਾਵਜੀ ਢੋਲਕਿਆ ਨੇ ਅਪਣੇ ਕਰਮਚਾਰੀਆਂ ਨੂੰ ਦੀਵਾਲੀ ਦਾ ਖਾਸ ਤੋਹਫਾ ਦਿਤਾ ਹੈ। ਢੋਲਕਿਆ ਨੇ 600 ਕਰਮਚਾਰੀਆਂ ਨੂੰ ਕਾਰ ਅਤੇ 900 ਕਰਮਚਾਰੀਆਂ ਨੂੰ ਐਫਡੀ ਦਿਤੀ। ਡਾਇਮੰਡ ਕਿੰਗ ਨੇ ਸੂਰਤ ਵਿਚ ਅਪਣੇ ਕਰਮਚਾਰੀਆਂ ਨੂੰ ਇਹ ਗਿਫਟ ਦਿਤਾ। ਉਥੇ ਹੀ ਉਨ੍ਹਾਂ ਦੀ ਕੰਪਨੀ ਦੇ ਚਾਰ ਕਰਮਚਾਰੀਆਂ ਨੂੰ ਨਵੀਂ ਦਿੱਲੀ ਵਿਚ ਪੀਐਮ ਮੋਦੀ ਦੇ ਹੱਥੋਂ ਇਹ ਤੋਹਫਾ ਦਿਤਾ ਗਿਆ।
Employees
ਦੱਸ ਦਈਏ ਕਿ ਹਰਿ ਕ੍ਰਿਸ਼ਨਾ ਐਕਸਪੋਰਟਸ ਦੇ ਚੇਅਰਮੈਨ ਸਾਵਜੀ ਢੋਲਕਿਆ ਸਾਲ 2011 ਤੋਂ ਲਗਾਤਾਰ ਅਪਣੀ ਕੰਪਨੀ ਦੇ ਕਰਮਚਾਰੀਆਂ ਨੂੰ ਹਰ ਦੀਵਾਲੀ ਤੇ ਇਸੇ ਤਰਾਂ ਖਾਸ ਤੋਹਫੇ ਭੇਂਟ ਦਿੰਦੇ ਹਨ। ਇਸ ਦੌਰਾਨ ਪੀਐਮ ਨਰਿੰਦਰ ਮੋਦੀ ਨੇ ਵੀਡਿਓ ਕਾਨਫਰੰਸਿੰਗ ਰਾਹੀ ਢੋਲਕਿਆ ਦੀ ਕੰਪਨੀ ਦੇ 5000 ਕਰਮਚਾਰੀਆਂ ਨੂੰ ਸੰਬੋਧਿਤ ਕੀਤਾ। ਪੀਐਮ ਮੋਦੀ ਨੇ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਲਈ ਢੋਲਕਿਆ ਦੇ ਇਸ ਨੇਕ ਕੰਮ ਦੀ ਸ਼ਲਾਘਾ ਕੀਤੀ। ਪੀਐਮ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ
Diwali Bonus
ਜਵੈਲਰੀ ਸੈਕਟਰ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਨਵੇਂ ਉਪਰਾਲੇ ਕਰ ਰਹੀ ਹੈ। ਉਨ੍ਹਾਂ ਨੇ ਢੋਲਕਿਆ ਅਤੇ ਉਨ੍ਹਾਂ ਦੀ ਟੀਮ ਨੂੰ 100 ਪਿੰਡਾਂ ਨੂੰ 2022 ਤੋਂ ਪਹਿਲਾਂ ਡਿਜ਼ੀਟਲ ਬਣਾਉਣ ਦੀ ਅਪੀਲ ਵੀ ਕੀਤੀ। ਢੋਲਕਿਆ ਨੇ ਦੱਸਿਆ ਕਿ ਲਾਇਲਟੀ ਪ੍ਰੋਗਰਾਮ ਅਧੀਨ ਇਸ ਸਾਲ 1500 ਕਰਮਚਾਰੀ ਚੁਣੇ ਗਏ ਹਨ। ਇਨ੍ਹਾਂ ਵਿਚੋਂ 600 ਕਰਮਚਾਰੀਆਂ ਨੇ ਤੋਹਫੇ ਦੇ ਤੌਰ ਤੇ ਕਾਰ ਤੇ ਸਹਿਮਤੀ ਪ੍ਰਗਟ ਕੀਤੀ ਜਦਕਿ 900 ਕਰਮਚਾਰੀਆਂ ਨੇ ਬੈਂਕ ਵਿਚ ਐਫਡੀ ਦੀ ਮੰਗ ਕੀਤੀ ਸੀ।