ਹਵਾਈ ਅੱਡਿਆਂ 'ਤੇ ਸਥਾਨਕ ਭਾਸ਼ਾ ਨੂੰ ਮਿਲੇਗੀ ਪਹਿਲ
Published : Dec 27, 2018, 10:18 am IST
Updated : Dec 27, 2018, 10:18 am IST
SHARE ARTICLE
Suresh Prabhu
Suresh Prabhu

ਸਰਕਾਰ ਨੇ ਸਾਰੇ ਹਵਾਈ ਅੱਡਿਆਂ ਨੂੰ ਕਿਸੇ ਵੀ ਸੂਚਨਾਂ ਬਾਰੇ ਜਾਣਕਾਰੀ ਦੇਣ ਲਈ ਘੋਸ਼ਣਾ ਸਭ ਤੋਂ ਪਹਿਲਾਂ ਸਥਾਨਕ ਭਾਸ਼ਾ ਵਿਚ ਕਰਨ ਦੇ ਹੁਕਮ ਦਿਤੇ......

ਨਵੀਂ ਦਿੱਲੀ : ਸਰਕਾਰ ਨੇ ਸਾਰੇ ਹਵਾਈ ਅੱਡਿਆਂ ਨੂੰ ਕਿਸੇ ਵੀ ਸੂਚਨਾਂ ਬਾਰੇ ਜਾਣਕਾਰੀ ਦੇਣ ਲਈ ਘੋਸ਼ਣਾ ਸਭ ਤੋਂ ਪਹਿਲਾਂ ਸਥਾਨਕ ਭਾਸ਼ਾ ਵਿਚ ਕਰਨ ਦੇ ਹੁਕਮ ਦਿਤੇ ਗਏ ਹਨ। ਸਥਾਨਕ ਭਾਸ਼ਾ ਤੋਂ ਬਾਦ ਹਵਾਈ ਅੱਡਿਆ ਨੂੰ ਹਿੰਦੀ ਅਤੇ ਅੰਗ੍ਰੇਜ਼ੀ ਵਿਚ ਇਹ ਐਲਾਨ ਕਰਨਾ ਹੋਵੇਗਾ। ਹਵਾਈ ਮੰਤਰੀ ਸੁਰੇਸ਼ ਪ੍ਰਭੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤੀ ਹਵਾਈ ਪ੍ਰਮਾਣਕੀਕਰਨ ਨੇ ਅਪਣੇ ਨਿਯੰਤਰਣ ਵਾਲੇ ਸਾਰੇ ਹਵਾਈ ਅੱਡਿਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਪਹਿਲਾਂ ਸਥਾਨਕ ਭਾਸ਼ਾ ਵਿਚ ਕੋਈ ਜਨਤਕ ਐਲਾਨ ਕਰਨਗੇ ਅਤੇ ਬਾਦ ਵਿਚ ਹਿੰਦੀ ਅਤੇ ਅੰਗ੍ਰੇਜ਼ੀ ਵਿਚ।

ਨਾਗਰ ਹਵਾਈ ਮੰਤਰਾਲੇ ਨੇ ਨਿੱਜੀ ਹਵਾਈ ਅੱਡਾ ਚਾਲਕਾਂ ਨੂੰ ਵੀ ਕਿਹਾ ਕਿ ਉਹ ਸਾਰੀਆਂ ਜਨਤਕ ਘੋਸ਼ਣਾਵਾਂ ਸਥਾਨਕ ਭਾਸ਼ਾ ਵਿਚ ਹੀ ਕਰਨਗੇ। ਏਏਆਈ ਲੇ 2016 ਵਿਚ ਸਰਕੂਲਰ ਜਾਰੀ ਕਰ ਅਪਣੇ ਨਿਯੰਤਰਣ ਵਾਲੇ ਹਵਾਈ ਅੱਡਿਆਂ ਤੋਂ ਜਨਤਕ ਐਲਾਨ ਪਹਿਲਾਂ ਸਥਾਨਕ ਭਾਸ਼ਾ ਅਤੇ ਉਸ ਤੋਂ ਬਾਦ ਹਿੰਦੀ ਅਤੇ ਅੰਗ੍ਰੇਜ਼ੀ ਵਿਚ ਕਰਨ ਲਈ ਕਿਹਾ ਸੀ। ਦੇਸ਼ ਵਿਚ 100 ਤੋਂ ਵੱਧ ਹਵਾਈ ਅੱਡੇ ਹਨ।       (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement