
ਕਰੀਬ 11:30 ਵਜੇ ਨਵਾਨਾ-ਚੰਦਰਵਾਜੀ ਵਿਚਾਲੇ ਹਾਈਟੈਨਸ਼ਨ ਬਿਜਲੀ ਤਾਰ ਦੀ ਲਪੇਟ ਵਿਚ ਆ ਗਈ।
ਜੈਪੁਰ - ਰਾਜਸਥਾਨ ਵਿਚ ਜੈਪੁਰ ਦੇ ਚੰਦਰਵਾਜੀ ਖੇਤਰ ਵਿਚ ਇਕ ਨਿੱਜੀ ਬੱਸ ਦੇ ਹਾਈਟੈਨਸ਼ਨ ਬਿਜਲੀ ਤਾਰ ਦੀ ਲਪੇਟ ਵਿਚ ਆਉਣ ਨਾਲ ਬੱਸ ਵਿਚ ਸਵਾਰ 3 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 16 ਹੋਰ ਝੁਲਸ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਦਿੱਲੀ ਤੋਂ ਇਕ ਨਿੱਜੀ ਟਰੈਵਲਸ ਦੀ ਬੱਸ ਜੈਪੁਰ ਵੱਲ ਆ ਰਹੀ ਸੀ ਕਿ ਕਰੀਬ 11:30 ਵਜੇ ਨਵਾਨਾ-ਚੰਦਰਵਾਜੀ ਵਿਚਾਲੇ ਹਾਈਟੈਨਸ਼ਨ ਬਿਜਲੀ ਤਾਰ ਦੀ ਲਪੇਟ ਵਿਚ ਆ ਗਈ।
ਇਸ ਨਾਲ ਬੱਸ ਵਿਚ ਅੱਗ ਲੱਗ ਗਈ। ਘਟਨਾ ਦੇ ਤੁਰੰਤ ਬਾਅਦ ਨੇੜੇ-ਤੇੜੇ ਦੇ ਲੋਕ ਮੌਕੇ 'ਤੇ ਪੁੱਜੇ ਅਤੇ ਸਵਾਰੀਆਂ ਨੂੰ ਬਾਹਰ ਕੱਢਿਆ। ਪੁਲਿਸ ਨੇ ਦੱਸਿਆ ਕਿ ਝੁਲਸਣ ਨਾਲ 3 ਲੋਕਾਂ ਦੀ ਮੌਤ ਹੋ ਗਈ, 16 ਲੋਕਾਂ ਨੂੰ ਨਿਮਸ ਵਿਚ ਭਰਤੀ ਕਰਾਇਆ ਗਿਆ ਹੈ। ਬੱਸ ਵਿਚ ਕੁੱਲ 19 ਲੋਕ ਸਨ।