ਭ੍ਰਿਸ਼ਟਾਚਾਰ ਦੇ ਮਾਮਲੇ 'ਚ 180 ਦੇਸ਼ਾਂ 'ਚੋਂ ਭਾਰਤ 78ਵੇਂ ਨੰਬਰ 'ਤੇ
Published : Nov 27, 2019, 1:26 pm IST
Updated : Nov 27, 2019, 1:26 pm IST
SHARE ARTICLE
india ranked 79 among 180 countries
india ranked 79 among 180 countries

ਭ੍ਰਿਸ਼ਟਾਚਾਰ ਦੇ ਮਾਮਲੇ 'ਚ 180 ਦੇਸ਼ਾਂ ਦੀ ਸੂਚੀ 'ਚ ਭਾਰਤ ਦੀ ਰੈਕਿੰਗ ਪਿਛਲੇ ਸਾਲ ਦੇ ਮੁਕਾਬਲੇ ਸੁਧਰੀ ਹੈ। ਯਾਨੀ ਪਿਛਲੇ ਸਾਲ ਦੇਸ਼ 81ਵੇਂ ਨੰਬਰ 'ਤੇ ਸੀ

ਨਵੀਂ ਦਿੱਲੀ : ਭ੍ਰਿਸ਼ਟਾਚਾਰ ਦੇ ਮਾਮਲੇ 'ਚ 180 ਦੇਸ਼ਾਂ ਦੀ ਸੂਚੀ 'ਚ ਭਾਰਤ ਦੀ ਰੈਕਿੰਗ ਪਿਛਲੇ ਸਾਲ ਦੇ ਮੁਕਾਬਲੇ ਸੁਧਰੀ ਹੈ। ਯਾਨੀ ਪਿਛਲੇ ਸਾਲ ਦੇਸ਼ 81ਵੇਂ ਨੰਬਰ 'ਤੇ ਸੀ ਤਾਂ ਇਸ ਸਾਲ 78ਵੇਂ ਨੰਬਰ 'ਤੇ ਹੈ। ਟਰਾਂਸਪੇਰੈਂਸੀ ਇੰਟਰਨੈਸ਼ਨਲ ਦੇ ਤਾਜ਼ਾ ਸਰਵੇ ਅਨੁਸਾਰ ਪਿਛਲੇ ਸਾਲ 56 ਫੀਸਦੀ ਨਾਗਰਿਕਾਂ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਰਿਸ਼ਵਤ ਦਿੱਤੀ ਹੈ, ਉੱਥੇ ਹੀ ਇਸ ਸਾਲ ਅਜਿਹੇ ਲੋਕਾਂ ਦੀ ਗਿਣਤੀ 51 ਫੀਸਦੀ ਹੀ ਰਹੀ। ਪਾਸਪੋਰਟ ਅਤੇ ਰੇਲ ਟਿਕਟ ਵਰਗੀਆਂ ਸਹੂਲਤਾਵਾਂ ਨੂੰ ਕੇਂਦਰੀਕ੍ਰਿਤ ਅਤੇ ਕੰਪਿਊਟਰਾਈਜ਼ਡ ਕਰਨ ਨਾਲ ਭ੍ਰਿਸ਼ਟਾਚਾਰ 'ਚ ਕਮੀ ਆਈ ਹੈ।

ਨੋਟਬੰਦੀ ਕਾਰਨ ਵੀ ਭ੍ਰਿਸ਼ਟਾਚਾਰ 'ਚ ਆਈ ਕਮੀ
ਹਾਲਾਂਕਿ ਸਰਕਾਰੀ ਦਫ਼ਤਰ ਰਿਸ਼ਵਤਖੋਰੀ ਦਾ ਵੱਡਾ ਅੱਡਾ ਬਣੇ ਹੋਏ ਹਨ। ਇਨ੍ਹਾਂ 'ਚੋਂ ਸਭ ਤੋਂ ਵਧ ਰਿਸ਼ਵਤਖੋਰੀ ਰਾਜ ਸਰਕਾਰਾਂ ਦੇ ਦਫ਼ਤਰਾਂ 'ਚ ਹੁੰਦੀ ਹੈ। ਸਰਵੇ 'ਚ 1.90 ਲੱਖ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਇਸ 'ਚ 64 ਫੀਸਦੀ ਪੁਰਸ਼ ਅਤੇ 36 ਫੀਸਦੀ ਔਰਤਾਂ ਸ਼ਾਮਲ ਹੋਈਆਂ। ਸਰਵੇ 'ਚ 48 ਫੀਸਦੀ ਲੋਕਾਂ ਨੇ ਮੰਨਿਆ ਕਿ ਰਾਜ ਸਰਕਾਰ ਜਾਂ ਸਥਾਨਕ ਪੱਧਰ 'ਤੇ ਸਰਕਾਰੀ ਦਫ਼ਤਰਾਂ 'ਚ ਭ੍ਰਿਸ਼ਟਾਚਾਰ ਰੋਕਣ ਲਈ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕੇ ਗਏ ਹਨ। ਲੋਕਾਂ ਨੇ 2017 'ਚ ਹੋਈ ਨੋਟਬੰਦੀ ਕਾਰਨ ਵੀ ਭ੍ਰਿਸ਼ਟਾਚਾਰ 'ਚ ਗਿਰਾਵਟ ਨੂੰ ਕਾਰਨ ਮੰਨਿਆ। ਉਦੋਂ ਕੁਝ ਸਮੇਂ ਤੱਕ ਲੋਕਾਂ ਕੋਲ ਦੇਣ ਲਈ ਨਕਦ ਉਪਲੱਬਧ ਨਹੀਂ ਸੀ।

