
ਕੇਂਦਰੀ ਮੰਤਰੀ ਦਾ ਕਾਂਗਰਸ 'ਤੇ ਹਮਲਾ
ਨਵੀਂ ਦਿੱਲੀ: ਦੇਸ਼ ਅੰਦਰ ਐਨਆਰਸੀ ਤੇ ਐਨਪੀਆਰ ਖਿਲਾਫ਼ ਰੋਸ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਇਸੇ ਦਰਮਿਆਨ ਕੇਂਦਰ ਸਰਕਾਰ ਦੇ ਮੰਤਰੀਆਂ ਤੇ ਬੁਲਾਰਿਆਂ ਵਲੋਂ ਵੀ ਸਰਕਾਰ ਦਾ ਪੱਖ ਲੋਕਾਂ ਸਾਹਮਣੇ ਰਖਿਆ ਜਾ ਰਿਹਾ ਹੈ। ਇਸੇ ਦੌਰਾਨ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਐਨਪੀਆਰ ਨਾਲ ਭ੍ਰਿਸ਼ਟਾਚਾਰ 'ਤੇ ਸਿੱਧਾ ਹਮਲਾ ਹੋਵੇਗਾ। ਜਾਵਡੇਕਰ ਨੇ ਕਾਂਗਰਸ 'ਤੇ ਹਮਲਾ ਬੋਲਦਿਆਂ ਕਿਹਾ ਕਿ ਘੁਸਪੈਠੀਆਂ ਨੂੰ ਵਸਾਉਣਾ ਕਾਂਗਰਸ ਦਾ ਕੰਮ ਹੈ ਅਤੇ ਕਾਂਗਰਸ ਘੁਸਪੈਠੀਆਂ ਦਾ ਸਮਰਥਨ ਵੀ ਕਰਦੀ ਹੈ।
Photo
ਉਨ੍ਹਾਂ ਕਿਹਾ ਰਾਹੁਲ ਗਾਂਧੀ ਤੋਂ ਕਾਂਗਰਸ ਪਾਰਟੀ ਅਤੇ ਲੋਕ ਦੋਵੇਂ ਹੀ ਪਰੇਸ਼ਾਨ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੇ ਰਾਜ 'ਚ ਸਰਕਾਰੀ ਸਕੀਮਾਂ ਦਾ ਪੈਸਾ ਖ਼ਰਚਣ 'ਚ ਪਾਰਦਸ਼ਤਾ ਆਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾਂ 100 ਰੁਪਏ ਭੇਜਣ 'ਤੇ ਜਨਤਾ ਕੋਲ ਸਿਰਫ਼ 15 ਹੀ ਪਹੁੰਚਦੇ ਸਨ ਉੱਥੇ ਹੁਣ ਪੂਰੇ 100 ਦੇ 100 ਹੀ ਲੋਕਾਂ ਤਕ ਪਹੁੰਚਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਵਿਚਲੀ ਕਮਾਈ ਕਰਨ ਵਾਲੇ ਲੋਕਾਂ ਨੂੰ ਹੁਣ ਇਹ ਸਭ ਕੁੱਝ ਹਜ਼ਮ ਨਹੀਂ ਹੋ ਰਿਹਾ ਤੇ ਉਹ ਸਰਕਾਰ ਦਾ ਵਿਰੋਧ ਕਰਨ ਲਈ ਬਹਾਨੇ ਲੱਭਦੇ ਫਿਰ ਰਹੇ ਹਨ।
Photo
ਜਾਵਡੇਕਰ ਨੇ ਕਿਹਾ ਕਿ ਐਨਪੀਆਰ ਨਾਲ ਗ਼ਰੀਬਾਂ ਦੀ ਪਛਾਣ ਹੋ ਸਕੇਗੀ ਅਤੇ ਉਨ੍ਹਾਂ ਨੂੰ ਯੋਜਨਾਵਾਂ ਦਾ ਲਾਭ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਸਕੀਮਾਂ 'ਚ ਪਾਰਦਰਸ਼ਤਾ ਅਤੇ ਜ਼ਰੂਰਤਮੰਦਾਂ ਤਕ ਲਾਭ ਪਹੁੰਚਾਉਣ ਲਈ ਇਹ ਜ਼ਰੂਰੀ ਵੀ ਹੈ।
Photo
ਕੇਂਦਰੀ ਮੰਤਰੀ ਨੇ ਕਾਂਗਰਸ ਪਾਰਟੀ 'ਤੇ ਹਮਲਾ ਬੋਲਦਿਆਂ ਕਿਹਾ ਕਿ ਘੁਸਪੈਠੀਆਂ ਤੋਂ ਵੋਟਾਂ ਲੈਣ ਲਈ ਐਨਪੀਆਰ ਦਾ ਵਿਰੋਧ ਕਰ ਰਹੀ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਵੋਟਾਂ ਦੀ ਰਾਜਨੀਤੀ ਛੱਡ ਕੇ ਦੇਸ਼ ਹਿਤ 'ਚ ਕੰਮ ਕਰਨ ਦੀ ਸਲਾਹ ਦਿਤੀ। ਉਨ੍ਹਾਂ ਕਿਹਾ ਕਿ ਕੇਵਲ ਵੋਟਾਂ ਨੂ ੰਮੁੱਖ ਰੱਖ ਕੇ ਕੋਈ ਦੇਸ਼ ਦਾ ਭਲਾ ਨਹੀਂ ਕਰ ਸਕਦਾ।