
ਲਖੀਮਪੁਰ ਖੀਰੀ ਮਾਮਲੇ ਵਿਚ ਯੂਪੀ ਪੁਲਿਸ ਵਲੋਂ ਭਾਜਪਾ ਵਰਕਰ ਦੀ ਹੱਤਿਆ ਦੇ ਦੋਸ਼ ’ਚ ਦੋ ਕਿਸਾਨਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।
ਨਵੀਂ ਦਿੱਲੀ: ਲਖੀਮਪੁਰ ਖੀਰੀ ਮਾਮਲੇ ਵਿਚ ਯੂਪੀ ਪੁਲਿਸ ਵਲੋਂ ਭਾਜਪਾ ਵਰਕਰ ਦੀ ਹੱਤਿਆ ਦੇ ਦੋਸ਼ ’ਚ ਦੋ ਕਿਸਾਨਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਬੀਤੇ ਦਿਨ ਯੂਪੀ ਪੁਲਿਸ ਨੇ ਕਿਸਾਨ ਵਚਿੱਤਰ ਸਿੰਘ ਤੇ ਗੁਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਯੂਪੀ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਬੰਦ ਕਰੇ।
UP police arrest farmers in Lakhimpur Kheri Case
ਹੋਰ ਪੜ੍ਹੋ: 28 ਅਕਤੂਬਰ ਨੂੰ ਇਕ ਵਾਰ ਫਿਰ ਦੋ ਦਿਨ ਲਈ ਪੰਜਾਬ ਫੇਰੀ ’ਤੇ ਆਉਣਗੇ ਅਰਵਿੰਦ ਕੇਜਰੀਵਾਲ
ਉਹਨਾਂ ਕਿਸਾਨਾਂ ਨੂੰ ਕਿਹਾ ਕਿ ਜਦੋਂ ਵੀ ਯੂਪੀ ਪੁਲਿਸ ਕਿਸਾਨਾਂ ਦੀ ਗ੍ਰਿਫ਼ਤਾਰੀ ਲਈ ਆਉਂਦੀ ਹੈ ਤਾਂ ਕਿਸਾਨ ਉਹਨਾਂ ਦਾ ਘਿਰਾਓ ਕਰਨ।ਵੀਡੀਓ ਸੰਦੇਸ਼ ਜ਼ਰੀਏ ਕਿਸਾਨ ਆਗੂ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਹੈ ਕਿ ਪੁਲਿਸ ਦੋਸ਼ੀ ਮੰਤਰੀ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ।
Gurnam Singh Chaduni
ਹੋਰ ਪੜ੍ਹੋ: ਭਾਜਪਾ ‘ਚ ਸ਼ਾਮਲ ਹੋਏ ਚੰਦ ਸਿੰਘ ਚੱਠਾ ਦਾ ਕਿਸਾਨਾਂ ਨੇ ਕੀਤਾ ਵਿਰੋਧ, ਸਵਾਲਾਂ ਦੇ ਮੰਗੇ ਜਵਾਬ
ਉਹਨਾਂ ਕਿਹਾ ਇਹ ਸਰਕਾਰੀ ਗੁੰਡਾਗਰਦੀ ਹੈ। ਕਿਸਾਨ ਆਗੂ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਇਸ ਬਾਰੇ ਤੁਰੰਤ ਮੀਟਿੰਗ ਸੱਦਣ ਦੀ ਅਪੀਲ ਕੀਤੀ। ਉਹਨਾਂ ਯੂਪੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਇਹਨਾਂ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਕਿਸਾਨ ਦੋਸ਼ੀ ਨਹੀਂ, ਮੰਤਰੀ ਦੋਸ਼ੀ ਹੈ।