
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਹੈਦਰਾਬਾਦ: ਕਸਟਮ ਅਧਿਕਾਰੀਆਂ ਨੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਇੱਕ ਯਾਤਰੀ ਕੋਲੋਂ 1.821 ਕਿਲੋ ਸੋਨਾ ਜ਼ਬਤ ਕੀਤਾ ਹੈ। ਜਿਸ ਦੀ ਲਾਗਤ ਕਰੋੜਾਂ ਰੁਪਏ ਦੱਸੀ ਗਈ ਹੈ।
ਕਸਟਮ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਸੋਨਾ ਦੁਬਈ ਤੋਂ ਪਰਤੇ ਇਕ ਪੁਰਸ਼ ਯਾਤਰੀ ਤੋਂ ਜ਼ਬਤ ਕੀਤਾ ਗਿਆ ਸੀ। ਸੋਨਾ ਗੱਤੇ ਦੇ ਡੱਬੇ ਵਿੱਚ ਛੁਪਾ ਕੇ ਰੱਖਿਆ ਹੋਇਆ ਸੀ।