india rankedindia ranked

ਜ਼ਮੀਨ ਨਾਲ ਜੁੜੇ ਮਾਮਲਿਆਂ 'ਚ ਸਭ ਤੋਂ ਵਧ ਰਿਸ਼ਵਤ ਦਿੱਤੀ ਗਈ
ਅਜਿਹੇ ਲੋਕ ਜੋ ਇਹ ਮੰਨਦੇ ਹਨ ਕਿ ਰਿਸ਼ਵਤ ਦੇ ਬਿਨਾਂ ਕੰਮ ਨਹੀਂ ਹੋ ਸਕਦਾ, ਉਨ੍ਹਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 36 ਫੀਸਦੀ ਤੋਂ ਵਧ ਕੇ 38 ਫੀਸਦੀ ਹੋ ਗਈ। ਜੋ ਰਿਸ਼ਵਤ ਨੂੰ ਸਿਰਫ਼ ਇਕ ਸਹੂਲਤ ਫੀਸ ਸਮਝਦੇ ਹਨ, ਉਨ੍ਹਾਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਹੈ। 2018 'ਚ 22 ਫੀਸਦੀ ਦੇ ਮੁਕਾਬਲੇ ਅਜਿਹੇ ਮੰਨਣ ਵਾਲੇ ਲੋਕਾਂ ਦੀ ਗਿਣਤੀ 26 ਫੀਸਦੀ ਹੋ ਗਈ ਹੈ। ਜਿੱਥੇ ਤੱਕ ਗੱਲ ਰਿਸ਼ਵਤ ਲੈਣ ਵਾਲੇ ਦਫ਼ਤਰਾਂ ਦੀ ਹੈ ਤਾਂ ਪ੍ਰਾਪਰਟੀ ਰਜਿਸਟਰੇਸ਼ਨ ਅਤੇ ਜ਼ਮੀਨ ਨਾਲ ਜੁੜੇ ਮਾਮਲਿਆਂ 'ਚ ਸਭ ਤੋਂ ਵਧ ਰਿਸ਼ਵਤ ਦਿੱਤੀ ਗਈ। 26 ਫੀਸਦੀ ਲੋਕਾਂ ਨੇ ਇਸ ਵਿਭਾਗ 'ਚ ਰਿਸ਼ਵਤ ਦਿੱਤੀ, ਜਦਕਿ 19 ਫੀਸਦੀ ਨੇ ਪੁਲਸ ਵਿਭਾਗ 'ਚ ਰਿਸ਼ਵਤ ਦਿੱਤੀ।

india rankedindia ranked

ਘੱਟ ਭ੍ਰਿਸ਼ਟ ਰਾਜ
ਦਿੱਲੀ, ਹਰਿਆਣਾ, ਗੁਜਰਾਤ, ਪੱਛਮੀ ਬੰਗਾਲ, ਕੇਰਲ ਅਤੇ ਓਡੀਸ਼ਾ 'ਚ ਘੱਟ ਭ੍ਰਿਸ਼ਟ ਰਾਜਾਂ 'ਚ ਸ਼ਾਮਲ ਹਨ।

ਸਭ ਤੋਂ ਵਧ ਭ੍ਰਿਸ਼ਟ ਰਾਜ
ਪੰਜਾਬ, ਰਾਜਸਥਾਨ, ਬਿਹਾਰ, ਯੂ.ਪੀ., ਤੇਲੰਗਾਨਾ, ਮੱਧ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਝਾਰਖੰਡ ਸਭ ਤੋਂ ਵਧ ਭ੍ਰਿਸ਼ਟ ਰਾਜਾਂ 'ਚ ਸ਼ਾਮਲ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement