
ਕੋਰੋਨਾ ਦੇ ਨਵੇਂ ਵੇਰੀਐਂਟ ਓਮਾਈਕ੍ਰੋਨ 'ਤੇ ਵੀ ਹੋਵੇਗੀ ਅਸਰਦਾਰ
ਨਵੀਂ ਦਿੱਲੀ : ਦੱਖਣੀ ਅਫਰੀਕਾ ਵਿਚ ਮਿਲੇ ਕੋਰੋਨਾ ਦੇ ਇੱਕ ਨਵੇਂ ਰੂਪ ਓਮਾਈਕ੍ਰੋਨ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਇਹ ਡੈਲਟਾ ਵੇਰੀਐਂਟ ਨਾਲੋਂ ਜ਼ਿਆਦਾ ਖ਼ਤਰਨਾਕ ਹੈ ਅਤੇ ਕਈ ਪਰਿਵਰਤਨ ਦੇ ਨਾਲ, ਇਸ ਵਿਚ ਸਰੀਰ ਦੇ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਨ ਦੀ ਸਮਰੱਥਾ ਹੈ। ਹਾਲਾਂਕਿ ਇਸ ਦੌਰਾਨ ਇੱਕ ਰਾਹਤ ਦੀ ਖ਼ਬਰ ਆਈ ਹੈ। ਖੋਜਕਰਤਾਵਾਂ ਦੇ ਅਨੁਸਾਰ, ਮੌਜੂਦਾ ਟੀਕਾ ਓਮਾਈਕ੍ਰੋਨ ਵੇਰੀਐਂਟ 'ਤੇ ਵੀ ਪ੍ਰਭਾਵੀ ਹੋ ਸਕਦਾ ਹੈ। ਹਾਲਾਂਕਿ, ਵੈਕਸੀਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਖੋਜ ਦੀ ਲੋੜ ਹੈ।
Corona Virus
ਦੁਨੀਆ ਭਰ 'ਚ ਮੌਜੂਦਾ ਸਮੇਂ 'ਚ ਜੋ ਟੀਕੇ ਲਗਾਏ ਜਾ ਰਹੇ ਹਨ, ਉਹ ਵਾਇਰਸ ਦੇ ਪੁਰਾਣੇ ਸਟ੍ਰੇਨ ਦੇ ਹਿਸਾਬ ਨਾਲ ਬਣਾਏ ਗਏ ਹਨ, ਅਜਿਹੇ 'ਚ ਨਵੇਂ ਮਿਊਟੈਂਟਸ 'ਤੇ ਇਨ੍ਹਾਂ ਦੀ ਪ੍ਰਭਾਵਸ਼ੀਲਤਾ 'ਤੇ ਸਵਾਲ ਉੱਠ ਰਹੇ ਹਨ। ਇੱਥੇ, ਅਮਰੀਕੀ ਫਾਰਮਾਸਿਊਟੀਕਲ ਕੰਪਨੀ ਮੋਡਰਨਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਨਵੇਂ ਕੋਰੋਨਾ ਦੇ ਵੇਰੀਐਂਟ ਓਮਾਈਕ੍ਰੋਨ ਦੇ ਖ਼ਿਲਾਫ਼ ਇੱਕ ਬੂਸਟਰ ਸ਼ਾਟ ਤਿਆਰ ਕਰੇਗੀ।
ਮੋਡੇਰਨਾ ਨੇ ਕਿਹਾ ਕਿ ਕੰਪਨੀ ਨਵੇਂ ਖ਼ਤਰੇ ਨਾਲ ਨਜਿੱਠਣ ਲਈ ਕੰਮ ਕਰ ਰਹੀ ਹੈ ਅਤੇ ਨਵੇਂ ਵੇਰੀਐਂਟ ਦੇ ਵਿਰੁੱਧ ਆਪਣੀ ਮੌਜੂਦਾ ਵੈਕਸੀਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਏਗੀ। ਮੋਡਰਨਾ ਦੇ ਸੀਈਓ ਸਟੀਫਨ ਬੈਂਸਲ ਨੇ ਕਿਹਾ, “ਨਵਾਂ ਵੇਰੀਐਂਟ ਓਮਾਈਕ੍ਰੋਨ ਚਿੰਤਾ ਦਾ ਕਾਰਨ ਹੈ। ਇਸ ਦੇ ਖ਼ਿਲਾਫ਼ ਅਸੀਂ ਆਪਣੀ ਰਣਨੀਤੀ ਨੂੰ ਜਲਦੀ ਤੋਂ ਜਲਦੀ ਅਮਲ ਵਿਚ ਲਿਆਉਣ ਵਿਚ ਲੱਗੇ ਹੋਏ ਹਾਂ।
Moderna
ਦੱਖਣੀ ਅਫਰੀਕਾ ਵਿੱਚ ਪਾਏ ਜਾਣ ਵਾਲੇ ਕੋਰੋਨਾ ਦੇ ਰੂਪ ਨੂੰ ਓਮਾਈਕਰੋਨ (ਬੀ.1.1.529) ਨਾਮ ਦਿਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਇਸ ਵੇਰੀਐਂਟ ਵਿਚ ਕੁੱਲ 50 ਕਿਸਮਾਂ ਦੇ ਮਿਊਟੇਸ਼ਨ ਹਨ, ਜਿਨ੍ਹਾਂ ਵਿਚੋਂ 30 ਇਸ ਦੇ ਸਪਾਈਕ ਪ੍ਰੋਟੀਨ ਵਿਚ ਹਨ। ਇਸ ਕਾਰਨ ਇਸ ਨੂੰ ਡੈਲਟਾ ਵੇਰੀਐਂਟ ਤੋਂ ਵੀ ਜ਼ਿਆਦਾ ਖ਼ਤਰਨਾਕ ਦੱਸਿਆ ਜਾ ਰਿਹਾ ਹੈ। ਇਸ ਨਵੇਂ ਰੂਪ ਦੇ ਕਾਰਨ, ਦੱਖਣੀ ਅਫਰੀਕਾ ਵਿਚ ਪਿਛਲੇ ਇੱਕ ਹਫ਼ਤੇ ਵਿਚ ਨਵੇਂ ਕੇਸਾਂ ਵਿਚ 200% ਦਾ ਵਾਧਾ ਹੋਇਆ ਹੈ। ਦੱਖਣੀ ਅਫ਼ਰੀਕਾ ਤੋਂ ਸ਼ੁਰੂ ਹੋ ਕੇ, ਇਹ ਰੂਪ ਹਾਂਗਕਾਂਗ, ਇਜ਼ਰਾਈਲ ਅਤੇ ਬੋਤਸਵਾਨਾ ਤੱਕ ਪਹੁੰਚਿਆ ਹੈ।
WHO announces new Covid variant as Variant of Interest
ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਓਮਾਈਕਰੋਨ ਹੋਰ ਕੋਰੋਨਾ ਦੇ ਦੂਜੇ ਰੂਪਾਂ ਤੋਂ ਵੱਧ ਤੇਜ਼ੀ ਨਾਲ ਫੈਲ ਸਕਦਾ ਹੈ. ਅਜਿਹੇ 'ਚ ਦੁਨੀਆ 'ਚ ਕੋਰੋਨਾ ਫੈਲਣ ਦਾ ਖਤਰਾ ਫਿਰ ਵਧ ਗਿਆ ਹੈ। ਵਿਗਿਆਨੀ ਇਸ ਨੂੰ ਹੁਣ ਤੱਕ ਦਾ ਸਭ ਤੋਂ ਭਿਆਨਕ ਅਤੇ ਖ਼ਤਰਨਾਕ ਰੂਪ ਕਹਿ ਰਹੇ ਹਨ।
Corona Virus
ਹੁਣ ਤੱਕ ਦੁਨੀਆ ਦੀਆਂ ਸਾਰੀਆਂ ਵੈਕਸੀਨ ਚੀਨ ਵਿੱਚ ਪਾਏ ਗਏ ਅਸਲੀ ਵਾਇਰਸ ਦੇ ਮੁਤਾਬਕ ਬਣਾਈਆਂ ਗਈਆਂ ਹਨ, ਪਰ ਇਹ ਸਟ੍ਰੇਨ ਉਸ ਮੂਲ ਵਾਇਰਸ ਤੋਂ ਵੱਖ ਹੈ। ਅਜਿਹੀ ਸਥਿਤੀ ਵਿੱਚ, ਇਹ ਡਰ ਹੈ ਕਿ ਇਸ ਵੇਰੀਐਂਟ 'ਤੇ ਮੌਜੂਦਾ ਟੀਕੇ ਘੱਟ ਪ੍ਰਭਾਵੀ ਹੋ ਸਕਦੇ ਹਨ ਯਾਨੀ ਉਨ੍ਹਾਂ ਦੀ ਕਾਰਜਕੁਸ਼ਲਤਾ ਘੱਟ ਸਕਦੀ ਹੈ। ਹਾਲਾਂਕਿ ਇਸ ਬਾਰੇ ਅਜੇ ਕੋਈ ਠੋਸ ਜਾਣਕਾਰੀ ਨਹੀਂ ਹੈ।