ਆਈਟੀ ਮੰਤਰਾਲੇ ਨੇ ਮੇਟਾ ਨੂੰ ਜਾਰੀ ਕੀਤਾ ਨੋਟਿਸ, ਵ੍ਹਟਸਐਪ ਦੀਆਂ ਸੇਵਾਵਾਂ ਠੱਪ ਹੋਣ ਦਾ ਕਾਰਨ ਦੱਸਣ ਲਈ ਕਿਹਾ
Published : Oct 27, 2022, 8:08 am IST
Updated : Oct 27, 2022, 8:08 am IST
SHARE ARTICLE
Government asks Meta to explain WhatsApp outage
Government asks Meta to explain WhatsApp outage

ਸੋਸ਼ਲ ਮੀਡੀਆ ਪਲੇਟਫਾਰਮ ਵ੍ਹਟਸਐਪ ਦੀਆਂ ਸੇਵਾਵਾਂ ਮੰਗਲਵਾਰ ਦੁਪਹਿਰ ਕਰੀਬ ਦੋ ਘੰਟੇ ਤੱਕ ਠੱਪ ਰਹੀਆਂ।

 

ਨਵੀਂ ਦਿੱਲੀ: ਸੂਚਨਾ ਤਕਨਾਲੋਜੀ ਮੰਤਰਾਲੇ ਨੇ ਮੰਗਲਵਾਰ ਨੂੰ ਮੇਟਾ ਦੀ ਮਲਕੀਅਤ ਵਾਲੇ ਵ੍ਹਟਸਐਪ ਨੂੰ ਪਲੇਟਫਾਰਮ ਦੀਆਂ ਸੇਵਾਵਾਂ ਵਿਚ ਵਿਘਨ ਦੇ ਕਾਰਨਾਂ ਨੂੰ ਸਾਂਝਾ ਕਰਨ ਲਈ ਕਿਹਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੋਸ਼ਲ ਮੀਡੀਆ ਪਲੇਟਫਾਰਮ ਵ੍ਹਟਸਐਪ ਦੀਆਂ ਸੇਵਾਵਾਂ ਮੰਗਲਵਾਰ ਦੁਪਹਿਰ ਕਰੀਬ ਦੋ ਘੰਟੇ ਤੱਕ ਠੱਪ ਰਹੀਆਂ।

ਸੇਵਾਵਾਂ ਦੇ ਅਚਾਨਕ ਬੰਦ ਹੋਣ ਕਾਰਨ ਭਾਰਤ ਤੋਂ ਯੂਕੇ ਤੱਕ ਵੱਡੀ ਗਿਣਤੀ ਵਿਚ ਉਪਭੋਗਤਾ ਲਗਭਗ ਦੋ ਘੰਟੇ ਤੱਕ ਇਕ ਦੂਜੇ ਨੂੰ ਕੋਈ ਟੈਕਸਟ ਅਤੇ ਵੀਡੀਓ ਨਹੀਂ ਭੇਜ ਸਕੇ। ਸੂਤਰਾਂ ਨੇ ਦੱਸਿਆ ਕਿ ਆਈਟੀ ਮੰਤਰਾਲੇ ਨੇ ਕੰਪਨੀ ਨੂੰ ਵ੍ਹਟਸਐਪ ਦੇ ਬੰਦ ਹੋਣ ਦੇ ਕਾਰਨਾਂ ਨੂੰ ਸਾਂਝਾ ਕਰਨ ਲਈ ਕਿਹਾ ਹੈ।

ਵ੍ਹਟਸਐਪ ਨੇ ਮੰਗਲਵਾਰ ਦੇਰ ਰਾਤ ਜਾਰੀ ਇਕ ਬਿਆਨ ਵਿਚ ਕਿਹਾ, "ਤਕਨੀਕੀ ਖਰਾਬੀ ਕਾਰਨ ਸੇਵਾਵਾਂ ਵਿਚ ਵਿਘਨ ਪਿਆ ਹੈ।" ਸੇਵਾਵਾਂ ਵਿਚ ਵਿਘਨ ਦੀਆਂ ਘਟਨਾਵਾਂ ਦੀ ਨਿਗਰਾਨੀ ਕਰਨ ਵਾਲੇ ਡਾਊਨਡਿਟੇਕਟਰ ਅਨੁਸਾਰ ਵ੍ਹਟਸਐਪ ਕਈ ਖੇਤਰਾਂ ਵਿਚ ਬਹੁਤ ਸਾਰੇ ਉਪਭੋਗਤਾਵਾਂ ਲਈ ਕੰਮ ਨਹੀਂ ਕਰ ਰਿਹਾ ਸੀ। ਦਿੱਲੀ, ਮੁੰਬਈ, ਬੈਂਗਲੁਰੂ ਅਤੇ ਕੋਲਕਾਤਾ ਸਮੇਤ ਵੱਡੇ ਸ਼ਹਿਰਾਂ ਵਿਚ ਵ੍ਹਟਸਐਪ ਉਪਭੋਗਤਾ ਸੇਵਾਵਾਂ ਵਿਚ ਵਿਘਨ ਤੋਂ ਪ੍ਰਭਾਵਿਤ ਹੋਏ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement