
ਨਾਗਰਿਕਤਾ ਵਿਵਾਦ ਦੇ ਚਲਦਿਆਂ ਭਾਜਪਾ ਦੇ ਦਿੱਗਜ਼ ਆਗੂ ਅਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ‘ਤੇ ਹਮਲਾ ਕੀਤਾ ਹੈ।
ਨਵੀਂ ਦਿੱਲੀ: ਨਾਗਰਿਕਤਾ ਵਿਵਾਦ ਦੇ ਚਲਦਿਆਂ ਭਾਜਪਾ ਦੇ ਦਿੱਗਜ਼ ਆਗੂ ਅਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ‘ਤੇ ਹਮਲਾ ਕੀਤਾ ਹੈ। ਇਸ ਦੌਰਾਨ ਭਾਜਪਾ ਆਗੂ ਨੇ ਰਾਹੁਲ ਗਾਂਧੀ ਦੀ ਨਾਗਰਿਕਤਾ ਰੱਦ ਕਰਨ ਦੀ ਮੰਗ ਕੀਤੀ ਹੈ। ਸਵਾਮੀ ਨੇ ਕਥਿਤ ਤੌਰ ‘ਤੇ ਰਾਹੁਲ ਗਾਂਧੀ ਨੂੰ ‘ਬੁੱਧੂ’ ਕਰਾਰ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਅਪਣੇ ਪੁਰਖਿਆਂ ਦੀਆਂ ਗਲਤੀਆਂ ਕਾਰਨ ਮਾਫੀ ਮੰਗਣੀ ਚਾਹੀਦੀ ਹੈ।
Buddhu should apologise for his one grandfather who betrayed the armed forces in 1962 and another grandfather for signing up as a soldier in Hitler’s army and grandmother signing up with Mussolini. His citizenship should be revoked
— Subramanian Swamy (@Swamy39) December 15, 2019
ਸੁਬਰਾਮਨੀਅਮ ਸਵਾਮੀ ਨੇ ਅਪਣੇ ਟਵੀਟ ਵਿਚ ਲਿਖਿਆ ਕਿ ‘ਬੁੱਧੂ ਨੂੰ ਅਪਣੇ ਪੜਦਾਦਾ (ਯਾਨੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ) ਵੱਲੋਂ ਮਾਫੀ ਮੰਗਣੀ ਚਾਹੀਦੀ ਹੈ, ਜਿਨ੍ਹਾਂ ਨੇ 1962 ਦੇ ਯੁੱਧ ਵਿਚ ਫੌਜ ਨੂੰ ਧੋਖਾ ਦਿੱਤਾ ਸੀ’। ਦੱਸ ਦਈਏ ਕਿ ਇਸ ਯੁੱਧ ਵਿਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
Rahul Gandhi
ਟਵੀਟ ਵਿਚ ਲਿਖਿਆ ਗਿਆ ਕਿ ਉਹਨਾਂ ਦੇ ਨਾਨਾ ਹਿਟਲਰ ਦੀ ਫੌਜ ਵਿਚ ਸੀ ਅਤੇ ਨਾਨੀ ਮੁਸੋਲੀਨੋ ਦੇ ਨਾਲ ਸੀ। ਉਹਨਾਂ ਨੇ ਲਿਖਿਆ ਕਿ ਰਾਹੁਲ ਗਾਂਧੀ ਦੀ ਨਾਗਰਿਕਤਾ ਰੱਦ ਕੀਤੀ ਜਾਣੀ ਚਾਹੀਦੀ ਹੈ। ਭਾਜਪਾ ਆਗੂ ਦੇ ਟਵੀਟ ‘ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਵੀ ਅਪਣੀ ਪ੍ਰਤੀਕਿਰਿਆ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ ਕਿ ਰਾਹੁਲ ਗਾਂਧੀ ਦੀ ਨਾਗਰਿਕਤਾ ਤੁਰੰਤ ਰੱਦ ਕੀਤੀ ਜਾਣੀ ਚਾਹੀਦੀ ਹੈ।
Subramanian Swamy
ਸਵਾਮੀ ਨੇ ਤੁਰੰਤ ਇਸ ਦਾ ਜਵਾਬ ਦਿੰਦੇ ਹੋਏ ਲਿਖਿਆ, ‘ਇਸ ਬਾਬਤ ਗ੍ਰਹਿ ਮੰਤਰਾਲੇ ਨੂੰ ਇਕ ਮੇਲ ਕਰੋ’। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਲਿਖਿਆ ਕਿ ‘ਬੁੱਧੂ ਜਦੋਂ ਤੱਕ ਸੰਭਵ ਹੋਵੇਗਾ ਸਿਆਸਤ ਵਿਚ ਰਹੇਗਾ ਅਤੇ ਭਾਜਪਾ ਉਸ ਨੂੰ ਜੇਲ੍ਹ ਵਿਚ ਨਹੀਂ ਭੇਜੇਗੀ। ਪੱਪੂ ਵਿਰੋਧ ਵਿਚ ਹੈ ਇਸ ਲਈ ਭਾਜਪਾ ਅਸਾਨੀ ਨਾਲ ਜਿੱਤ ਸਕੇਗੀ। ਮੈ ਚਾਹੁੰਦਾ ਹਾਂ ਕਿ ਭਾਜਪਾ ਹਰ ਚੋਣ ਜਿੱਤੇ ਅਤੇ ਪੱਪੂ ਸਿਆਸਤ ਵਿਚ ਸਾਡਾ ਮਨੋਰੰਜਨ ਕਰਦਾ ਰਹੇ’।
Sir, revoke his citizenship. Urgent.
— @medha60 ?? (@medha60) December 15, 2019
ਦੱਸ ਦਈਏ ਕਿ ਨਾਗਰਿਕਤਾ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਉੱਤਰ-ਪੂਰਬੀ ਅਤੇ ਦੇਸ਼ ਦੇ ਹੋਰ ਕਈ ਸੂਬਿਆਂ ਵਿਚ ਵਿਰੋਧ ਪ੍ਰਦਰਸ਼ਨ ਜਾਰੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।