ਮੁਕੇਸ਼ ਅੰਬਾਨੀ ਦੇ ਬੇਟੇ ਦਾ ਇਸ ਹੀਰਾ ਕਾਰੋਬਾਰੀ ਦੀ ਲੜਕੀ ਨਾਲ ਹੋ ਸਕਦਾ ਵਿਆਹ
Published : Mar 5, 2018, 1:42 pm IST
Updated : Mar 5, 2018, 8:12 am IST
SHARE ARTICLE

ਮੁੰਬਈ : ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਇਸ ਸਾਲ ਵਿਆਹ ਕਰਵਾ ਸਕਦੇ ਹਨ। ਕੀ ਆਕਾਸ਼ ਅੰਬਾਨੀ ਦਾ ਵਿਆਹ ਇਸ ਸਾਲ ਸ਼ਲੋਕਾ ਮਹਿਤਾ ਨਾਲ ਹੋਣ ਜਾ ਰਿਹਾ ਹੈ? ਸੂਤਰਾਂ ਦਾ ਭਰੋਸਾ ਕੀਤਾ ਜਾਵੇ ਤਾਂ, 'ਹਾਂ ਦੋਵਾਂ ਦਾ ਵਿਆਹ ਇਸੇ ਸਾਲ ਹੋਵੇਗਾ।



'ਆਕਾਸ਼, ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀ ਤੇ ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਦੇ ਸਭ ਤੋਂ ਵੱਡੇ ਬੇਟੇ ਹਨ। ਉਥੇ ਸ਼ਲੋਕਾ ਹੀਰਾ ਕਾਰੋਬਾਰੀ ਰਸੇਲ ਮਹਿਤਾ ਦੀ ਸਭ ਤੋਂ ਛੋਟੀ ਬੇਟੀ ਹੈ। ਦੋਵਾਂ ਪਰਿਵਾਰਾਂ ਨੇ ਹਾਲਾਂਕਿ ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਰੋਕੇ ਦਾ ਐਲਾਨ ਅਗਲੇ ਕੁਝ ਹੀ ਹਫਤਿਆਂ 'ਚ ਹੋ ਸਕਦਾ ਹੈ। ਵਿਆਹ ਦਸੰਬਰ 'ਚ ਹੋ ਸਕਦਾ ਹੈ।



ਅੰਬਾਨੀ ਅਤੇ ਮਹਿਤਾ ਪਰਿਵਾਰ ਇਕ ਦੂਸਰੇ ਨੂੰ ਪਹਿਲਾਂ ਤੋਂ ਹੀ ਜਾਣਦੇ ਹਨ। ਆਕਾਸ਼ ਅਤੇ ਸ਼ਲੋਕਾ ਨੇ ਆਪਣੀ ਪੜ੍ਹਾਈ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ 'ਚ ਇਕੱਠੇ ਕੀਤੀ ਹੈ। ਪਰਿਵਾਰ ਦੇ ਇਕ ਕਰੀਬੀ ਸੂਤਰ ਦਾ ਕਹਿਣਾ ਹੈ ਕਿ ਅਜੇ ਤੱਕ ਵਿਆਹ ਅਤੇ ਮੰਗਣੀ ਦੀ ਤਾਰੀਖ ਤੈਅ ਨਹੀਂ ਹੋਈ ਹੈ। 



ਜਦੋਂ ਵੀ ਕੋਈ ਚੰਗੀ ਖਬਰ ਹੋਵੇਗੀ ਪਰਿਵਾਰ ਸਾਰਿਆਂ ਨਾਲ ਸਾਂਝੀ ਕਰੇਗਾ। ਉਨ੍ਹਾਂ ਨੇ ਮੰਗਣੀ ਦੀ ਤਾਰੀਖ 24 ਮਾਰਚ ਹੋਣ ਤੋਂ ਵੀ ਇਨਕਾਰ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਆਸ ਜਦੋਂ ਵੀ ਹੋਵੇਗਾ ਭਾਰਤ ਵਿਚ ਹੀ ਹੋਵੇਗਾ। ਰਿਲਾਂਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਤਿੰਨ ਬੱਚਿਆਂ 'ਚੋਂ ਆਕਾਸ਼ ਤੇ ਈਸ਼ਾ ਜੁੜਵਾ ਹਨ। 



ਅਨੰਤ ਅੰਬਾਨੀ ਦੋਵਾਂ ਤੋਂ ਛੋਟੇ ਹਨ। ਆਕਾਸ਼ ਰਿਲਾਇੰਸ ਜਿਓ ਦੇ ਬੋਰਡ ਵਿਚ ਹਨ। ਸ਼ਲੋਕਾ ਨੇ 2009 ਵਿਚ ਧੀਰੂਭਾਈ ਇੰਟਰਨੈਸ਼ਨਲ ਸਕੂਲ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪ੍ਰਿੰਸਟਨ ਯੂਨੀਵਰਸਿਟੀ ਤੋਂ ਐਂਨਥ੍ਰੋਪਾਲਜੀ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਸ਼ਲੋਕਾ ਨੇ ਲੰਡਨ ਸਕੂਲ ਆਫ ਇਕਨਾਮਿਕਸ ਐਂਡ ਪੋਲੀਟੀਕਲ ਸਾਇੰਸ 'ਚੋਂ ਲਾਅ ਦੀ ਮਾਸਟਰਸ ਕੀਤਾ। 



ਸਾਲ 2014 ਤੋਂ ਸ਼ਲੋਕਾ ਰੋਜ਼ੀ ਬਲੂ ਫਾਊਂਡੇਸ਼ਨ ਦੀ ਨਿਰਦੇਸ਼ਕ ਹੈ। ਇਸ ਤੋਂ ਇਲਾਵਾ ਉਹ ਕਨੈਕਟਫੋਰ ਦੀ ਸਹਿ ਸੰਸਥਾਪਕ ਹੈ। ਸ਼ਲੋਕਾ ਰਸੇਲ ਅਤੇ ਮੋਨਾ ਮਹਿਤਾ ਦੇ ਤਿੰਨ ਬੱਚਿਆਂ 'ਚੋਂ ਸਭ ਤੋਂ ਛੋਟੀ ਹੈ। ਮੋਨਾ ਨੂੰ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ।

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement